13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

6 ਗ੍ਰਾਮ ਹੈਰੋਇਨ ਸਮੇਤ ਦੋਸ਼ੀ ਗਿ੍ਫ਼ਤਾਰ

ਅਜੀਤ ਡੈਸਕ 22-07-2026
ਤਿੱਬੜ, 21 ਜੁਲਾਈ (ਸੋਹਨ ਮਲਿਕ)-ਮਾਨ ਸਰਕਾਰ ਵਲੋਂ ਚਲਾਈ ਗਈ ਮੁਹਿੰਮ ਤਹਿਤ ਨਸ਼ਿਆਂ ’ਤੇ ਸ਼ਿਕੰਜਾ ਪਾਉਣ ਲਈ ਅੱਜ ਇਲਾਕੇ ਦਾ ਦੌਰਾ ਕਰਨ ਸਮੇਂ ਏ.ਐਸ.ਆਈ. ਵਿਜੇ ਕੁਮਾਰ ਸਮੇਤ ਪੁਲਿਸ ਟੀਮ ਵਲੋਂ ਛਾਪੇਮਾਰੀ ਕਰਨ ਸਮੇਂ ਪੁਲੀ ਸੂਆ ਨਵਾਂ ਪਿੰਡ ਹੁੰਦਲ ਤੋਂ ਦੋ ਦੋਸ਼ੀਆਂ ਦਵਿੰਦਰ ਕੁਮਾਰ ਪੁੱਤਰ ਤਰਸੇਮ ਲਾਲ ਅਤੇ ਗੁਰਵਿੰਦਰ ਕੁਮਾਰ ਪੁੱਤਰ ਹੀਰਾ ਲਾਲ ਵਾਸੀਆਨ ਤਿੱਬੜ ਨੂੰ ਸ਼ੱਕ ਦੇ ਅਧਾਰ ’ਤੇ ਕਾਬੂ ਕਰਨ ’ਤੇ ਦੋਸ਼ੀ ਦਵਿੰਦਰ ਕੁਮਾਰ ਪਾਸੋਂ ਮੋਮੀ ਲਿਫ਼ਾਫ਼ੇ ਵਿਚੋਂ 06 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਇਹ ਹੈਰੋਇਨ ਉਹ ਦੋਵੇਂ ਇੱਕਠੇ ਕਿਸੇ ਅਣਪਛਾਤੇ ਵਿਅਕਤੀ ਪਾਸੋਂ ਖ਼ਰੀਦ ਕੇ ਲੈ ਕੇ ਆਏ ਹਨ। ਜਿਸ ਤਹਿਤ ਉਕਤ ਦੋਸ਼ੀਆਂ ਦੇ ਖਿਲਾਫ ਤਿੱਬੜ ਥਾਣੇ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ।
ਪਿਛਲੀ ਖ਼ਬਰ ਸਾਵਣ ਮਹਾਂਉਤਸਵ ਮੌਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਸਾਥੀਆਂ ਸਮੇਤ ਸ੍ਰੀ ਅਚਲੇਸ਼ਵਰ ਮੰਦਰ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ 75 ਲੀਟਰ ਨਾਜਾਇਜ਼ ਸ਼ਰਾਬ ਤੇ 8 ਗ੍ਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।