13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸਾਵਣ ਮਹਾਂਉਤਸਵ ਮੌਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਸਾਥੀਆਂ ਸਮੇਤ ਸ੍ਰੀ ਅਚਲੇਸ਼ਵਰ ਮੰਦਰ ਵਿਖੇ ਹੋਏ ਨਤਮਸਤਕ

ਅਜੀਤ ਡੈਸਕ 22-07-2026
ਬਟਾਲਾ, 21 ਜੁਲਾਈ (ਸਤਿੰਦਰ ਸਿੰਘ)-ਸਾਵਣ ਮਹੀਨੇ ਦੇ ਪਵਿੱਤਰ ਅਤੇ ਸੁਭ ਮੌਕੇ ’ਤੇ ਵਿਸ਼ਵ ਪ੍ਰਸਿੱਧ ਭਗਵਾਨ ਕਾਰਤਿਕ ਸਵਾਮੀ ਸ੍ਰੀ ਅਚਲੇਸ਼ਵਰ ਮੰਦਿਰ ਵਿਖੇ ਸ੍ਰੀ ਅਚਲੇਸ਼ਵਰ ਮੰਦਿਰ ਕਾਰ ਸੇਵਾ, ਸ੍ਰੀ ਅਚਲੇਸਵਰ ਗਊਸਾਲਾ ਐਂਡ ਵੈਲਫੇਅਰ ਸੋਸਾਇਟੀ ਹਲਕਾ ਬਟਾਲਾ ਅਤੇ ਪ੍ਰਧਾਨ ਸ੍ਰੀ ਪਵਨ ਕੁਮਾਰ ਪੰਮਾ ਦੀ ਅਗਵਾਈ ਹੇਠ ਕਰਵਾਏ ਗਏ 29ਵੇਂ ਵਿਸ਼ਾਲ ਸ੍ਰੀ ਹਰਿਨਾਮ ਸੰਕੀਰਤਨ ਮਹਾਕੁੰਭ ਵਿਚ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਭਗਵਾਨ ਮਹਾਂਦੇਵ ਜੀ ਦੀ ਵਿਧੀਵਤ ਪੂਜਾ-ਅਰਚਨਾ ਕਰ ਕੇ ਮੰਗਲਾ ਚਰਨ ਆਰਤੀ ਵਿਚ ਸ਼ਮੂਲੀਅਤ ਕੀਤੀ ਅਤੇ ਨਤਮਸਤਕ ਹੋ ਕੇ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਆਨੰਦ ਮਾਣਿਆ। ਉਨ੍ਹਾਂ ਸਮੂਹ ਸੰਗਤ ਦੀ ਚੜ੍ਹਦੀ ਕਲਾ ਅਤੇ ਇਲਾਕੇ ਦੀ ਖੁਸ਼ਹਾਲੀ ਲਈ ਅਰਦਾਸ ਵੀ ਕੀਤੀ। ਇਸ ਮੌਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਸ੍ਰੀ ਅਚਲੇਸਵਰ ਮੰਦਿਰ ਵਿਖੇ ਹਰ ਸਾਲ ਕਰਵਾਇਆ ਜਾਣ ਵਾਲਾ ਇਹ ਵਿਸ਼ਾਲ ਧਾਰਮਿਕ ਸਮਾਗਮ ਬਟਾਲਾ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਅਨਮੋਲ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿਚ ਆਪਸੀ ਪਿਆਰ, ਭਾਈਚਾਰਾ, ਸੇਵਾ ਭਾਵਨਾ ਅਤੇ ਆਧਿਆਤਮਿਕ ਚੇਤਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਸ੍ਰੀ ਅਚਲੇਸਵਰ ਮੰਦਿਰ ਕਾਰ ਸੇਵਾ, ਸ੍ਰੀ ਅਚਲੇਸਵਰ ਗਊਸਾਲਾ ਐਂਡ ਵੈਲਫੇਅਰ ਸੋਸਾਇਟੀ ਅਤੇ ਪ੍ਰਧਾਨ ਸ੍ਰੀ ਪਵਨ ਕੁਮਾਰ ਪੰਮਾ ਸਮੇਤ ਸਮੂਹ ਪ੍ਰਬੰਧਕ ਕਮੇਟੀ ਨੂੰ ਇਸ ਸਾਨਦਾਰ ਅਤੇ ਸੁਚੱਜੇ ਪ੍ਰਬੰਧ ਲਈ ਵਧਾਈ ਦਿੱਤੀ। ਐਡਵੋਕੇਟ ਜੈਂਤੀਪੁਰ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਸਮਾਜ ਨੂੰ ਸਹੀ ਦਿਸਾ ਦੇਣ ਦੇ ਨਾਲ-ਨਾਲ ਸੇਵਾ, ਪਰਉਪਕਾਰ ਅਤੇ ਮਨੁੱਖਤਾ ਦਾ ਸੰਦੇਸ ਵੀ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਅਜਿਹੇ ਪਵਿੱਤਰ ਸਮਾਗਮਾਂ ਨਾਲ ਜੁੜ ਕੇ ਆਪਣੀ ਆਧਿਆਤਮਿਕ ਉੱਨਤੀ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਸਮਾਗਮ ਦੇ ਅੰਤ ਵਿਚ ਮੰਦਿਰ ਕਮੇਟੀ ਵਲੋਂ ਐਡਵੋਕੇਟ ਅਮਨਦੀਪ ਜੈਂਤੀਪੁਰ ਅਤੇ ਹੋਰ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕੌਂਸਲਰ ਵਿਜੇ ਕੁਮਾਰ ਬਿੱਲੂ ਸਾਬਕਾ ਡਿਪਟੀ ਮੇਅਰ, ਕੌਂਸਲਰ ਚੰਦਰ ਮੋਹਨ ਵਿਜ, ਕੌਂਸਲਰ ਸੁਨੀਲ ਸਰੀਨ ਸਾਬਕਾ ਸੀਨੀਅਰ ਡਿਪਟੀ ਮੇਅਰ, ਸ੍ਰੀ ਲੂਥਰਾ, ਕੌਂਸਲਰ ਬਿਕਰਮਜੀਤ ਸਿੰਘ ਜੱਗਾ, ਸਾਬਕਾ ਕੌਂਸਲਰ ਸੁਖਦੇਵ ਸਿੰਘ ਬਾਜਵਾ, ਸਾਬਕਾ ਕੌਂਸਲਰ ਬੱਬੀ ਸੇਖੜੀ, ਸਾਬਕਾ ਕੌਂਸਲਰ ਜਰਮਨ ਬਾਜਵਾ, ਕੌਂਸਲਰ ਬਲਵਿੰਦਰ ਮਿੰਟਾ, ਕੌਂਸਲਰ ਰਾਕੇਸ਼ ਤੁੱਲੀ, ਰਾਜੇਸ਼ ਤੁਲੀ, ਕੌਂਸਲਰ ਭੁਪਿੰਦਰ ਸਿੰਘ ਸੋਨੂੰ ਵਾਹਲਾ, ਕੌਂਸਲਰ ਭੁਪਿੰਦਰ ਸਿੰਘ ਨਾਮਧਾਰੀ, ਕੌਂਸਲਰ ਸੁਧੀਰ ਚੰਦਾ, ਕੌਂਸਲਰ ਰਮੇਸ਼ ਬੂਰਾ, ਕੌਂਸਲਰ ਕਸਤੂਰੀ ਲਾਲ, ਕੌਂਸਲਰ ਵਿੱਕੀ ਕਸ਼ਯਪ, ਕੌਂਸਲਰ ਸਟੀਫਨ ਖਤੀਬ, ਸੁਦੇਸ਼ ਕੁਮਾਰ ਬੌਬੀ, ਯੂਥ ਪ੍ਰਧਾਨ ਐਡਵੋਕੇਟ ਚੰਦਰ ਚੰਦਾ, ਨਾਗੀ, ਜਸਬੀਰ ਸਿੰਘ, ਰਾਜ ਕੁਮਾਰ, ਲਵਲੀ ਕੁਮਾਰ, ਰੂਬਲ ਸ਼ੇਰੇ ਪੰਜਾਬ, ਨਰਿੰਦਰ ਮਹਿਤਾ, ਰਮਨ ਨਈਅਰ ਪ੍ਰਧਾਨ ਕਾਂਗਰਸ ਸੇਵਾ ਦਲ, ਰਾਜੇਸ਼ ਬਿੱਟੂ, ਨਰਿੰਦਰ ਸੇਖੜੀ, ਜਗਜੋਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਦਿਆਰਥੀਆਂ ’ਤੇ ਲਾਠੀਚਾਰਜ ਲੋਕਤੰਤਰ ’ਤੇ ਹਮਲਾ : ਇੰਜੀ. ਹਰਵਿੰਦਰਪਾਲ ਸਿੰਘ ਸ਼ਾਹਬਾਦ ਅਗਲੀ ਖ਼ਬਰ 6 ਗ੍ਰਾਮ ਹੈਰੋਇਨ ਸਮੇਤ ਦੋਸ਼ੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।