13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪਿੰਡ ਕਾਸ਼ਤੀਵਾਲ ਅਤੇ ਮਾਲੇਵਾਲ ਤੋਂ ਗੁੰਮ ਹੋਏ ਵਿਅਕਤੀਆਂ ਦੀ ਹਾਲੇ ਤੱਕ ਕਿਤੋਂ ਨਹੀਂ ਲੱਗੀ ਉੱਘ-ਸੁੱਘ

ਅਜੀਤ ਡੈਸਕ 22-07-2026
ਫਤਹਿਗੜ੍ਹ ਚੂੜੀਆਂ, 21 ਜੁਲਾਈ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਕਾਸ਼ਤੀਵਾਲ ਅਤੇ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਮਾਲੇਵਾਲ ਤੋਂ ਗੁੰਮ ਹੋਏ 2 ਵਿਅਕਤੀਆਂ ਦੀ ਹਾਲੇ ਤੱਕ ਕੋਈ ਵੀ ਉੱਘ-ਸੁੱਘ ਨਹੀਂ ਲੱਗੀ ਹੈ। ਦੱਸ ਦਈਏ ਕਿ ਬੀਤੇ ਦਿਨ ਪਿੰਡ ਕਾਸ਼ਤੀਵਾਲ ਤੋਂ ਬਿਕਰਮ ਸਿੰਘ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਗਿਆ ਸੀ, ਜਿਸ ਦੀ ਚੱਪਲ ਤੇ ਪਰਨਾ ਘਰ ਤੋਂ ਥੋੜੀ ਦੂਰ ਸੜਕ ਉਪਰੋਂ ਪਿਆ ਮਿਲਿਆ ਸੀ, ਪਰ ਬੀਤੇ ਕੱਲ੍ਹ ਤੋਂ ਲੈ ਕੇ ਹੁਣ ਤੱਕ ਉਸ ਦੇ ਘਰ ਵਾਪਸ ਨਾ ਆਉਣ ਕਰ ਕੇ ਪੁਲਿਸ ਤੇ ਪਰਿਵਾਰਕ ਮੈਂਬਰਾਂ ਸਮੇਤ ਹੋਰਨਾਂ ਵਲੋਂ ਪਿੰਡ ਤੋਂ ਥੋੜੀ ਦੂਰ ਪੈਂਦੀ ਅੱਪਰਬਾਰੀ ਦੁਆਬ ਨਹਿਰ ਅਤੇ ਨੇੜੇ ਤੇੜੇ ਖੇਤਾਂ ’ਚੋਂ ਇਧਰ-ਉਧਰ ਭਾਲ ਕੀਤੀ ਗਈ ਹੈ। ਇਸੇ ਤਰ੍ਹਾਂ ਪਿੰਡ ਮਾਲੇਵਾਲ ਦਾ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ 18 ਜੁਲਾਈ ਨੂੰ ਫਤਹਿਗੜ੍ਹ ਚੂੜੀਆਂ ਤੋਂ ਬੱਸ ਰਾਹੀਂ ਅੰਮ੍ਰਿਤਸਰ ਨੂੰ ਗਿਆ ਸੀ, ਜੋ ਹੁਣ ਤੱਕ ਘਰ ਵਾਪਸ ਨਹੀਂ ਪਹੁੰਚਾ, ਜਿਸ ਦੀ ਰਿਸ਼ਤੇਦਾਰਾਂ ਅਤੇ ਇਧਰ-ਉਧਰ ਭਾਲ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਨੌਜਵਾਨ ਜਸਪ੍ਰੀਤ ਸਿੰਘ ਕਿੱਥੇ ਚਲਾ ਗਿਆ ਹੈ, ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਾ। ਉਕਤ ਦੋਹਾਂ ਵਿਅਕਤੀਆਂ ਦੇ ਗੁੰਮ ਹੋ ਜਾਣ ਕਾਰਨ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵਿਚ ਸਹਿਮ ਫੈਲਿਆ ਹੋਇਆ ਹੈ। ਇਸ ਸਬੰਧੀ ਐਸ.ਐਚ.ਓ. ਲਖਵਿੰਦਰ ਸਿੰਘ ਥਾਣਾ ਘਣੀਏ ਕੇ ਬਾਂਗਰ ਅਤੇ ਚੌਂਕੀ ਮਾਲੇਵਾਲ ਦੇ ਇੰਚਾਰਜ ਏਐਸਆਈ ਸੁਖਰਾਜ ਸਿੰਘ ਨੇ ਦੱਸਿਆ ਕਿ ਛਾਣਬੀਣ ਕੀਤੀ ਹੈ, ਪਰ ਹਾਲੇ ਤੱਕ ਕੁਝ ਪਤਾ ਨਹੀਂ ਲੱਗਾ।
ਪਿਛਲੀ ਖ਼ਬਰ ਡਾ. ਅਰਸ਼ਦੀਪ ਸਿੰਘ ਨਸ਼ਿਆਂ ਦੀ ਅਲਾਮਤ ਵਿਚ ਜਕੜੇ ਨੌਜਵਾਨਾਂ ਨੂੰ ਦੇ ਰਹੇ ਨਵੀਂ ਜ਼ਿੰਦਗੀ-ਕੋਆਰਡੀਨੇਟਰ ਦਲਬੀਰ ਸਿੰਘ ਅਗਲੀ ਖ਼ਬਰ ਵਿਦਿਆਰਥੀਆਂ ’ਤੇ ਲਾਠੀਚਾਰਜ ਲੋਕਤੰਤਰ ’ਤੇ ਹਮਲਾ : ਇੰਜੀ. ਹਰਵਿੰਦਰਪਾਲ ਸਿੰਘ ਸ਼ਾਹਬਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।