14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪਾਵਰ ਕਾਮ ਦੇ ਸੁਵਿਧਾ ਕੇਂਦਰ ਦੀ ਖਸਤਾ ਹਾਲਤ, ਮੁਲਾਜ਼ਮ ਜਾਨ ਜੋਖਮ ਵਿਚ ਪਾ ਕੇ ਕਰ ਰਹੇ ਕੰਮ

ਅਜੀਤ ਡੈਸਕ 22-07-2026
ਪਠਾਨਕੋਟ, 21 ਜੁਲਾਈ (ਸੁਮਿਤ)-ਬਿਜਲੀ ਖਪਤਕਾਰਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਵਾਲੇ ਪਾਵਰ ਕਾਮ ਦੇ ਸੁਵਿਧਾ ਕੇਂਦਰ ਦੀ ਹਾਲਤ ਖੁਦ ਹੀ ਬਦਹਾਲ ਬਣੀ ਹੋਈ ਹੈ। ਕੇਂਦਰ ਦੇ ਵਿਹੜੇ ਵਿਚ ਥਾਂ-ਥਾਂ ਝਾੜੀਆਂ ਉੱਗੀਆਂ ਹੋਈਆਂ ਹਨ, ਇਮਾਰਤ ਦੇ ਲੈਂਟਰ ਵਿਚੋਂ ਮੀਂਹ ਦੇ ਦਿਨਾਂ ਦੌਰਾਨ ਲਗਾਤਾਰ ਪਾਣੀ ਟਪਕਦਾ ਹੈ, ਜਦਕਿ ਬਾਥਰੂਮ ਦੇ ਬਾਹਰ ਗੰਦਗੀ ਦੇ ਢੇਰ ਲੱਗੇ ਹੋਏ ਹਨ। ਅਜਿਹੇ ਮਾਹੌਲ ਵਿਚ ਮੁਲਾਜ਼ਮਾਂ ਨੂੰ ਹਰ ਰੋਜ਼ ਕੰਮ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਕੇਂਦਰ ਦੀ ਸਫ਼ਾਈ ਅਤੇ ਮੁਰੰਮਤ ਨਹੀਂ ਕਰਵਾਈ ਗਈ। ਵਿਹੜੇ ਵਿਚ ਉੱਗੀਆਂ ਸੰਘਣੀਆਂ ਝਾੜੀਆਂ ਕਾਰਨ ਸੱਪ ਅਤੇ ਹੋਰ ਜ਼ਹਿਰੀਲੇ ਜੀਵ ਅੰਦਰ ਤੱਕ ਪਹੁੰਚ ਜਾਂਦੇ ਹਨ, ਜਿਸ ਨਾਲ ਹਰ ਵੇਲੇ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ ਸੱਪ ਦਫ਼ਤਰ ਦੇ ਅੰਦਰ ਤੱਕ ਆ ਚੁੱਕੇ ਹਨ, ਜਿਸ ਕਾਰਨ ਮੁਲਾਜ਼ਮਾਂ ਵਿਚ ਡਰ ਦਾ ਮਾਹੌਲ ਹੈ। ਮੁਲਾਜ਼ਮਾਂ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿਚ ਛੱਤ ਵਿਚੋਂ ਪਾਣੀ ਟਪਕਣ ਕਾਰਨ ਬਿਜਲੀ ਦੇ ਉਪਕਰਣਾਂ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਵੀ ਨੁਕਸਾਨ ਪਹੁੰਚਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸੁਵਿਧਾ ਕੇਂਦਰ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ, ਝਾੜੀਆਂ ਨੂੰ ਹਟਾਇਆ ਜਾਵੇ, ਇਮਾਰਤ ਦੀ ਮੁਰੰਮਤ ਕਰਵਾਈ ਜਾਵੇ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕੇ ਜਾਣ। ਭਾਜਪਾ ਆਗੂ ਰਾਕੇਸ਼ ਡਡਵਾਲ ਨੇ ਵੀ ਵਿਭਾਗ ਤੋਂ ਜਲਦ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਪ੍ਰਬੰਧਾਂ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਕਿਸੇ ਵੀ ਵੇਲੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਪਿਛਲੀ ਖ਼ਬਰ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਨੇ ਭਵਾਨੀ ਵਿਸ਼ਾਲ ਯੁਵਾ ਸੰਮੇਲਨ ਕੀਤਾ ਅਗਲੀ ਖ਼ਬਰ ਪਠਾਨਕੋਟ-ਜਲੰਧਰ ਹਾਈਵੇ ਹੇਠਾਂ ਬਣਿਆ ਅੰਡਰਪਾਸ ਮੀਂਹ ਦੇ ਪਾਣੀ ’ਚ ਡੁੱਬਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।