10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਅਕਾਲੀ ਦਲ (ਬ) ਦੇ ਕੌਂਸਲਰ ’ਤੇ ਦਰਜ ਝੂਠੇ ਮੁਕੱਦਮੇ ਨੂੰ ਲੈ ਕੇ ਥਾਣਾ ਕਾਦੀਆਂ ਅੱਗੇ ਧਰਨਾ 25 ਨੂੰ - ਜਥੇਦਾਰ ਲੰਗਾਹ

ਅਜੀਤ ਡੈਸਕ 23-07-2026
ਬਟਾਲਾ, 22 ਜੁਲਾਈ (ਸਤਿੰਦਰ ਸਿੰਘ)-ਬੀਤੇ ਦਿਨੀ ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਦੀ ਚੋਣ ਮੌਕੇ ਸੱਤਾਧਿਰ ਪਾਰਟੀ ਵਲੋਂ ਅਕਾਲੀ ਦਲ ਬਾਦਲ ਦੇ ਵਰਕਰਾਂ ਨਾਲ ਕੀਤੀ ਧੱਕਾਮੁੱਕੀ ਤੇ ਕੌਂਸਲਰ ਉੱਪਰ ਦਰਜ ਕੀਤੇ ਝੂਠੇ ਮੁਕੱਦਮੇ ਨੂੰ ਲੈ ਕੇ 25 ਜੁਲਾਈ ਨੂੰ ਥਾਣਾ ਕਾਦੀਆਂ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ ਨੇ ਸਮੂਹ ਅਕਾਲੀ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਇਸ ਧਰਨੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਜਥੇਦਾਰ ਲੰਗਾਹ ਨੇ ਅੱਗੇ ਕਿਹਾ ਕਿ ਸੱਤਾਧਿਰ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਵਿਰੋਧੀ ਧਿਰਾਂ ਨੂੰ ਦਬਾਉਣ ਲਈ ਕਥਿਤ ਤੌਰ ‘ਤੇ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਜਵਾਬ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹਰੇਕ ਵਰਕਰ ਤਿਆਰ ਬਰ ਤਿਆਰ ਹੈ। ਉਨ੍ਹ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਬੀਤੇ ਦਿਨੀ ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਦੀ ਚੋਣ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਗੁੰਡਾਗਰਦੀ ਕਰਦਿਆਂ ਅਕਾਲੀ ਦਲ ਦੇ ਕੌਂਸਲਰਾਂ ਅਤੇ ਹੋਰ ਵਰਕਰਾਂ ਨਾਲ ਧੱਕਾ ਮੁੱਕੀ ਕੀਤੀ ਗਈ ਤੇ ਉਲਟਾ ਅਕਾਲੀ ਦਲ ਦੇ ਹੀ ਕੌਂਸਲਰ ਉਪਰ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਸ ਦੇ ਰੋਸ ਵਜੋਂ 25 ਜੁਲਾਈ ਨੂੰ ਕਾਦੀਆਂ ਥਾਣੇ ਦਾ ਘਰਾਓ ਕੀਤਾ ਜਾਵੇਗਾ ਅਤੇ ਇਹ ਝੂਠਾ ਪਰਚਾ ਰੱਦ ਕਰਵਾਉਣ ਲਈ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਜਥੇਦਾਰ ਲੰਗਾਹ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਕਵਲਪ੍ਰੀਤ ਸਿੰਘ ਕਾਕੀ, ਤਰਲੋਕ ਸਿੰਘ ਬਾਠ, ਸੁਖਬੀਰ ਸਿੰਘ ਵਾਹਲਾ ਪਰਮਿੰਦਰ ਸਿੰਘ, ਵਿਕੀ ਰੰਧਾਵਾ, ਰੂਬੀ ਵਾਲੀਆ ਅਤੇ ਸ: ਤਤਲਾ ਸਮੇਤ ਹੋਰ ਆਗੂ ਹਾਜਰ ਸਨ
ਪਿਛਲੀ ਖ਼ਬਰ ਮੌਨਸੂਨ ਦੇ ਤੇਜ਼ ਮੀਂਹ ਨਾਲ ਪਠਾਨਕੋਟ ਬੇਹਾਲ, ਖੱਡਾਂ-ਨਹਿਰਾਂ ਚੜ੍ਹੀਆਂ ਚੜ੍ਹਾਅ ’ਤੇ ਅਗਲੀ ਖ਼ਬਰ ਵੱਖ- ਵੱਖ ਮਾਮਲਿਆਂ ’ਚ ਹੈਰੋਇਨ, ਡਰੱਗ ਮਨੀ ਤੇ ਨਜਾਇਜ਼ ਸ਼ਰਾਬ ਸਮੇਤ 11 ਦੋਸ਼ੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।