10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਮੌਨਸੂਨ ਦੇ ਤੇਜ਼ ਮੀਂਹ ਨਾਲ ਪਠਾਨਕੋਟ ਬੇਹਾਲ, ਖੱਡਾਂ-ਨਹਿਰਾਂ ਚੜ੍ਹੀਆਂ ਚੜ੍ਹਾਅ ’ਤੇ

ਅਜੀਤ ਡੈਸਕ 23-07-2026
ਪਠਾਨਕੋਟ, 22 ਜੁਲਾਈ (ਸੁਮਿਤ)-ਪੰਜਾਬ ’ਚ ਮਾਨਸੂਨ ਦੇ ਤੇਜ਼ ਮੀਂਹ ਨੇ ਜਿੱਥੇ ਲੋਕਾਂ ਨੂੰ ਭਿਆਨਕ ਗਰਮੀ ਤੇ ਹੁਮਸ ਤੋਂ ਰਾਹਤ ਦਿੱਤੀ, ਉੱਥੇ ਪਠਾਨਕੋਟ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਰਿਹਾ। ਲਗਾਤਾਰ ਪੈ ਰਹੇ ਮੀਂਹ ਕਾਰਨ ਖੱਡਾਂ ਤੇ ਨਹਿਰਾਂ ਚੜ੍ਹਾਅ ‘ਤੇ ਆ ਗਈਆਂ, ਕਈ ਇਲਾਕਿਆਂ ’ਚ ਭੂ-ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਤੇ ਦਰਜਨਾਂ ਪਿੰਡਾਂ ਦਾ ਸ਼ਹਿਰ ਨਾਲ ਸੰਪਰਕ ਟੁੱਟ ਗਿਆ। ਮੌਸਮ ਵਿਭਾਗ ਨੇ ਅੱਜ ਵੀ ਸੂਬੇ ਦੇ 11 ਜ਼ਿਲ੍ਹਿਆਂ ਲਈ ਬਹੁਤ ਭਾਰੀ ਮੀਂਹ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। ਪਠਾਨਕੋਟ ਦੇ ਨਾਲ ਲੱਗਦੀ ਹਰਿਆਲ ਖੱਡ ਤੇ ਚੱਕੀ ਖੱਡ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ ਤੇ ਕਈ ਮਾਰਗਾਂ ‘ਤੇ ਭੂ-ਖਿਸਕਣ ਕਾਰਨ ਭਾਰੀ ਮਾਤਰਾ ’ਚ ਮਲਬਾ ਸੜਕ ‘ਤੇ ਆ ਡਿੱਗਿਆ, ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਤੇ ਆਲੇ-ਦੁਆਲੇ ਦੇ ਕਈ ਪਿੰਡਾਂ ਦਾ ਸ਼ਹਿਰ ਨਾਲ ਸੰਪਰਕ ਟੁੱਟ ਗਿਆ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਦੇ ਹੜ੍ਹ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਉਠਾਉਂਦਿਆਂ ਦੋਸ਼ ਲਗਾਇਆ ਕਿ ਹਰ ਸਾਲ ਸਿਰਫ਼ ਅਸਥਾਈ ਮੁਰੰਮਤ ਕਰ ਦਿੱਤੀ ਜਾਂਦੀ ਹੈ, ਜਦਕਿ ਸਥਾਈ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾਂਦੇ। ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਂਦੇ ਤਾਂ ਹਾਲਾਤ ਇੰਨ੍ਹੇ ਗੰਭੀਰ ਨਾ ਬਣਦੇ। ਕਈ ਪਿੰਡ ਵਾਸੀਆਂ ਨੇ ਘਟਨਾ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਕੇ ਪ੍ਰਸ਼ਾਸਨ ‘ਤੇ ਰਾਹਤ ਕਾਰਜਾਂ ਵਿਚ ਦੇਰੀ ਕਰਨ ਦੇ ਦੋਸ਼ ਵੀ ਲਗਾਏ। ਪ੍ਰਸ਼ਾਸਨ ਨੇ ਲੋਕਾਂ ਨੂੰ ਦਰਿਆਵਾਂ ਅਤੇ ਖੱਡਾਂ ਦੇ ਕੰਢਿਆਂ ‘ਤੇ ਨਾ ਜਾਣ ਅਤੇ ਮੌਸਮ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ ਮਨਰੇਗਾ ਕਰਮਚਾਰੀਆਂ ਦੀ ਹੜਤਾਲ ਦੇ ਚੱਲਦੇ ਪਿੰਡਾਂ ਦੇ ਵਿਕਾਸ ਕੰਮ ਪ੍ਰਭਾਵਿਤ-ਵਿਸ਼ਵਜੀਤ ਤਰਨਾਚ ਅਗਲੀ ਖ਼ਬਰ ਅਕਾਲੀ ਦਲ (ਬ) ਦੇ ਕੌਂਸਲਰ ’ਤੇ ਦਰਜ ਝੂਠੇ ਮੁਕੱਦਮੇ ਨੂੰ ਲੈ ਕੇ ਥਾਣਾ ਕਾਦੀਆਂ ਅੱਗੇ ਧਰਨਾ 25 ਨੂੰ - ਜਥੇਦਾਰ ਲੰਗਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।