10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਦਾਣਾ ਮੰਡੀ ਪੁਰਾਣਾ ਤਾਰਾਗੜ੍ਹ ਨੋਮਣੀ ’ਤੇ ਬਣੇ ਪੁਲ ਦੀ ਹਾਲਤ ਦਿਨੋਂ ਦਿਨ ਖਸਤਾ ਹੋਣ ਨਾਲ ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 23-07-2026
ਤਾਰਾਗੜ੍ਹ, 22 ਜੁਲਾਈ (ਸੋਹਨ ਲਾਲ)-ਤਾਰਾਗੜ੍ਹ ਮੰਡੀ ਦੇ ਸਾਹਮਣੇ ਬਣੇ ਨੋਮਣੀ ਪੁਲ ਦੀ ਹਾਲਤ ਦਿਨੋਂ-ਦਿਨ ਖਸਤਾ ਹੋ ਰਹੀ ਹੈ। ਇਸ ਵੱਲ ਕੋਈ ਵੀ ਅਧਿਕਾਰੀ ਧਿਆਨ ਨਹੀਂ ਦੇ ਰਿਹਾ । ਇਸ ਪੁਲ ’ਤੇ ਸਰੀਆ ਬਾਹਰ ਆ ਚੁੱਕਾ ਹੈ। ਇਸ ਪੁਲ ਨੂੰ ਕੇਂਦਰੀ ਮੰਤਰੀ ਰਾਜਨਾਥ ਸਿੰਘ ਵਲੋਂ 2022 ’ਚ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਸੀ। ਇਸ ਪੁਲ ਨੂੰ ਬਣੇ 4-5 ਸਾਲ ਹੋ ਗਏ ਹਨ। ਇਸ ਪੁਲ ’ਤੇ ਆਏ ਦਿਨ ਕੋਈ ਨਾ ਕੋਈ ਦੁਰਘਟਨਾ ਹੁੰਦੀ ਰਹਿੰਦੀ ਹੈ। ਜਦ ਇਸ ਪੁਲ ਤੋਂ ਰਾਹਗੀਰ ਗੁਜ਼ਰਦੇ ਹਨ ਤਾਂ ਪੁਲ ਤੋਂ ਬਾਹਰ ਆਇਆ ਸਰੀਆ ਵਾਹਨਾਂ ’ਚ ਫਸ ਜਾਂਦਾ ਹੈ। ਜਿਸ ਕਾਰਨ ਰਾਹਗੀਰ ਡਿੱਗਣ ਕਾਰਨ ਕਈ ਵਾਰ ਜ਼ਖਮੀ ਹੋ ਜਾਂਦੇ ਹਨ। ਦੱਸ ਦੇਈਏ ਕਿ ਇਸ ਪੁਲ ਦੀ ਮੁਰੰਮਤ ਕਈ ਵਾਰ ਕੀਤੀ ਗਈ, ਪਰ ਘਟੀਆ ਮਟੀਰੀਅਲ ਲਾਉਣ ਨਾਲ ਫਿਰ ਇਹ ਪੁਲ ਟੁੱਟ ਜਾਂਦਾ ਹੈ ਤੇ ਫਿਰ ਸਰੀਆ ਬਾਹਰ ਆ ਜਾਂਦਾ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਇਸ ਪੁਲ ਬਾਰੇ ਕਈ ਵਾਰ ਜਾਣਕਾਰੀ ਦਿੱਤੀ ਗਈ ਹੈ। ਪਰ ਪ੍ਰਸ਼ਾਸਨ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਜਿਸ ਕਾਰਨ ਪੁਲ ਦਾ ਟੁੱਟਣਾ ਦਿਨੋਂ-ਦਿਨ ਵੱਧ ਰਿਹਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਉਡੀਕ ਕਰ ਰਿਹਾ ਹੈ ਕਿ ਇਸ ਪੁਲ ’ਤੇ ਕੋਈ ਵੱਡਾ ਹਾਦਸਾ ਹੋਵੇ ਤਾਂ ਹੀ ਇਸ ਪੁਲ ਨੂੰ ਬਣਾਇਆ ਜਾਵੇਗਾ। ਇਲਾਕਾ ਵਾਸੀਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਪੁਲ ’ਚ ਸਰੀਆ ਜੋ ਬਾਰ-ਬਾਰ ਨਿਕਲ ਰਿਹਾ ਹੈ, ਇਸ ’ਤੇ ਵਧੀਆ ਮਟੀਰੀਅਲ ਲਗਾਇਆ ਜਾਵੇ ਤਾਂ ਜੋ ਆਉਣ ਜਾਣ ਵਾਲੇ ਰਾਹਗੀਰ ਪ੍ਰੇਸ਼ਾਨ ਨਾ ਹੋਣ ਤੇ ਇਸ ਪੁਲ ਦੀ ਜਾਂਚ ਕਰਵਾਈ ਜਾਵੇ।
ਪਿਛਲੀ ਖ਼ਬਰ ‘ਕੈਬਨਿਟ ਮੰਤਰੀ ਨੇ ਪਿੰਡ ਝੇਲੇਚੱਕ, ਜੋਗਰ ਅਤੇ ਸਹਾਰਨਪੁਰ ’ਚ ਲੋਕ ਮਿਲਣੀਆਂ ਕਰ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ 40 ਘੰਟਿਆਂ ਤੋਂ ਬਿਜਲੀ ਗੁੱਲ, ਪਾਣੀ ਲਈ ਤਰਸੇ ਲੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।