03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਫਸਲੀ ਰਹਿੰਦ ਖੂੰਹਦ ਤੇ ਸੁੱਕੇ ਫੁੱਲਾਂ ਤੋਂ ਸਜਾਵਟੀ ਵਸਤਾਂ ਬਣਾਉਣ ਦੀ ਸਿਖਲਾਈ ਪੇਂਡੂ ਔਰਤਾਂ ਨੂੰ ਬਣਾ ਰਹੀ ਆਤਮ ਨਿਰਭਰ-ਡਾ: ਵਿਨੈ ਪਠਾਨੀਆ

ਅਜੀਤ ਡੈਸਕ 31-07-2026
ਸ਼ਾਹਪੁਰ ਕੰਢੀ, 30 ਜੁਲਾਈ (ਰਣਜੀਤ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਲੋਂ ਪੇਂਡੂ ਔਰਤਾਂ ਦੇ ਹੁਨਰ ਵਿਕਾਸ ਅਤੇ ਸਵੈ ਰੁਜ਼ਗਾਰ ਨੂੰ ਉਤਸਾਹਿਤ ਕਰਨ ਦੇ ਮੰਤਵ ਨਾਲ ਫਾਲਤੂ ਸਮੱਗਰੀ ਫਸਲੀ ਰਹਿੰਦ ਖੂੰਹਦ ਤੇ ਸੁੱਕੇ ਫੁੱਲਾਂ ਤੋਂ ਸਜਾਵਟੀ ਵਸਤਾਂ ਤਿਆਰ ਕਰਨ ਲਈ ਡਿਪਟੀ ਡਾਇਰੈਕਟਰ ਰਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਪੰਜ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਕੈਂਪ ਦਾ ਮੁੱਖ ਮੰਤਵ ਔਰਤਾਂ ਨੂੰ ਆਤਮ ਨਿਰਭਰ ਬਣਾਉਣਾ ਹੈ। ਫਸਲੀ ਰਹਿੰਦ ਖੂੰਹਦ ਅਤੇ ਸੁੱਕੇ ਫੁੱਲਾਂ ਤੋਂ ਸਜਾਵਟੀ ਵਸਤਾਂ ਬਣਾ ਕੇ ਕਮਾਈ ਕੀਤੀ ਜਾ ਸਕਦੀ ਹੈ। ਇਸ ਸਿਖਲਾਈ ਦਾ ਸੰਚਾਲਨ ਡਾ: ਪੂਰਵਾ ਜੱਗੀ ਵਲੋਂ ਕੀਤਾ ਗਿਆ, ਜਿਨ੍ਹਾਂ ਨੇ ਔਰਤਾਂ ਨੂੰ ਸਜਾਵਟੀ ਵਸਤਾਂ ਬਣਾਉਣ ਦੀ ਸਿਖਲਾਈ ਦਿੱਤੀ। ਉਨ੍ਹਾਂ ਦੱਸਿਆ ਕਿ ਘੱਟ ਲਾਗਤ ਨਾਲ ਤਿਆਰ ਹੋਣ ਵਾਲੀਆਂ ਇਨ੍ਹਾਂ ਵਸਤਾਂ ਦੀ ਆਨਲਾਈਨ ਕਾਫੀ ਮੰਗ ਹੈ। ਸਿਖਲਾਈ ਕੈਂਪ ਦੌਰਾਨ ਡਾ: ਵਿਨੈ ਪਠਾਨੀਆ ਨੇ ਸਿਖਲਾਈ ਤੋਂ ਇਲਾਵਾ ਉਨ੍ਹਾਂ ਨੇ ਘਰੇਲੂ ਸਮਾਨ ਦੀ ਸੰਭਾਲ ਤੇ ਖੁਰਾਕ ਦੇ ਭੰਡਾਰਨ ਦੇ ਨਾਲ-ਨਾਲ ਕੀਟ ਪ੍ਰੰਬਧਨ ਕਰਕੇ ਹੋਣ ਵਾਲੇ ਨੁਕਸਾਨ ਦੀ ਜਾਣਕਾਰੀ ਦਿੱਤੀ, ਉਨ੍ਹਾਂ ਵਸਤਾਂ ਦੇ ਨਿਰਮਾਣ, ਗੁਣਵੱਤਾ, ਪੈਕਿੰਗ ਤੇ ਮੰਡੀਕਰਨ ਦੀ ਜਾਣਕਾਰੀ ਦਿੱਤੀ।
ਪਿਛਲੀ ਖ਼ਬਰ ਵਾਰਡ ਨੰਬਰ-18 ਤੋਂ ਆਜ਼ਾਦ ਉਮੀਦਵਾਰ ਚੋਣ ਲੜ ਚੁੱਕੀ ਆਗੂ ਜੋਤੀ ਬਾਲਾ ਸਮੇਤ ਕਈ ਮਹਿਲਾਵਾਂ ਅਕਾਲੀ ਦਲ (ਬ ) ’ਚ ਸ਼ਾਮਿਲ ਅਗਲੀ ਖ਼ਬਰ ਪਠਾਨਕੋਟ ਫੂਡ ਸਪਲਾਈ ਇੰਸਪੈਕਟਰ ਯੂਨੀਅਨ ਦੀ ਨਵੀਂ ਕਾਰਜਕਾਰਨੀ ਦਾ ਗਠਨ * ਤਰੁਣ ਗੁਪਤਾ ਪ੍ਰਧਾਨ ਤੇ ਅਮਿਤ ਕੁਮਾਰ ਜਨਰਲ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।