02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸੀ.ਪੀ.ਆਈ. ਐਮ.ਐਲ. ਲਿਬਰੇਸ਼ਨ ਵਲੋਂ ਸ਼ਹੀਦ ਊਧਮ ਸਿੰਘ ਦਾ 87ਵਾਂ ਸ਼ਹੀਦੀ ਦਿਵਸ ਮਨਾਇਆ

ਅਜੀਤ ਡੈਸਕ 01-08-2026
ਬਟਾਲਾ, 31 ਜੁਲਾਈ (ਸਤਿੰਦਰ ਸਿੰਘ)-ਅੱਜ ਸੀਪੀਆਈ ਐਮਐਲ ਲਿਬਰੇਸ਼ਨ ਵਲੋਂ ਆਪਣੇ ਫੈਜਪੁਰਾ ਰੋਡ ਦਫ਼ਤਰ ਵਿਖੇ ਸ਼ਹੀਦ ਊਧਮ ਸਿੰਘ ਦਾ 87ਵਾਂ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਸਮੇਂ ਲਿਬਰੇਸ਼ਨ ਦੇ ਸੂਬਾ ਆਗੂ ਗੁਲਜਾਰ ਸਿੰਘ ਭੁੰਬਲੀ, ਬਲਬੀਰ ਸਿੰਘ ਮੂਧਲ ਤੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਭਾਰਤ ਦੇਸ਼ ’ਚੋਂ ਸਮੁੱਚੀ ਸਾਮਰਾਜ ਲੁੱਟ ਅਤੇ ਓਡਵਾਇਰਾਂ ਦੇ ਜਬਰ ਨੂੰ ਖਤਮ ਕਰਨ ਦੀ ਸ਼ਹਾਦਤ ਸੀ, ਪਰ ਅੱਜ ਵੀ ਭਾਰਤੀ ਹਾਕਮਾਂ ਵਲੋਂ ਇਸ ਆਜ਼ਾਦ ਦੇਸ਼ ਵਿਚ ਓਡਵਾਇਰਾਂ ਵਰਗਾ ਜਬਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਿੱਲੀ ਦੇ ਜੰਤਰ ਮੰਤਰ ਦੇ ਵਿਦਿਆਰਥੀ ਘੋਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਸੁਰੱਖਿਆ ਬਲਾਂ ਵਲੋਂ ਅੱਥਰੂ ਗੈਸ, ਪੈਲਿਟ ਗੰਨਾ ਤੇ ਬਿਹਾਰ ਵਿਚ ਏ.ਕੇ. 47 ਦੁਆਰਾ ਵਿਦਿਆਰਥੀਆਂ ’ਤੇ ਚਲਾਈਆਂ ਗੋਲੀਆਂ ਇਕ ਜਮਹੂਰੀ ਤੇ ਲੋਕਤੰਤਰ ਦੇਸ਼ ਵਿਚ ਹਾਕਮਾਂ ਦੇ ਲੋਕ ਵਿਰੋਧੀ ਚਿਹਰੇ ਨੂੰ ਨੰਗਾ ਕਰਦੀ ਹੈ, ਇਸੇ ਤਰ੍ਹਾਂ ਪੰਜਾਬ ’ਚ ਪੰਜਾਬ ਦੀ ਮਾਨ ਸਰਕਾਰ ਵਲੋਂ ਦਲਿਤਾਂ, ਮੁਲਾਜ਼ਮਾਂ ਤੇ ਹੋਰ ਵਰਗਾ ਉੱਪਰ ਕੀਤਾ ਜਾ ਰਿਹਾ ਅੰਨਾ ਜਬਰ ਸਾਬਤ ਕਰਦਾ ਹੈ ਕਿ ਇਹ ਸਰਕਾਰਾਂ ਆਮ ਲੋਕਾਂ ਦੀਆਂ ਸਰਕਾਰਾਂ ਨਹੀ ਹਨ। ਇਸ ਸਮੇਂ ਮੰਗ ਕੀਤੀ ਗਈ ਕਿ ਮੋਦੀ ਸਰਕਾਰ ਵਿਦਿਆਰਥੀਆਂ ਨਾਲ ਕੀਤੇ ਸਮਝੌਤੇ ਮੁਤਾਬਕ ਸਮੁੱਚੇ ਵਿਦਿਆਰਥੀਆਂ ਨੂੰ ਰਿਹਾਅ ਕਰੇ ਤੇ ਉਨ੍ਹਾਂ ਉਪਰ ਬਣਾਏ ਗਏ ਗੈਰ ਕਾਨੂਨੀ ਕੇਸ ਵਾਪਸ ਲਵੇ ਜਾਣ। ਇਕ ਹੋਰ ਮਤੇ ’ਚ ਅਮਰੀਕਾ ਵਲੋਂ ਇਰਾਨ ਉੱਪਰ ਕੀਤੇ ਜਾ ਰਹੇ ਹਮਲਿਆਂ ਦੀ ਸਖ਼ਤ ਨਿੰਦਾ ਕਰਦਿਆਂ ਇਰਾਨੀ ਲੋਕਾਂ ਨਾਲ ਇਕਮੁੱਠਤਾ ਜਾਹਿਰ ਕੀਤੀ ਗਈ। ਇਸ ਸਮੇ ਸਮਸ਼ੇਰ ਸਿੰਘ ਹੇਰ, ਹਰਵਿੰਦਰ ਸਿੰਘ ਮੱਲ੍ਹੀ, ਪ੍ਰੇਮ ਮਸੀਹ ਸੋਨਾ, ਫੂਲ ਚੰਦ, ਬਸੀਰ ਗਿੱਲ, ਰਾਜੂ ਬਟਾਲਾ, ਬਿੱਟਾ ਅਠਵਾਲ, ਰਮਨਪ੍ਰੀਤ ਪਿੰਡੀ, ਅਨਮੋਲ ਚਿਤੌੜਗੜ੍ਹ, ਸਰਬਜੀਤ ਮੂਧਲ, ਭੁਪਿੰਦਰ ਸਿੰਘ ਅਤੇ ਦਰਸ਼ਨ ਖਰੋਟਾ ਹਾਜ਼ਰ ਸਨ।
ਪਿਛਲੀ ਖ਼ਬਰ ਬੀ.ਐਲ.ਓ ਨਾਲ ਬਦਸਲੂਕੀ ਦੇ ਰੋਸ ’ਚ ਸਮੁੱਚੀ ਬੀ.ਐਲ.ਓ ਯੂਨੀਅਨ ਵਲੋਂ ਐਸ.ਆਈ.ਆਰ ਦੇ ਬਾਈਕਾਟ ਦਾ ਐਲਾਨ ਅਗਲੀ ਖ਼ਬਰ ਬਟਾਲਾ ਰੋਡ ’ਤੇ ਕਾਰ ਪਲਟੀ, 2 ਔਰਤਾਂ ਤੇ ਡਰਾਈਵਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।