02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਗੰਡੇ ਕੇ ਵਿਖੇ ਪੰਚਾਇਤ ਵਲੋਂ ਬਿਨਾਂ ਮਨਜ਼ੂਰੀ ਮੜੀਆਂ ਵਿਚੋਂ 20 ਤੋਂ 25 ਰੁੱਖ ਕੱਟ ਕੇ ਵੇਚਣ ਦਾ ਦੋਸ਼

ਘੁਮਾਣ, 1 ਅਗਸਤ (ਬੰਮਰਾਹ)-ਨਜ਼ਦੀਕ ਪਿੰਡ ਗੰਡੇਕੇ ਦੇ ਬਿਕਰਮਜੀਤ ਸਿੰਘ, ਦਿਲਬਾਗ ਸਿੰਘ, ਜਰਮਨ ਸਿੰਘ, ਸੁਖਦੇਵ ਸਿੰਘ, ਹੀਰਾ ਸਿੰਘ, ਦਲਜੀਤ ਸਿੰਘ, ਗੁਰਮੁਖ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਨੇ ਪੰਚਾਇਤ ਵਲੋਂ ਬਿਨਾਂ ਮਨਜ਼ੂਰੀ ਮੜੀਆਂ ’ਚੋਂ 20-25 ਰੁੱਖ ਕੱਟ ਕੇ ਵੇਚਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਗੰਡੇਕੇ ਦੀ ਪੰਚਾਇਤ ਨੇ ਪਿੰਡ ਦੇ ਕੁਝ ਮੁਹਤਬਰ ਲੋਕਾਂ ਦੀ ਮਿਲੀਭੁਗਤ ਨਾਲ ਮੜੀਆਂ ਵਿਚੋਂ 20 ਤੋਂ 25 ਟਾਹਲੀਆਂ ਬਿਨਾਂ ਕਿਸੇ ਮਨਜ਼ੂਰੀ ਵੱਢ ਕੇ ਵੇਚ ਦਿੱਤੀਆਂ, ਜਿਨ੍ਹਾਂ ਦੀ ਕੀਮਤ ਕਰੀਬ 6 ਲੱਖ ਰੁਪਏ ਬਣਦੀ ਹੈ।

ਪਿੰਡ ਗੰਡੇ ਕੇ ਵਿਖੇ ਸ਼ਮਸ਼ਾਨਘਾਟ ਵਿਚੋਂ ਕੱਟੇ ਗਏ ਦਰੱਖਤਾਂ ਦੇ ਮੁੱਢ। ਤਸਵੀਰਾਂ : ਬੰਮਰਾਹ 02-08-2026
ਘੁਮਾਣ, 1 ਅਗਸਤ (ਬੰਮਰਾਹ)-ਨਜ਼ਦੀਕ ਪਿੰਡ ਗੰਡੇਕੇ ਦੇ ਬਿਕਰਮਜੀਤ ਸਿੰਘ, ਦਿਲਬਾਗ ਸਿੰਘ, ਜਰਮਨ ਸਿੰਘ, ਸੁਖਦੇਵ ਸਿੰਘ, ਹੀਰਾ ਸਿੰਘ, ਦਲਜੀਤ ਸਿੰਘ, ਗੁਰਮੁਖ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਨੇ ਪੰਚਾਇਤ ਵਲੋਂ ਬਿਨਾਂ ਮਨਜ਼ੂਰੀ ਮੜੀਆਂ ’ਚੋਂ 20-25 ਰੁੱਖ ਕੱਟ ਕੇ ਵੇਚਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਗੰਡੇਕੇ ਦੀ ਪੰਚਾਇਤ ਨੇ ਪਿੰਡ ਦੇ ਕੁਝ ਮੁਹਤਬਰ ਲੋਕਾਂ ਦੀ ਮਿਲੀਭੁਗਤ ਨਾਲ ਮੜੀਆਂ ਵਿਚੋਂ 20 ਤੋਂ 25 ਟਾਹਲੀਆਂ ਬਿਨਾਂ ਕਿਸੇ ਮਨਜ਼ੂਰੀ ਵੱਢ ਕੇ ਵੇਚ ਦਿੱਤੀਆਂ, ਜਿਨ੍ਹਾਂ ਦੀ ਕੀਮਤ ਕਰੀਬ 6 ਲੱਖ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਇਹ ਟਾਲੀਆਂ ਦੇ ਬੂਟੇ ਇਸ ਕਰ ਕੇ ਲਗਾਏ ਗਏ ਸਨ ਕਿ ਅੰਤਿਮ ਸੰਸਕਾਰ ਵੇਲੇ ਗਰਮੀਆਂ ’ਚ ਲੋਕਾਂ ਨੂੰ ਛਾਂ ਦੀ ਬਹੁਤ ਮੁਸ਼ਕਲ ਆਉਂਦੀ ਸੀ, ਪਰ ਪਿੰਡ ਦੀ ਪੰਚਾਇਤ ਤੇ ਕੁਝ ਹੋਰ ਲੋਕਾਂ ਦੀ ਮਿਲੀਭੁਗਤ ਨਾਲ ਇਨ੍ਹਾਂ ਬੇਸ਼ਕੀਮਤੀ ਟਾਹਲੀਆਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਨਿਯਮਾਂ ਨੂੰ ਛਿੱਕੇ ਟੰਗਦਿਆਂ ਇਨ੍ਹਾਂ ਟਾਹਲੀਆਂ ਨੂੰ ਵੱਢ ਕੇ ਵੇਚ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਬੀ. ਡੀ. ਪੀ. ਓ. ਸ੍ਰੀ ਹਰਿਗੋਬਿੰਦਪੁਰ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਟਾਹਲੀਆਂ ਵੱਢਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰੇ ਤੇ ਇਨ੍ਹਾਂ ਵੱਢੀਆਂ ਹੋਈਆਂ ਟਾਹਲੀਆਂ ਦੀ ਕੀਮਤ ਇਨ੍ਹਾਂ ਲੋਕਾਂ ਕੋਲੋਂ ਵਸੂਲੀ ਜਾਵੇ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿਚ ਜਥੇਬੰਦੀਆਂ ਤੇ ਵਾਤਾਵਰਨ ਪ੍ਰੇਮੀਆਂ ਨੂੰ ਨਾਲ ਲੈ ਕੇ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਸੰਬੰਧੀ ਬੀ. ਡੀ. ਪੀ. ਓ. ਨਰਿੰਦਰ ਸਿੰਘ ਸ੍ਰੀ ਹਰਿਗੋਬਿੰਦਪੁਰ ਸਾਹਿਬ ਨਾਲ ਗੱਲਬਾਤ ਕਰਨੀ ਚਾਹੀ ਤਾਂ ਬਾਰ-ਬਾਰ ਫੋਨ ਕਰਨ ’ਤੇ ਵੀ ਨਹੀਂ ਚੁੱਕਿਆ।
ਪਿਛਲੀ ਖ਼ਬਰ ਬਟਾਲਾ ’ਚ ਭਾਜਪਾ ਨੂੰ ਲੱਗਾ ਵੱਡਾ ਝਟਕਾ ਕੰਚਨ ਚੌਹਾਨ ਪਰਿਵਾਰ ਤੇ ਪੂਰੀ ਟੀਮ ਨਾਲ ‘ਆਪ’ ’ਚ ਸ਼ਾਮਿਲ ਅਗਲੀ ਖ਼ਬਰ ਵੈਲਫੇਅਰ ਐਸੋਸੀਏਸ਼ਨ ਦੇ ਵਫ਼ਦ ਨੇ ਵਧੀਕ ਡਾਇਰੈਕਟਰ ਸੀ.ਜੀ.ਐਚ.ਐੱਸਓ ਨਾਲ ਮੁਲਾਕਾਤ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।