02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਆਰ. ਆਰ. ਬਾਵਾ. ਕਾਲਜੀਏਟ ਗਰਲਜ਼ ਸਕੂਲ ਵਿਖੇ ਅੰਕੁਰ ਸਮਾਗਮ ਕਰਵਾਇਆ

ਬਟਾਲਾ, 1 ਅਗਸਤ (ਸਤਿੰਦਰ ਸਿੰਘ)-ਆਰ. ਆਰ.

ਅਜੀਤ ਡੈਸਕ 02-08-2026
ਬਟਾਲਾ, 1 ਅਗਸਤ (ਸਤਿੰਦਰ ਸਿੰਘ)-ਆਰ. ਆਰ. ਬਾਵਾ ਡੀ. ਏ. ਵੀ. ਕਾਲਜੀਏਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਦੇ ਨਿਰਦੇਸ਼ਾਂ ਹੇਠ ਸ੍ਰੀਮਤੀ ਏਕਤਾ ਭੰਡਾਰੀ ਦੀ ਯੋਗ ਅਗਵਾਈ ਹੇਠ ਤੇ ਰਣਜੀਤ ਕੌਰ ਦੇ ਸਹਿਯੋਗ ਨਾਲ ਫਰੈਸ਼ਰ ਪਾਰਟੀ ਅੰਕੁਰ ਦਾ ਆਯੋਜਨ ਕੀਤਾ। ਪ੍ਰੋਗਰਾਮ ਦਾ ਆਗਾਜ਼ ਜੋਤੀ ਜਗਾ ਕੇ ਮੰਤਰਾਂ ਦੇ ਗਾਇਨ ਨਾਲ ਕੀਤਾ। ਵਿਦਿਆਰਥਣਾਂ ਨੇ ਗਾਇਕੀ ਤੋਂ ਲੈ ਕੇ ਡਾਂਸ ਤੱਕ ਆਪਣੀ ਵੱਖ-ਵੱਖ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮਾਡਲਿੰਗ ਦੇ ਮੁਕਾਬਲਿਆਂ ’ਚ ਸਿਮਰਨਪ੍ਰੀਤ ਕੌਰ ਮਿਸ ਕੈਟ ਵਾਕ, ਅਸੀਸਅਮ੍ਰਿਤ ਕੌਰ ਨੂੰ ਮਿਸ ਕਾਨਫੀਡੈਂਟ, ਪਰਮੀਤ ਕੌਰ ਨੂੰ ਮਿਸ ਚਾਰਮਿੰਗ, ਸਿਮਰਨਜੀਤ ਕੌਰ ਨੂੰ ਸੈਕਿੰਡ ਰਨਰਅੱਪ, ਅਰਪਿਤਾ ਥੋਮਸ ਨੂੰ ਫਸਟ ਰਨਰਅੱਪ ਤੇ ਜਸਮੀਤ ਕੌਰ ਨੂੰ ਮਿਸ ਫਰੈਸ਼ਰ 2026 ਦਾ ਖਿਤਾਬ ਦਿੱਤਾ ਗਿਆ। ਪ੍ਰੋਗਰਾਮ ਵਿਚ ਜੱਜਾਂ ਦੀ ਭੂਮਿਕਾ ਦੀਪਤੀ ਕਾਂਡਾ ਤੇ ਡਾ. ਹਰਦੀਪ ਕੌਰ ਨੇ ਨਿਭਾਈ। ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾ ਇਸ ਵਿਦਿਅਕ ਅਦਾਰੇ ਵਿਚ ਆਉਣ ’ਤੇ ਸਵਾਗਤ ਕੀਤਾ।
ਪਿਛਲੀ ਖ਼ਬਰ ਦਿ ਮਿਲੇਨੀਅਮ ਸੀ.ਸੈ. ਸਕੂਲ ਬਟਾਲਾ ਵਿਖੇ ਕਿਸ਼ੋਰ ਅਵਸਥਾ ਸਿੱਖਿਆ ਸਮਾਗਮ ਅਗਲੀ ਖ਼ਬਰ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਦੀ ਸਿੱਖ ਸੰਘਰਸ਼ ’ਚ ਵੱਡੀ ਕੁਰਬਾਨੀ ਤੇ ਘਾਲਣਾ-ਇਮਾਨ ਸਿੰਘ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।