ਸਰਕਾਰੀ ਜ਼ੋਨਲ ਟੂਰਨਾਮੈਂਟ ਰੱਸਾਕਸ਼ੀ ਦੇ ਮੁਕਾਬਲਿਆਂ ’ਚ ਜੇਤੂ ਟੀਮਾਂ ਦਾ ਸਨਮਾਨ
ਹਰਚੋਵਾਲ, 6 ਜੁਲਾਈ (ਢਿੱਲੋਂ, ਭਾਮ)-ਸਰਕਾਰੀ ਤੇ ਨਿੱਜੀ ਸਕੂਲਾਂ ਦੇ ਜ਼ੋਨਲ ਟੂਰਨਾਮੈਂਟ ਦੀਆਂ ਖੇਡਾਂ ਰੱਸਾਕੱਸੀ ਦੇ ਮੁਕਾਬਲੇ ਬਾਬਾ ਦੀਪ ਸਿੰਘ ਯਾਦਗਾਰੀ ਖੇਡ ਸਟੇਡੀਅਮ ਖੁਜਾਲਾ ਹੋਏ, ਜਿਸ ’ਚ ਲਗਭਗ 16 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਿਆਂ ’ਚ ਅੰਡਰ-19 ਸਰਕਾਰੀ ਸਕੂਲ ਚੀਮਾ ਖੁੱਡੀ ਪਹਿਲੇ, ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਸ੍ਰੀ ਹਰਗੋਬਿੰਦਪੁਰ ਦੀ ਟੀਮ ਦੂਜੇ, ਅੰਡਰ-17 ਵਿਚ ਸਰਕਾਰੀ ਸਕੂਲ ਚੀਮਾ ਖੁੱਡੀ ਦੀ ਟੀਮ ਪਹਿਲੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦੀ ਟੀਮ ਦੂਜੇ, ਅੰਡਰ-14 ਮੁਕਾਬਲੇ ਵਿਚ ਸਰਕਾਰੀ ਸਕੂਲ ਚੀਮਾ ਖੁੱਡੀ ਪਹਿਲੇ ਤੇ ਡਿਵਾਇਨ ਲਾਈਟ ਖਾਨਪੁਰ ਸਕੂਲ ਦੀ ਟੀਮ ਦੂਜੇ ਸਥਾਨ ’ਤੇ ਰਹੀ ।
ਹਰਚੋਵਾਲ, 6 ਜੁਲਾਈ (ਢਿੱਲੋਂ, ਭਾਮ)-ਸਰਕਾਰੀ ਤੇ ਨਿੱਜੀ ਸਕੂਲਾਂ ਦੇ ਜ਼ੋਨਲ ਟੂਰਨਾਮੈਂਟ ਦੀਆਂ ਖੇਡਾਂ ਰੱਸਾਕੱਸੀ ਦੇ ਮੁਕਾਬਲੇ ਬਾਬਾ ਦੀਪ ਸਿੰਘ ਯਾਦਗਾਰੀ ਖੇਡ ਸਟੇਡੀਅਮ ਖੁਜਾਲਾ ਹੋਏ, ਜਿਸ ’ਚ ਲਗਭਗ 16 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਿਆਂ ’ਚ ਅੰਡਰ-19 ਸਰਕਾਰੀ ਸਕੂਲ ਚੀਮਾ ਖੁੱਡੀ ਪਹਿਲੇ, ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਸ੍ਰੀ ਹਰਗੋਬਿੰਦਪੁਰ ਦੀ ਟੀਮ ਦੂਜੇ, ਅੰਡਰ-17 ਵਿਚ ਸਰਕਾਰੀ ਸਕੂਲ ਚੀਮਾ ਖੁੱਡੀ ਦੀ ਟੀਮ ਪਹਿਲੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦੀ ਟੀਮ ਦੂਜੇ, ਅੰਡਰ-14 ਮੁਕਾਬਲੇ ਵਿਚ ਸਰਕਾਰੀ ਸਕੂਲ ਚੀਮਾ ਖੁੱਡੀ ਪਹਿਲੇ ਤੇ ਡਿਵਾਇਨ ਲਾਈਟ ਖਾਨਪੁਰ ਸਕੂਲ ਦੀ ਟੀਮ ਦੂਜੇ ਸਥਾਨ ’ਤੇ ਰਹੀ । ਜੇਤੂ ਟੀਮਾਂ ਨੂੰ ਜ਼ੋਨ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਰਜਿੰਦਰਜੀਤ ਕੌਰ, ਸਕੱਤਰ ਹਰਮਨਜੋਤ ਸਿੰਘ ਬੱਲ, ਖਜਾਨਚੀ ਅਵਤਾਰ ਸਿੰਘ ਵਲੋਂ ਜੇਤੂ ਰਹੇ ਬੱਚਿਆਂ ਨੂੰ ਤਮਗੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸਸੀ ਕਿਰਨ, ਹਰਮਨਜੋਤ ਸਿੰਘ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ, ਮਹਿਤਾਬ ਸਿੰਘ , ਸਰਬਜੀਤ ਸਿੰਘ, ਬਲਵੰਤ ਸਿੰਘ, ਰਣਯੋਧ ਸਿੰਘ, ਪਰਮਜੀਤ ਕੌਰ, ਗੁਰਵੀਨ ਕੌਰ, ਰੁਪਿੰਦਰ ਕੌਰ, ਪਰਮਵੀਰ ਕੌਰ, ਗੁਰਵਿੰਦਰ ਕੌਰ, ਪ੍ਰਿੰਸੀਪਲ ਪਵਨਬੀਰ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।