08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਹਰਿਦੁਆਰ ਤੋਂ ਪੈਦਲ ਕਾਂਵੜ ਲੈ ਕੇ ਬਿਲਾਵਰ ਜਾ ਰਹੇ ਸੁਖਵਿੰਦਰ ਸਿੰਘ ਦਾ ਪਠਾਨਕੋਟ ’ਚ ਸ਼ਾਨਦਾਰ ਸਵਾਗਤ

ਪਠਾਨਕੋਟ, 7 ਅਗਸਤ (ਸੁਮਿਤ)-ਧਰਮ, ਆਸਥਾ ਤੇ ਕਠਿਨ ਤਪੱਸਿਆ ਦੀ ਵਿਲੱਖਣ ਮਿਸਾਲ ਕਾਇਮ ਕਰਦਿਆਂ ਹਰਿਦੁਆਰ ਤੋਂ ਪਵਿੱਤਰ ਗੰਗਾਜਲ ਲੈ ਕੇ ਬਿਲਾਵਰ (ਜੰਮੂ-ਕਸ਼ਮੀਰ) ਵੱਲ ਪੈਦਲ ਵੱਧ ਰਹੇ ਸ਼ਿਵ ਭਗਤ ਸੁਖਵਿੰਦਰ ਸਿੰਘ ਦੇ ਪਠਾਨਕੋਟ ਪਹੁੰਚਣ ‘ਤੇ ਸਥਾਨਕ ਨਾਗਰਿਕਾਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ । ਕੜਕਦੀ ਧੁੱਪ, ਥਕਾਵਟ ਤੇ ਲੰਮੇ ਰਸਤਿਆਂ ਦੀ ਪ੍ਰਵਾਹ ਕੀਤੇ ਬਿਨਾਂ ਹਰਿਦੁਆਰ ਤੋਂ ਬਿਲਾਵਰ ਤੱਕ ਸੈਂਕੜੇ ਕਿੱਲੋਮੀਟਰ ਦਾ ਸਫ਼ਰ ਪੈਦਲ ਤੈਅ ਕਰ ਰਹੇ ਸੁਖਵਿੰਦਰ ਸਿੰਘ ਦੀ ਇਸ ਕਠਿਨ ਸਾਧਨਾ ਨੂੰ ਦੇਖ ਕੇ ਹਰ ਕੋਈ ਪ੍ਰਭਾਵਿਤ ਨਜ਼ਰ ਆਇਆ ।

ਸ਼ਿਵ ਭਗਤ ਸੁਖਵਿੰਦਰ ਸਿੰਘ ਦਾ ਪਠਾਨਕੋਟ ਪੁੱਜਣ ’ਤੇ ਸਵਾਗਤ ਕਰਦੇ ਹੋਏ ਐਡਵੋਕੇਟ ਗੁਰੂਆਸ਼ੀਸ਼ ਸਿੰਘ ਅਤੇ ਸਾਥੀ । ਤਸਵੀਰ: ਸੁਮਿਤ 08-08-2026
ਪਠਾਨਕੋਟ, 7 ਅਗਸਤ (ਸੁਮਿਤ)-ਧਰਮ, ਆਸਥਾ ਤੇ ਕਠਿਨ ਤਪੱਸਿਆ ਦੀ ਵਿਲੱਖਣ ਮਿਸਾਲ ਕਾਇਮ ਕਰਦਿਆਂ ਹਰਿਦੁਆਰ ਤੋਂ ਪਵਿੱਤਰ ਗੰਗਾਜਲ ਲੈ ਕੇ ਬਿਲਾਵਰ (ਜੰਮੂ-ਕਸ਼ਮੀਰ) ਵੱਲ ਪੈਦਲ ਵੱਧ ਰਹੇ ਸ਼ਿਵ ਭਗਤ ਸੁਖਵਿੰਦਰ ਸਿੰਘ ਦੇ ਪਠਾਨਕੋਟ ਪਹੁੰਚਣ ‘ਤੇ ਸਥਾਨਕ ਨਾਗਰਿਕਾਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ । ਕੜਕਦੀ ਧੁੱਪ, ਥਕਾਵਟ ਤੇ ਲੰਮੇ ਰਸਤਿਆਂ ਦੀ ਪ੍ਰਵਾਹ ਕੀਤੇ ਬਿਨਾਂ ਹਰਿਦੁਆਰ ਤੋਂ ਬਿਲਾਵਰ ਤੱਕ ਸੈਂਕੜੇ ਕਿੱਲੋਮੀਟਰ ਦਾ ਸਫ਼ਰ ਪੈਦਲ ਤੈਅ ਕਰ ਰਹੇ ਸੁਖਵਿੰਦਰ ਸਿੰਘ ਦੀ ਇਸ ਕਠਿਨ ਸਾਧਨਾ ਨੂੰ ਦੇਖ ਕੇ ਹਰ ਕੋਈ ਪ੍ਰਭਾਵਿਤ ਨਜ਼ਰ ਆਇਆ । ਪਠਾਨਕੋਟ ‘ਚ ਦਾਖਲ ਹੁੰਦਿਆਂ ਹੀ ਪੂਰਾ ਵਾਤਾਵਰਨ ‘ਹਰ-ਹਰ ਮਹਾਂਦੇਵ’ ਤੇ ‘ਬਮ-ਬਮ ਭੋਲੇ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।ਪਠਾਨਕੋਟ ਦੇ ਸ਼ਿਵ ਭਗਤਾਂ ਨੇ ਸੁਖਵਿੰਦਰ ਸਿੰਘ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਲਈ ਫਲਾਹਾਰ ਤੇ ਜਲਪਾਨ ਦਾ ਪ੍ਰਬੰਧ ਕੀਤਾ । ਇਸ ਦੌਰਾਨ ਸਥਾਨਕ ਨਿਵਾਸੀਆਂ ਨੇ ਕਿਹਾ ਕਿ ਸੁਖਵਿੰਦਰ ਸਿੰਘ ਦਾ ਇਹ ਸੰਕਲਪ ਸਨਾਤਨ ਸੰਸਕ੍ਰਿਤੀ, ਅਟੁੱਟ ਸ਼ਰਧਾ ਅਤੇ ਭਗਤੀ ਦੀ ਇਕ ਬੇਮਿਸਾਲ ਉਦਾਹਰਣ ਹੈ। ਸਵਾਗਤ ਤੋਂ ਭਾਵੁਕ ਹੋਏ ਸੁਖਵਿੰਦਰ ਸਿੰਘ ਨੇ ਪਠਾਨਕੋਟ ਦੇ ਲੋਕਾਂ ਦਾ ਧੰਨਵਾਦ ਕੀਤਾ । ਇਸ ਮੌਕੇ ਐਡਵੋਕੇਟ ਗੁਰੂਆਸ਼ੀਸ਼ ਸਿੰਘ, ਬਲਵਿੰਦਰ ਸਿੰਘ, ਨਰੇਸ਼ ਪਾਲ ਅਤੇ ਕੇਵਲ ਸਮੇਤ ਨੌਜਵਾਨ ਅਤੇ ਸ਼ਿਵ ਭਗਤ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ।
ਪਿਛਲੀ ਖ਼ਬਰ ਧਾਰਕਲਾਂ ਦੇ ਪਿੰਡਾਂ ’ਚ ਬਿਜਲੀ, ਪਾਣੀ ਦੀ ਸਪਲਾਈ ਠੱਪ ਹੋਣ ’ਤੇ ਅਕਾਲੀ ਦਲ (ਬ) ਨੇ ਕੀਤਾ ਚੱਕਾ ਜਾਮ ਅਗਲੀ ਖ਼ਬਰ ਸਿਰਫ਼ ਰਾਜਨੀਤੀ ਨਹੀਂ, ਲੋਕ ਸੇਵਾ ਹੀ ਮੇਰਾ ਮੁੱਖ ਉਦੇਸ਼-ਅਮਿਤ ਮਿੱਠੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।