ਪਠਾਨਕੋਟ, 11 ਅਗਸਤ (ਵਿਨੋਦ)-ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਹਲਕਾ ਗੁਰਦਾਸਪੁਰ ਦੇ ਸੁਪਰਵਾਈਜ਼ਿੰਗ ਇੰਜੀਨੀਅਰ ਸ਼ਰਨਦੀਪ ਸਿੰਘ ਨਾਲ ਮੁਲਾਕਾਤ ਕੀਤੀ । ਇਸ ਮੌਕੇ ਕਾਰਜਕਾਰੀ ਇੰਜੀਨੀਅਰ ਸੁਖਵਿੰਦਰ ਮਾਹੀ, ਰਜਿੰਦਰ ਕੁਮਾਰ ਪ੍ਰਧਾਨ, ਰਜਿੰਦਰ ਧੀਮਾਨ ਪ੍ਰਧਾਨ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ, ਸਤੀਸ਼ ਸ਼ਰਮਾ ਜਨਰਲ ਸਕੱਤਰ, ਹਰਪਾਲ ਸਿੰਘ ਚੇਅਰਮੈਨ, ਮੰਗਤ ਸਿੰਘ, ਮੋਹਨ ਸਿੰਘ, ਸੁਰੇਸ਼ ਕੁਮਾਰ, ਅੰਜੂ ਮੈਡਮ ਸੁਪਰਡੈਂਟ ਆਦਿ ਮੌਜੂਦ ਸਨ । ਇਸ ਮੌਕੇ ਯੂਨੀਅਨ ਦੀ ਸੁਪਰਵਾਈਜ਼ਿੰਗ ਇੰਜੀਨੀਅਰ ਸ਼ਰਨਦੀਪ ਸਿੰਘ ਤੇ ਕਾਰਜਕਾਰੀ ਇੰਜੀਨੀਅਰ ਸੁਖਵਿੰਦਰ ਮਾਹੀ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਹੋਈ, ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਡੀ.ਸੀ. ਰੇਟ ਰਵੀਜ਼ਨ ਬਕਾਇਆ ਆਊਟਸੋਰਸ ਕੀਤੇ ਮੁਲਾਜ਼ਮਾਂ ਨੂੰ ਦਿੱਤਾ ਜਾਵੇਗਾ, ਜਿਸ ਦਾ ਕੇਸ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ । ਆਊਟਸੋਰਸ ਕੀਤੇ ਸੋਧੇ ਰੇਟ ਪੰਜਾਬ ਸਰਕਾਰ ਵਲੋਂ 1 ਮਈ ਨੂੰ ਕੀਤੇ ਗਏ ਹਨ, ਤਨਖਾਹ ਇਸ ਦੀਆਂ ਦਰਾਂ ਵਧਾ ਕੇ ਦਿੱਤੀ ਜਾਵੇਗੀ, ਆਊਟਸੋਰਸ ਕੀਤੇ ਕਰਮਚਾਰੀਆਂ ਨੂੰ ਜੂਨ ਅਤੇ ਜੁਲਾਈ ਦੀ 2 ਮਹੀਨਿਆਂ ਦੀ ਤਨਖਾਹ ਨਹੀਂ ਮਿਲੀ, ਜੋ ਕਿ ਜਲਦੀ ਹੀ ਦਿੱਤੀ ਜਾਵੇਗੀ। ਸੁਰੇਂਦਰ ਕੁਮਾਰ ਟੈਕਨੀਸ਼ੀਅਨ ਗ੍ਰੇਡ-1 ਪੈਨਸ਼ਨ ਕੇਸ ਤੁਰੰਤ ਏ.ਜੀ. ਵਿਭਾਗ ਨੂੰ ਭੇਜਿਆ ਜਾਵੇਗਾ । ਬਾਕੀ ਕੰਮਾਂ ਲਈ ਯੂਨੀਅਨ ਨਾਲ 19 ਅਗਸਤ ਨੂੰ ਮੀਟਿੰਗ ਕੀਤੀ ਜਾਵੇਗੀ ।