12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸ੍ਰੀ ਸਾਈਂ ਇੰਸਟੀਚਿਊਟ ਬਧਾਨੀ ਵਿਖੇ ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਬੂਟੇ ਲਗਾਏ

ਪਠਾਨਕੋਟ, 11 ਅਗਸਤ (ਸੰਧੂ)-ਵਾਤਾਵਰਨ ਨੂੰ ਹਰਿਆ-ਭਰਿਆ ਤੇ ਸਾਫ਼-ਸੁਥਰਾ ਬਣਾਉਣ ਦੇ ਉਦੇਸ਼ ਨਾਲ ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਪ੍ਰਧਾਨ ਲਾਇਨ ਦੀਪਕ ਸਲਵਾਨ ਦੀ ਅਗਵਾਈ ਹੇਠ ਸਥਾਨਕ ਸ੍ਰੀ ਸਾਈਂ ਇੰਸਟੀਚਿਊਟ (ਇੰਜੀਨੀਅਰਿੰਗ ਕਾਲਜ) ਬਧਾਨੀ ਵਿਖੇ ਬੂਟੇ ਲਗਾਉਣ ਦਾ ਪ੍ਰੋਗਰਾਮ ਕਰਵਾਇਆ ਗਿਆ । ਪ੍ਰੋਜੈਕਟ ਚੇਅਰਮੈਨ ਪੀ.

ਅਜੀਤ ਡੈਸਕ 12-08-2026
ਪਠਾਨਕੋਟ, 11 ਅਗਸਤ (ਸੰਧੂ)-ਵਾਤਾਵਰਨ ਨੂੰ ਹਰਿਆ-ਭਰਿਆ ਤੇ ਸਾਫ਼-ਸੁਥਰਾ ਬਣਾਉਣ ਦੇ ਉਦੇਸ਼ ਨਾਲ ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਪ੍ਰਧਾਨ ਲਾਇਨ ਦੀਪਕ ਸਲਵਾਨ ਦੀ ਅਗਵਾਈ ਹੇਠ ਸਥਾਨਕ ਸ੍ਰੀ ਸਾਈਂ ਇੰਸਟੀਚਿਊਟ (ਇੰਜੀਨੀਅਰਿੰਗ ਕਾਲਜ) ਬਧਾਨੀ ਵਿਖੇ ਬੂਟੇ ਲਗਾਉਣ ਦਾ ਪ੍ਰੋਗਰਾਮ ਕਰਵਾਇਆ ਗਿਆ । ਪ੍ਰੋਜੈਕਟ ਚੇਅਰਮੈਨ ਪੀ.ਡੀ.ਜੀ. ਲਾਇਨ ਇੰਜੀ: ਐਸ.ਕੇ. ਪੁੰਜ ਦੀ ਦੇਖ-ਰੇਖ ਹੇਠ ਕਰਵਾਏ ਇਸ ਪ੍ਰੋਗਰਾਮ ਵਿਚ ਡਿਸਟ੍ਰਿਕਟ ਗਵਰਨਰ ਲਾਇਨ ਜੀ.ਐਸ. ਭਾਟੀਆ, ਵੀ.ਡੀ.ਜੀ.-1 ਲਾਇਨ ਰਾਜੀਵ ਖੋਸਲਾ, ਵੀ.ਡੀ.ਜੀ.-2 ਰਾਜੀਵ ਵਿਗ ਤੇ ਰੀਜਨ ਚੇਅਰਮੈਨ ਰਾਜੇਸ਼ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ । ਇਸ ਮੌਕੇ ਕਲੱਬ ਮੈਂਬਰਾਂ ਨੇ ਇੰਸਟੀਚਿਊਟ ਦੇ ਕੈਂਪਸ ਵਿਚ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਲਿਆ । ਡਿਸਟ੍ਰਿਕਟ ਗਵਰਨਰ ਜੀ.ਐਸ. ਭਾਟੀਆ ਨੇ ਕਿਹਾ ਕਿ ਰੁੱਖ ਧਰਤੀ ਦਾ ਸ਼ਿੰਗਾਰ ਹਨ ਅਤੇ ਸਿਹਤਮੰਦ ਜੀਵਨ ਲਈ ਇਨ੍ਹਾਂ ਦੀ ਬਹੁਤ ਮਹੱਤਤਾ ਹੈ । ਵੀ.ਡੀ.ਜੀ.-1 ਰਾਜੀਵ ਖੋਸਲਾ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ । ਪ੍ਰਧਾਨ ਦੀਪਕ ਸਲਵਾਨ ਨੇ ਕਿਹਾ ਕਿ ਕਲੱਬ ਵਲੋਂ ਸਮਾਜ ਤੇ ਵਾਤਾਵਰਨ ਦੀ ਭਲਾਈ ਲਈ ਅਜਿਹੇ ਕਾਰਜ ਨਿਰੰਤਰ ਜਾਰੀ ਰਹਿਣਗੇ । ਇਸ ਮੌਕੇ ਜ਼ਿਲ੍ਹਾ ਸਕੱਤਰ ਬੀ.ਬੀ. ਕੜ, ਕਲੱਬ ਸਕੱਤਰ ਪ੍ਰਦੀਪ ਭਾਰਦਵਾਜ, ਪੀ.ਆਰ.ਓ. ਵਿਕਰਾਂਤ ਪਰਾਸ਼ਰ, ਖਜ਼ਾਨਚੀ ਸੰਜੀਵ ਮਹਾਜਨ, ਅਸ਼ੋਕ ਗੁਪਤਾ, ਐਚ.ਪੀ. ਅਭੀ, ਏ.ਪੀ.ਐਸ. ਬਮਰਾਹ, ਰਾਜੀਵ ਪੁਰੀ, ਲਲਿਤ ਭਾਟੀਆ, ਚੰਦਰਸ਼ੇਖਰ ਸ਼ਰਮਾ, ਧੀਰਜ ਮਹਾਜਨ, ਗੁਲਸ਼ਨ ਸ਼ਰਮਾ, ਮਨੋਜ ਲੋਹੀਆ, ਰਾਜੇਸ਼ ਸ਼ਰਮਾ ਅਤੇ ਲਖਬੀਰ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਨਿਰਮਾਣ ਮਜ਼ਦੂਰਾਂ ਵਲੋਂ ਆਪਣੀ ਮੰਗਾਂ ਸੰਬੰਧੀ ਲੇਬਰ ਦਫਤਰ ਮੂਹਰੇ ਧਰਨਾ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦਾ ਬੀ. ਐਸ. ਸੀ. ਨਾਨ-ਮੈਡੀਕਲ ਛੇਵੇਂ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।