15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਮੈਥੋਡਿਸਟ ਐਜੂਕੇਸ਼ਨ ਸੀ.ਸੈਕੰ. ਸਕੂਲ ਵਿਖੇ ਤੀਜ ਦਾ ਤਿਉਹਾਰ ਮਨਾਇਆ

ਬਟਾਲਾ, 14 ਅਗਸਤ (ਸਤਿੰਦਰ ਸਿੰਘ)-ਮੈਥੋਡਿਸਟ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦੀ ਮੈਨੇਜਰ ਮੈਡਮ ਨਿਰਮੋਲਿਨੀ ਸਿੰਘ ਜੋਜਫ਼ ਤੇ ਪ੍ਰਿੰਸੀਪਲ ਮੁਸ਼ਤਾਕ ਮਸੀਹ ਦੀ ਯੋਗ ਅਗਵਾਈ ਵਿਚ ਤੀਜ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੀ ਮੈਨੇਜਰ ਮੈਡਮ ਨਿਰਮੋਲਿਨੀ ਸਿੰਘ ਜੋਜਫ਼ ਦੀ ਪ੍ਰਾਰਥਣਾ ਨਾਲ ਕੀਤੀ ਗਈ।

ਅਜੀਤ ਡੈਸਕ 15-08-2026
ਬਟਾਲਾ, 14 ਅਗਸਤ (ਸਤਿੰਦਰ ਸਿੰਘ)-ਮੈਥੋਡਿਸਟ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦੀ ਮੈਨੇਜਰ ਮੈਡਮ ਨਿਰਮੋਲਿਨੀ ਸਿੰਘ ਜੋਜਫ਼ ਤੇ ਪ੍ਰਿੰਸੀਪਲ ਮੁਸ਼ਤਾਕ ਮਸੀਹ ਦੀ ਯੋਗ ਅਗਵਾਈ ਵਿਚ ਤੀਜ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੀ ਮੈਨੇਜਰ ਮੈਡਮ ਨਿਰਮੋਲਿਨੀ ਸਿੰਘ ਜੋਜਫ਼ ਦੀ ਪ੍ਰਾਰਥਣਾ ਨਾਲ ਕੀਤੀ ਗਈ। ਇਸ ਮੌਕੇ ਵਿਦਿਆਰਥਣਾ ਵਲੋਂ ਲੋਕ ਗੀਤ, ਪੰਜਾਬੀ ਸੱਭਿਆਚਾਰ ਗੀਤ, ਰਵਾਇਤੀ ਗੀਤ ਤੇ ਗਿੱਧਾ ਪੇਸ਼ ਕੀਤਾ ਗਿਆ। ਪ੍ਰਿੰਸੀਪਲ ਮੁਸ਼ਤਾਕ ਮਸੀਹ ਨੇ ਤੀਆਂ ਬਾਰੇ ਕਿਹਾ ਕਿ ਇਹ ਪ੍ਰੋਗਰਾਮ ਕੇਵਲ ਗਿੱਧੇ ਜਾਂ ਸੱਭਿਆਚਾਰਕ ਦਾ ਤਿਉਹਾਰ ਨਹੀਂ ਹੈ, ਸਗੋਂ ਇਹ ਸਾਨੂੰ ਆਪਣੇ ਵਿਰਸੇ, ਸੱਭਿਆਚਾਰ, ਲੋਕ ਗੀਤਾਂ ਤੇ ਪੁਰਾਤਨ ਰਵਾਇਤਾਂ ਨਾਲ ਵੀ ਜੋੜਦਾ ਹੈ। ਸਕੂਲ ਦੀ ਮੈਨੇਜਰ ਨਿਰਮੋਲਿਨੀ ਸਿੰਘ ਨੇ ਬੱਚਿਆਂ ਨੂੰ ਆਪਣੇ ਵਿਰਸੇ ਨੂੰ ਜਾਨਣ ਤੇ ਸੰਭਾਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਨੇ ਕਿਹਾ ਕਿ ਜਿਹੜੀ ਪੀੜੀ ਆਪਣੇ ਵਿਰਸੇ ਨਾਲ ਜੁੜੀ ਰਹਿੰਦੀ ਹੈ, ਉਹ ਆਪਣੀ ਪਹਿਚਾਣ ਨੂੰ ਹਮੇਸ਼ਾਂ ਮਜ਼ਬੂਤ ਰੱਖਦੀ ਹੈ। ਉਨ੍ਹਾਂ ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਵਧੀਆ ਪੇਸ਼ਕਾਰੀ ਲਈ ਵਧਾਈ ਦਿੱਤੀ। ਇਸ ਪ੍ਰੋਗਰਾਮ ਦੀਆਂ ਸੰਚਾਲਕ ਖੁਸ਼ੀ ਅਤੇ ਮਰਸੀ ਸਨ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਸਾਉਣ ਮਹੀਨੇ ਦਾ ਸਾਲਾਨਾ ਗੁਰਮਤਿ ਸਮਾਗਮ ਕੱਲ੍ਹ- ਡਾ. ਗੁਰਜਿੰਦਰ ਸਿੰਘ ਅਗਲੀ ਖ਼ਬਰ ਮੈਥੋਡਿਸਟ ਐਜੂਕੇਸ਼ਨ ਸੀ.ਸੈਕੰ. ਸਕੂਲ ਵਿਖੇ ਤੀਜ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।