ਸਾਹਸਮੱਲ (ਸਾਂਸੀ) ਬਰਾਦਰੀ ਵਲੋਂ ਰਣਜੀਤ ਸਿੰਘ ਕਾਹਲੋਂ ਦੀ ਡੱਟਵੀਂ ਹਮਾਇਤ ਦਾ ਫ਼ੈਸਲਾ
ਗੁਰਦਾਸਪੁਰ, 16 ਅਗਸਤ (ਚੱਕਰਾਜਾ)-ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿਚ ਵੱਸਦੀ ਸਾਹਸਮੱਲ (ਸਾਂਸੀ ) ਬਰਾਦਰੀ ਵਲੋਂ ਬਾਬਾ ਰਾਜ ਕੁਮਾਰ ਦੀ ਅਗਵਾਈ ਵਿਚ ਭਰਵਾਂ ਇਕੱਠ ਕਰਕੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਰਾਦਰੀ ਵਲੋਂ ਇਕਮੁੱਠ ਹੋ ਕੇ ਰਣਜੀਤ ਸਿੰਘ ਕਾਹਲੋਂ ਦੀ ਹਮਾਇਤ ਕੀਤੀ ਜਾਵੇਗੀ । ਭਾਵੇਂ ਉਹ ਕਿਸੇ ਵੀ ਪਾਰਟੀ ਵਲੋਂ ਚੋਣ ਮੈਦਾਨ ਵਿਚ ਨਿੱਤਰੇ।
ਅਜੀਤ ਡੈਸਕ
17-08-2026