19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਐਨ. ਆਈ. ਆਈ. ਟੀ. ਦੀ ਪਲੇਸਮੈਂਟ ਡਰਾਈਵ ਵਿਚ ਆਰੀਆ ਮਹਿਲਾ ਮਹਾਂਵਿਦਿਆਲਿਆ ਦੀਆਂ 6 ਵਿਦਿਆਰਥਣਾਂ ਚੁਣੀਆਂ

ਪਠਾਨਕੋਟ, 18 ਅਗਸਤ (ਸੰਧੂ)-ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਵਲੋਂ ਡਾਇਰੈਕਟਰ ਡਾ: ਗੁਰਮੀਤ ਕੌਰ ਦੀ ਪ੍ਰਧਾਨਗੀ ਤੇ ਕੰਪਿਊਟਰ ਵਿਭਾਗ ਦੇ ਮੁਖੀ ਡਾ: ਤਰੁਣ ਮਹਾਜਨ ਦੀ ਅਗਵਾਈ ਹੇਠ ਪਲੇਸਮੈਂਟ ਡਰਾਈਵ ਕਰਵਾਈ ਗਈ । ਇਸ ਮੌਕੇ ਐਸੋਸੀਏਟ ਸੋਰਸਿੰਗ ਪਾਰਟਨਰ ਐਨ.

ਅਜੀਤ ਡੈਸਕ 19-08-2026
ਪਠਾਨਕੋਟ, 18 ਅਗਸਤ (ਸੰਧੂ)-ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਵਲੋਂ ਡਾਇਰੈਕਟਰ ਡਾ: ਗੁਰਮੀਤ ਕੌਰ ਦੀ ਪ੍ਰਧਾਨਗੀ ਤੇ ਕੰਪਿਊਟਰ ਵਿਭਾਗ ਦੇ ਮੁਖੀ ਡਾ: ਤਰੁਣ ਮਹਾਜਨ ਦੀ ਅਗਵਾਈ ਹੇਠ ਪਲੇਸਮੈਂਟ ਡਰਾਈਵ ਕਰਵਾਈ ਗਈ । ਇਸ ਮੌਕੇ ਐਸੋਸੀਏਟ ਸੋਰਸਿੰਗ ਪਾਰਟਨਰ ਐਨ.ਆਈ.ਆਈ.ਟੀ. ਲਿਮਟਿਡ ਵਲੋਂ ਮਨੋਜ ਕਸ਼ਯਪ ਤੇ ਐਚ.ਆਰ. ਮੈਨੇਜਰ ਨਰੇਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ । ਪਲੇਸਮੈਂਟ ਡਰਾਈਵ ਦੌਰਾਨ ਕੁੱਲ 70 ਵਿਦਿਆਰਥਣਾਂ ਨੇ ਰਜਿਸਟ੍ਰੇਸ਼ਨ ਕਰਵਾਈ, ਜਿਨ੍ਹਾਂ ’ਚੋਂ 20 ਵਿਦਿਆਰਥਣਾਂ ਨੇ ਦੂਜੇ ਰਾਊਂਡ ਲਈ ਕੁਆਲੀਫਾਈ ਕੀਤਾ। ਇਨ੍ਹਾਂ ’ਚੋਂ ਆਪਣੀ ਯੋਗਤਾ ਤੇ ਪ੍ਰਦਰਸ਼ਨ ਦੇ ਆਧਾਰ ’ਤੇ ਬੀ.ਕਾਮ ਦੀਆਂ ਰਾਸ਼ੀ, ਪ੍ਰਾਂਸ਼ੀ ਅਤੇ ਸੋਨੀਆ, ਬੀ.ਸੀ.ਏ. ਦੀ ਹਿਮਾਨੀ ਤੇ ਐਮ.ਐਸ.ਸੀ. ਦੂਜੇ ਸਾਲ ਦੀਆਂ ਸ਼ਿਲਪਾ ਤੇ ਸਿਮਰਨ ਸਮੇਤ 6 ਵਿਦਿਆਰਥਣਾਂ ਨੂੰ ਵੱਖ-ਵੱਖ ਅਹੁਦਿਆਂ ਲਈ ਚੁਣਿਆ ਗਿਆ । ਇਸ ਮੌਕੇ ਡਾਇਰੈਕਟਰ ਡਾ: ਗੁਰਮੀਤ ਕੌਰ ਨੇ ਕਿਹਾ ਕਿ ਪਲੇਸਮੈਂਟ ਡਰਾਈਵ ਵਿਦਿ ਆਰਥਣਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਵਿਚ ਆਤਮ-ਵਿਸ਼ਵਾਸ ਪੈਦਾ ਕਰਦੀ ਹੈ । ਇਸ ਨਾਲ ਵਿਦਿਆਰਥਣਾਂ ਨੂੰ ਆਪਣੇ ਭਵਿੱਖ ਲਈ ਸਹੀ ਖੇਤਰ ਦੀ ਚੋਣ ਕਰਨ ਵਿਚ ਵੀ ਮਦਦ ਮਿਲਦੀ ਹੈ । ਉਨ੍ਹਾਂ ਐਨ.ਆਈ.ਆਈ.ਟੀ. ਲਿਮਟਿਡ ਦੇ ਅਧਿਕਾਰੀਆਂ ਦਾ ਮਹਾਂਵਿਦਿਆਲਿਆ ਪਹੁੰਚਣ ’ਤੇ ਧੰਨਵਾਦ ਕੀਤਾ ਤੇ ਭਵਿੱਖ ’ਚ ਵੀ ਅਜਿਹੀਆਂ ਪਲੇਸਮੈਂਟ ਡਰਾਈਵਾਂ ਕਰਵਾਉਣ ਦੀ ਆਸ ਪ੍ਰਗਟਾਈ । ਇਸ ਮੌਕੇ ਡਾ: ਪੱਲਵੀ ਮਹਾਜਨ, ਪ੍ਰੋ: ਅਮਿਤ ਕੁਮਾਰ, ਪ੍ਰੋ: ਪੂਜਾ ਸ਼ਰਮਾ, ਪ੍ਰੋ: ਪ੍ਰਨੀਤ ਅਤੇ ਡਾ: ਸੁਨੀਤਾ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵਲੋਂ ਜੈਪੁਰ ਦੇ ਨਰਾਇਣਾ ਤੋਂ ਸਾਵਰਦਾ ਵਿਖੇ ਬੂਟੇ ਲਗਾਏ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਰੋਲ ਪਲੇ, ਲੋਕ ਨਾਚ ਤੇ ਰੈਡ ਰਿਬਨ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਰੋਲ ਪਲੇ ਤੇ ਲੋਕ ਨਾਚ ਮੁਕਾਬਲਿਆਂ ਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।