19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜ਼ਿਲ੍ਹਾ ਪੱਧਰੀ ਰੋਲ ਪਲੇ, ਲੋਕ ਨਾਚ ਤੇ ਰੈਡ ਰਿਬਨ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਰੋਲ ਪਲੇ ਤੇ ਲੋਕ ਨਾਚ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੇ ਦਿੱਤਾ ਸਮਾਜਿਕ ਜਾਗਰੂਕਤਾ ਦਾ ਸੁਨੇਹਾ

ਪਠਾਨਕੋਟ, 18 ਅਗਸਤ (ਸੰਧੂ)-ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਕਮਲਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸ਼ੋਰ ਅਵਸਥਾ ਸਿੱਖਿਆ ਪ੍ਰੋਗਰਾਮ ਤੇ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਰੋਲ ਪਲੇ, ਲੋਕ ਨਾਚ ਤੇ ਰੈੱਡ ਰਿਬਨ ਪ੍ਰਸ਼ਨੋਤਰੀ ਮੁਕਾਬਲੇ ਪੀ. ਐਮ.

ਜ਼ਿਲ੍ਹਾ ਪੱਧਰੀ ਰੋਲ ਪਲੇ, ਲੋਕ ਨਾਚ ਤੇ ਰੈੱਡ ਰਿਬਨ ਪ੍ਰਸ਼ਨੋਤਰੀ ਮੁਕਾਬਲਿਆਂ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਦੀਪ ਕੌਰ, ਕੌਸ਼ਲ ਕੁਮਾਰ, ਸੁਧੀਰ ਸਿੰਘ ਸਲਾਰੀਆ ਅਤੇ ਹੋਰ ਅਧਿਕਾਰੀ ਤੇ ਅਧਿਆਪਕ। ਤਸਵੀਰ: ਸੰਧੂ 19-08-2026
ਪਠਾਨਕੋਟ, 18 ਅਗਸਤ (ਸੰਧੂ)-ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਕਮਲਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸ਼ੋਰ ਅਵਸਥਾ ਸਿੱਖਿਆ ਪ੍ਰੋਗਰਾਮ ਤੇ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਰੋਲ ਪਲੇ, ਲੋਕ ਨਾਚ ਤੇ ਰੈੱਡ ਰਿਬਨ ਪ੍ਰਸ਼ਨੋਤਰੀ ਮੁਕਾਬਲੇ ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਬਨੀ ਲੋਧੀ ਵਿਖੇ ਹੈੱਡ ਮਾਸਟਰ ਸੁਧੀਰ ਸਿੰਘ ਸਲਾਰੀਆ ਦੀ ਦੇਖ-ਰੇਖ ਹੇਠ ਕਰਵਾਏ ਗਏ । ਪ੍ਰੋਗਰਾਮ ਨੋਡਲ ਅਫ਼ਸਰ ਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਅਮਨਦੀਪ ਕੁਮਾਰ ਦੇ ਮਾਰਗ ਦਰਸ਼ਨ ਅਤੇ ਕੋਆਰਡੀਨੇਟਰ ਕੌਸ਼ਲ ਕੁਮਾਰ ਦੀ ਦੇਖ-ਰੇਖ ਹੇਠ ਹੋਇਆ । ਪ੍ਰੋਗਰਾਮ ’ਚ ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਦੀਪ ਕੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ । ਮੁਕਾਬਲਿਆਂ ’ਚ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਰੋਲ ਪਲੇ ਤੇ ਲੋਕ ਨਾਚ ਰਾਹੀਂ ਸਿਹਤ, ਸਫ਼ਾਈ, ਨਸ਼ਾ ਮੁਕਤੀ, ਸਾਈਬਰ ਜਾਗਰੂਕਤਾ, ਏਡਜ਼ ਤੇ ਸਮਾਜਿਕ ਜ਼ਿੰਮੇਵਾਰੀਆਂ ਸਬੰਧੀ ਸੁਨੇਹੇ ਦਿੱਤੇ । ਲੋਕ ਨਾਚ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਮੂਨ ਨੇ ਪਹਿਲਾ, ਸਰਕਾਰੀ ਹਾਈ ਸਕੂਲ ਚੱਕੜ ਨੇ ਦੂਜਾ ਤੇ ਸਰਕਾਰੀ ਹਾਈ ਸਕੂਲ ਥਰਿਆਲ ਨੇ ਤੀਜਾ ਸਥਾਨ ਹਾਸਲ ਕੀਤਾ । ਰੋਲ ਪਲੇ ’ਚ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਨੀ ਨੇ ਪਹਿਲਾ, ਸਰਕਾਰੀ ਹਾਈ ਸਕੂਲ ਥਰਿਆਲ ਨੇ ਦੂਜਾ ਅਤੇ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ (ਲੜਕੇ) ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਰੈਡ ਰਿਬਨ ਪ੍ਰਸ਼ਨੋਤਰੀ ਵਿਚ ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਪਹਿਲੇ, ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ (ਲੜਕੇ) ਦੂਜੇ ਅਤੇ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਨੀ ਤੀਜੇ ਸਥਾਨ ’ਤੇ ਰਹੇ । ਮੁਕਾਬਲਿਆਂ ਵਿਚ ਜੱਜਾਂ ਦੀ ਭੂਮਿਕਾ ਹੈੱਡਮਿਸਟ੍ਰੈੱਸ ਦੀਪਿਕਾ, ਹੈੱਡਮਿਸਟ੍ਰੈੱਸ ਬਬੀਤਾ ਕਟੋਚ, ਲੈਕਚਰਾਰ ਪਵਨ ਸ਼ਹਿਰੀਆ, ਅੰਕੁਰ ਸ਼ਰਮਾ, ਨਿਧੀ ਅਤੇ ਮੋਹਿਨੀ ਨੇ ਨਿਭਾਈ। ਲੈਕਚਰਾਰ ਰਾਕੇਸ਼ ਪਠਾਨੀਆ ਨੇ ਮੰਚ ਸੰਚਾਲਨ, ਨੀਰਜ ਸ਼ਰਮਾ ਨੇ ਤਕਨੀਕੀ ਸਹਾਇਕ ਅਤੇ ਬ੍ਰਿਜਰਾਜ ਨੇ ਮੀਡੀਆ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਨਿਭਾਈ । ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਦੀਪ ਕੌਰ ਤੇ ਕੋਆਰਡੀਨੇਟਰ ਕੌਸ਼ਲ ਕੁਮਾਰ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਉਨ੍ਹਾਂ ਨੂੰ ਜਾਗਰੂਕ ਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ । ਅੰਤ ’ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।
ਪਿਛਲੀ ਖ਼ਬਰ ਐਨ. ਆਈ. ਆਈ. ਟੀ. ਦੀ ਪਲੇਸਮੈਂਟ ਡਰਾਈਵ ਵਿਚ ਆਰੀਆ ਮਹਿਲਾ ਮਹਾਂਵਿਦਿਆਲਿਆ ਦੀਆਂ 6 ਵਿਦਿਆਰਥਣਾਂ ਚੁਣੀਆਂ ਅਗਲੀ ਖ਼ਬਰ ਕੂੜੇ ਦੇ ਢੇਰਾਂ ਤੇ ਬਦਹਾਲ ਸੜਕਾਂ ਕਾਰਨ ਸ਼ਹਿਰ ਦੀ ਸੂਰਤ ਵਿਗੜੀ ਲੋਕਾਂ ਦੀ ਵਧੀ ਪ੍ਰੇਸ਼ਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।