03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਜੱਗੂ ਭਗਵਾਨਪੁਰ ਦੀ ਟੀਮ ਵਲੋਂ ਜੌਹਲ ਨੰਗਲ ਵਿਖੇ ਚਰਚ ਨੂੰ 31 ਹਜ਼ਾਰ ਦੀ ਸਹਾਇਤਾ ਦਿੱਤੀ

ਧਿਆਨਪੁਰ, 2 ਸਤੰਬਰ (ਕੁਲਦੀਪ ਸਿੰਘ ਸੋਨੂੰ)-ਜੱਗੂ ਭਗਵਾਨਪੁਰ ਦੀ ਟੀਮ ਵਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਵਿਚ ਜਾ ਕੇ ਗੁਰਦੁਆਰਾ ਸਾਹਿਬ, ਚਰਚ, ਮੰਦਰ ਤੇ ਗਰੀਬ ਲੜਕੀਆਂ ਦੇ ਵਿਆਹ ਲਈ ਦਿਲ ਖੋਲ ਕੇ ਸਹਾਇਤਾ ਦਿੱਤੀ ਜਾ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਿੰਡ ਜੌਹਲ ਨੰਗਲ ਵਿਖੇ ਚਰਚ ਨੂੰ 310 00 ਨਗਦ ਰਾਸ਼ੀ ਦੇਣ ਸਮੇਂ ਚੇਅਰਪਰਸਨ ਰਾਜਵਿੰਦਰ ਕੌਰ ਭਗਵਾਨਪੁਰ ਨੇ ਕੀਤਾ।

ਅਜੀਤ ਡੈਸਕ 03-09-2026
ਧਿਆਨਪੁਰ, 2 ਸਤੰਬਰ (ਕੁਲਦੀਪ ਸਿੰਘ ਸੋਨੂੰ)-ਜੱਗੂ ਭਗਵਾਨਪੁਰ ਦੀ ਟੀਮ ਵਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਵਿਚ ਜਾ ਕੇ ਗੁਰਦੁਆਰਾ ਸਾਹਿਬ, ਚਰਚ, ਮੰਦਰ ਤੇ ਗਰੀਬ ਲੜਕੀਆਂ ਦੇ ਵਿਆਹ ਲਈ ਦਿਲ ਖੋਲ ਕੇ ਸਹਾਇਤਾ ਦਿੱਤੀ ਜਾ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਿੰਡ ਜੌਹਲ ਨੰਗਲ ਵਿਖੇ ਚਰਚ ਨੂੰ 310 00 ਨਗਦ ਰਾਸ਼ੀ ਦੇਣ ਸਮੇਂ ਚੇਅਰਪਰਸਨ ਰਾਜਵਿੰਦਰ ਕੌਰ ਭਗਵਾਨਪੁਰ ਨੇ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਰਾਮਾ ਤਲਵੰਡੀ ਵਿਖੇ ਦੋ ਸਕੀਆਂ ਭੈਣਾਂ ਨੂੰ 21-21 ਹਜ਼ਾਰ ਸਗਨ, ਪਿੰਡ ਰੱਤੜ ਛੱਤੜ, ਬਰਿਆਰ ਸਮੇਤ ਬਹੁਤ ਸਾਰੀਆਂ ਲੜਕੀਆਂ ਨੂੰ 21 ਹਜ਼ਾਰ ਦਾ ਸਗਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਾਬਾ ਸੋਮੀ ਘਣੀਏ ਕੇ ਮਨਸੂਰ ਤੇ ਹੋਰ ਧਾਰਮਿਕ ਅਸਥਾਨਾਂ ਨੂੰ ਮਾਇਕ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੱਗੂ ਭਗਵਾਨਪੁਰ ਦੀ ਟੀਮ ਵਲੋਂ ਗਰੀਬ ਲੜਕੀਆਂ ਦੀ ਪੜ੍ਹਾਈ ਅਤੇ ਲੋੜਵੰਦ ਲੋਕਾਂ ਦੀ ਆਰਥਿਕ ਮਦਦ ਕਰ ਕੇ ਲੋਕਾਂ ਦੇ ਦਿਲ ਜਿੱਤੇ ਜਾ ਰਹੇ ਹਨ। ਇਸ ਸਮੇਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਬੀਰ ਸਿੰਘ ਭਿੱਲਾ ਕੋਟਲੀ, ਸਰਪੰਚ ਗੁਰਮੁੱਖ ਸਿੰਘ ਢੇਸੀਆਂ, ਸਰਬਜੀਤ ਕੌਰ ਮਾਹਲ ਸਰਪੰਚ, ਜਸਬੀਰ ਸਿੰਘ ਵਡਾਲਾ ਬਾਂਗਰ, ਸਰਪੰਚ ਸੁਲੱਖਣ ਸਿੰਘ ਬਸੰਤਕੋਟ, ਜੱਗੀ, ਬਲਬੀਰ ਸਿੰਘ ਘੁੰਮਣ, ਸਰਪੰਚ ਲਾਲ, ਲਾਲਜੀਤ ਸਿੰਘ ਫੌਜੀ ਭਗਵਾਨਪੁਰ ਤੋਂ ਇਲਾਵਾ ਬਹੁਤ ਸਾਰੇ ਸਮਰਥਕ ਸਨ ।
ਪਿਛਲੀ ਖ਼ਬਰ ਗੁਰਦਾਸਪੁਰ ਯੂਥ ਰੈਲੀ ਲਈ ਪ੍ਰਧਾਨ ਕਾਹਲੋਂ ਦੀ ਅਗਵਾਈ ’ਚ ਨੌਜਵਾਨਾਂ ਦਾ ਵੱਡਾ ਕਾਫਲਾ ਰਵਾਨਾ ਅਗਲੀ ਖ਼ਬਰ ਲੋਕ 2027 ’ਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ- ਡਾ. ਬਲਵਿੰਦਰ ਸਿੰਘ, ਡਾ. ਹਰਤਾਜ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।