ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਾਨੂੰ ਸੱਚ, ਧਰਮ, ਨਿਆਂ ਤੇ ਮਨੁੱਖਤਾ ਦੀ ਸੇਵਾ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ : ਐਡਵੋਕੇਟ ਅਮਨਦੀਪ ਜੈਂਤੀਪੁਰ
ਬਟਾਲਾ, 5 ਸਤੰਬਰ (ਸਤਿੰਦਰ ਸਿੰਘ)-ਸ੍ਰੀ ਕ੍ਰਿਸ਼ਨ ਜਨਮ ਅਸਟਮੀ ਦੇ ਪਾਵਨ ਤਿਉਹਾਰ ਮੌਕੇ ਬਟਾਲਾ ਸਹਿਰ ਦੇ ਵੱਖ-ਵੱਖ ਮੰਦਰਾਂ ਤੇ ਧਾਰਮਿਕ ਸਥਾਨਾਂ ਵਿਚ ਕਰਵਾਏ ਗਏ ਸਮਾਗਮਾਂ ਵਿਚ ਬਟਾਲਾ ਤੋਂ ਸੀਨੀਅਰ ਕਾਂਗਰਸ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਵਲੋਂ ਸਾਥੀਆਂ ਸਮੇਤ ਸ਼ਰਧਾ ਨਾਲ ਸਮੂਲੀਅਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ, ਬਟਾਲਾ ਦੀ ਖੁਸਹਾਲੀ ਤੇ ਸਹਿਰ ਵਿਚ ਅਮਨ-ਸਾਂਤੀ ਲਈ ਅਰਦਾਸ ਕੀਤੀ।
ਬਟਾਲਾ, 5 ਸਤੰਬਰ (ਸਤਿੰਦਰ ਸਿੰਘ)-ਸ੍ਰੀ ਕ੍ਰਿਸ਼ਨ ਜਨਮ ਅਸਟਮੀ ਦੇ ਪਾਵਨ ਤਿਉਹਾਰ ਮੌਕੇ ਬਟਾਲਾ ਸਹਿਰ ਦੇ ਵੱਖ-ਵੱਖ ਮੰਦਰਾਂ ਤੇ ਧਾਰਮਿਕ ਸਥਾਨਾਂ ਵਿਚ ਕਰਵਾਏ ਗਏ ਸਮਾਗਮਾਂ ਵਿਚ ਬਟਾਲਾ ਤੋਂ ਸੀਨੀਅਰ ਕਾਂਗਰਸ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਵਲੋਂ ਸਾਥੀਆਂ ਸਮੇਤ ਸ਼ਰਧਾ ਨਾਲ ਸਮੂਲੀਅਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ, ਬਟਾਲਾ ਦੀ ਖੁਸਹਾਲੀ ਤੇ ਸਹਿਰ ਵਿਚ ਅਮਨ-ਸਾਂਤੀ ਲਈ ਅਰਦਾਸ ਕੀਤੀ। ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਸ੍ਰੀ ਕ੍ਰਿਸ਼ਨ ਜੀ ਦਾ ਜੀਵਨ ਅਤੇ ਉਨ੍ਹਾਂ ਵਲੋਂ ਦਿੱਤਾ ਗਿਆ ਗੀਤਾ ਦਾ ਸੰਦੇਸ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਂਦਿਆਂ ਸੱਚ, ਧਰਮ, ਨਿਆਂ, ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਮੌਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਵਲੋਂ ਡਰੀਮ ਐਵੀਨਿਊ ਕਾਲੋਨੀ, ਬਾਈਪਾਸ ਹਾਥੀ ਗੇਟ ਵਿਖੇ ਲੰਗਰ, ਖਜੂਰੀ ਗੇਟ ਲਵ-ਕੁਸ਼ ਚੌਕ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸਟਮੀ, ਸ਼ਿਵਾ ਵੈਲਫੇਅਰ ਸੁਸਾਇਟੀ (ਰਜਿ.) ਗਾਂਧੀ ਨਗਰ ਕੈਂਪ, ਸਿਵ ਮੰਦਰ ਮੁਰਗੀ ਮੁਹੱਲਾ, ਸਿਵ ਦੁਰਗਾ ਮੰਦਰ (ਚਮਤਕਾਰੀ ਮੰਦਰ) ਪ੍ਰੇਮ ਨਗਰ ਮੁਹੱਲਾ, ਬਾਬਾ ਬਾਲਕ ਨਾਥ ਮੰਦਰ, ਕਮਿਊਨਿਟੀ ਹਾਲ ਬਟਾਲਾ, ਮੁਲਤਾਨੀ ਮੁਹੱਲਾ, ਮੋਤੀ ਬਾਜਾਰ ਵਿਖੇ ਲੰਗਰ, ਮਾਈ ਭਾਗਾ ਮੰਦਰ, ਹਨੂਮਾਨ ਮੰਦਰ ਕਿਲਾ ਮੰਡੀ, ਪੂਰਨਾਨੰਦ ਮੰਦਿਰ ਟਿੱਬਾ ਬਾਜਾਰ, ਧੀਰਾਂ ਮੁਹੱਲਾ, ਸ਼ਨੀ ਮੰਦਰ, ਅਚਲੇਸ਼ਵਰ ਧਾਮ ਮੰਦਰ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਕਰਵਾਏ ਗਏ ਧਾਰਮਿਕ ਸਮਾਗਮਾਂ ’ਚ ਹਾਜ਼ਰੀ ਭਰੀ ਗਈ। ਇਨ੍ਹਾਂ ਸਮਾਗਮਾਂ ਦੌਰਾਨ ਵੱਖ-ਵੱਖ ਥਾਵਾਂ ’ਤੇ ਸ੍ਰੀ ਕ੍ਰਿਸ਼ਨ ਜੀ ਦੀਆਂ ਮਨਮੋਹਕ ਝਾਕੀਆਂ, ਭਜਨ-ਕੀਰਤਨ, ਧਾਰਮਿਕ ਸਮਾਗਮ ਅਤੇ ਲੰਗਰ ਲਗਾਏ ਗਏ। ਇਸ ਮੌਕੇ ਕੌਂਸਲਰ ਵਿਜੇ ਕੁਮਾਰ ਬਿੱਲੂ ਸਾਬਕਾ ਸੀਨੀਅਰ ਡਿਪਟੀ ਮੇਅਰ, ਸਾਬਕਾ ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ, ਕਾਂਗਰਸ ਸਿਟੀ ਪ੍ਰਧਾਨ ਸੰਜੀਵ ਸ਼ਰਮਾ, ਪਵਨ ਕੁਮਾਰ ਪੰਮਾ ਸਾਬਕਾ ਚੇਅਰਮੈਨ, ਕੌਂਸਲਰ ਕਸਤੂਰੀ ਲਾਲ, ਕੌਂਸਲਰ ਰਮੇਸ਼ ਬੂਰਾ, ਕੌਂਸਲਰ ਵਿੱਕੀ ਕਸ਼ਯਪ, ਕੌਂਸਲਰ ਹੀਰਾ ਅੱਤਰੀ, ਕੌਂਸਲਰ ਸੁਧੀਰ ਚੰਦਾ, ਕੌਂਸਲਰ ਰਾਹੁਲ ਵਿਜ, ਰੂਬਲ ਸ਼ੇਰ-ਏ-ਪੰਜਾਬ, ਸਾਬਕਾ ਕੌਂਸਲਰ ਸੁਖਦੇਵ ਸਿੰਘ ਬਾਜਵਾ, ਸਾਬਕਾ ਕੌਂਸਲਰ ਜਰਮਨਜੀਤ ਬਾਜਵਾ, ਸਾਬਕਾ ਕੌਂਸਲਰ ਬੱਬੀ ਸੇਖੜੀ, ਰਮਨ ਨਈਅਰ ਪ੍ਰਧਾਨ ਸੇਵਾ ਦਲ, ਭੋਲਾ ਪੁਰੀ, ਸੰਨੀ ਬੱਬਰ, ਸੰਜੀਵ ਖੋਸਲਾ, ਸੋਨੂੰ ਸ਼ੇਰਗਿੱਲ, ਸੁਦੇਸ਼ ਕੁਮਾਰ ਬੌਬੀ, ਲਵਲੀ ਕੌਸਲ, ਜਸਬੀਰ ਸਿੰਘ ਨੀਟਾ, ਰਾਜੇਸ਼ ਬਿੱਟੂ, ਹੰਸਾ ਪ੍ਰਧਾਨ, ਨਰਿੰਦਰ ਸੇਖੜੀ, ਨਰਿੰਦਰ ਮਹਿਤਾ, ਰਜੀਵ ਖੁੱਲਰ ਪ੍ਰਧਾਨ ਸਬਜ਼ੀ ਮੰਡੀ ਅਤੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ, ਕੌਂਸਲਰਾਂ ਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਵੀ ਵੱਖ-ਵੱਖ ਧਾਰਮਿਕ ਸਮਾਗਮਾਂ ਵਿਚ ਸਮੂਲੀਅਤ ਕੀਤੀ।