09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬਲਾਕ ਘਰੋਟਾ ਦੇ ਪਿੰਡ ਗੜ੍ਹਮਲ ਤੋਂ ਤੀਰਥ ਯਾਤਰਾ ਲਈ ਬੱਸ ਰਵਾਨਾ

ਘਰੋਟਾ 8 ਸਤੰਬਰ (ਸੰਜੀਵ ਗੁਪਤਾ)-ਬਲਾਕ ਘਰੋਟਾ ਦੇ ਪਿੰਡ ਗੜਮਲ ਤੋਂ ਸ਼ਰਧਾਲੂਆਂ ਨੂੰ ਪੰਜਾਬ ਦੇ ਪ੍ਰਸਿੱਧ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਵਾਉਣ ਲਈ ਵਿਸ਼ੇਸ਼ ਤੀਰਥ ਯਾਤਰਾ ਬੱਸ ਰਵਾਨਾ ਕਰਨ ਦਾ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸੀਨੀਅਰ ਯੂਥ ਆਗੂ ਰੋਬਿਨ ਸਿੰਘ ਕਟਾਰੂਚੱਕ ਨੇ ਹਰੀ ਝੰਡੀ ਦੇ ਕੇ ਬੱਸ ਨੂੰ ਰਵਾਨਾ ਕੀਤਾ ।

ਯੂਥ ਆਗੂ ਰੋਬਿਨ ਸਿੰਘ ਕਟਾਰੂਚੱਕ ਤੀਰਥ ਯਾਤਰਾ ਬੱਸ ਨੂੰ ਪਿੰਡ ਗੜ੍ਹਮਲ ਤੋਂ ਰਵਾਨਾ ਕਰਦੇ ਹੋਏ। ਤਸਵੀਰ : ਸੰਜੀਵ ਗੁਪਤਾ 09-09-2026
ਘਰੋਟਾ 8 ਸਤੰਬਰ (ਸੰਜੀਵ ਗੁਪਤਾ)-ਬਲਾਕ ਘਰੋਟਾ ਦੇ ਪਿੰਡ ਗੜਮਲ ਤੋਂ ਸ਼ਰਧਾਲੂਆਂ ਨੂੰ ਪੰਜਾਬ ਦੇ ਪ੍ਰਸਿੱਧ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਵਾਉਣ ਲਈ ਵਿਸ਼ੇਸ਼ ਤੀਰਥ ਯਾਤਰਾ ਬੱਸ ਰਵਾਨਾ ਕਰਨ ਦਾ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸੀਨੀਅਰ ਯੂਥ ਆਗੂ ਰੋਬਿਨ ਸਿੰਘ ਕਟਾਰੂਚੱਕ ਨੇ ਹਰੀ ਝੰਡੀ ਦੇ ਕੇ ਬੱਸ ਨੂੰ ਰਵਾਨਾ ਕੀਤਾ । ਤੀਰਥ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਿਰ, ਸ੍ਰੀ ਰਾਮ ਤੀਰਥ, ਜਲ੍ਹਿਆਂਵਾਲਾ ਬਾਗ ਤੇ ਬਾਘਾ ਬਾਰਡਰ ਸਮੇਤ ਹੋਰ ਪ੍ਰਸਿੱਧ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ । ਇਸ ਮੌਕੇ ਰੋਬਿਨ ਸਿੰਘ ਕਟਾਰੂਚੱਕ ਨੇ ਕਿਹਾ ਕਿ ਤੀਰਥ ਯਾਤਰਾ ਵਰਗੀਆਂ ਯੋਜਨਾਵਾਂ ਦਾ ਉਦੇਸ਼ ਆਮ ਲੋਕਾਂ ਤੇ ਖਾਸ ਕਰਕੇ ਉਨ੍ਹਾਂ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਦਾ ਮੌਕਾ ਪ੍ਰਦਾਨ ਕਰਨਾ ਹੈ, ਜੋ ਕਿਸੇ ਕਾਰਨ ਆਪਣੇ ਤੌਰ ‘ਤੇ ਯਾਤਰਾ ਨਹੀਂ ਕਰ ਸਕਦੇ । ਉਨ੍ਹਾਂ ਕਿਹਾ ਕਿ ਅਜਿਹੀਆਂ ਯੋਜਨਾਵਾਂ ਨਾਲ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ ਤੇ ਸ਼ਰਧਾਲੂਆਂ ਵਿਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਇਲਾਕੇ ਦੇ ਵਿਕਾਸ ਤੇ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ । ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ । ਬੱਸ ਰਵਾਨਗੀ ਸਮਾਗਮ ਮੌਕੇ ਪਿੰਡ ਵਾਸੀ ਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ । ਸ਼ਰਧਾਲੂਆਂ ਨੇ ਇਸ ਉਪਰਾਲੇ ਲਈ ਖੁਸ਼ੀ ਪ੍ਰਗਟਾਈ ਅਤੇ ਆਯੋਜਕਾਂ ਦਾ ਧੰਨਵਾਦ ਕੀਤਾ ।
ਪਿਛਲੀ ਖ਼ਬਰ ਨਿਊ ਯੰਗ ਕਲੱਬ ਭੜੋਲੀ ਕਲਾਂ ਵਲੋਂ ਸਤਨਾਮ ਸਿੰਘ ਸਨਮਾਨਿਤ ਅਗਲੀ ਖ਼ਬਰ ਸਮਿਤੀ ਮਾਰਕੀਟ ਸਥਿਤ ਧਾਰਮਿਕ ਸਥਾਨ ’ਚ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।