14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਗੁਰਇਕਬਾਲ ਸਿੰਘ ਮਾਹਲ ਦੀ ਜਾਗੋਵਾਲ ’ਚ ਹੋਈ ਲੋਕ ਮਿਲਣੀ ਨੇ ਧਾਰਿਆ ਰੈਲੀ ਦਾ ਰੂਪ ਸਰਬਜੀਤ ਸਿੰਘ ਜਾਗੋਵਾਲ ਨੇ ਮਾਹਲ ਨੂੰ ਸ੍ਰੀ ਸਾਹਿਬ ਦੇ ਕੇ ਕੀਤਾ ਸਨਮਾਨਿਤ

ਘੱਲੂਘਾਰਾ ਸਾਹਿਬ, 13 ਸਤੰਬਰ (ਪਰਮ ਮਿਨਹਾਸ) ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੀ ਪਿੰਡ ਜਾਗੋਵਾਲ ਬਾਂਗਰ ਵਿਖੇ ਹੋਈ ਲੋਕ ਮਿਲਣੀ ਉਸ ਸਮੇਂ ਰੈਲੀ ਦਾ ਰੂਪ ਧਾਰ ਗਈ, ਜਦੋਂ ਵੱਡੀ ਗਿਣਤੀ ’ਚ ਪਾਰਟੀ ਵਰਕਰਾਂ ਤੇ ਇਲਾਕਾ ਵਾਸੀਆਂ ਨੇ ਸ਼ਿਰਕਤ ਕਰਕੇ ਆਪਣੀ ਹਾਜ਼ਰੀ ਦਰਜ ਕਰਵਾਈ। ‘ਆਪ’ ਦੇ ਸੀਨੀਅਰ ਆਗੂ ਤੇ ਸੈਣੀ ਭਲਾਈ ਬੋਰਡ ਦੇ ਸਾਬਕਾ ਡਾਇਰੈਕਟਰ ਸਰਬਜੀਤ ਸਿੰਘ ਜਾਗੋਵਾਲ ਤੇ ਕੁਲਵੰਤ ਸਿੰਘ ਦੇ ਪ੍ਰਬੰਧਾਂ ਹੇਠ ਕਰਵਾਈ ਇਸ ਰੈਲੀ ਦੇ ਦੌਰਾਨ ਗੁਰਇਕਬਾਲ ਸਿੰਘ ਮਾਹਲ ਨੇ ਹਾਜ਼ਰ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਇਲਾਕੇ ਦੇ ਵਿਕਾਸ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ।

ਗੁਰਇਕਬਾਲ ਸਿੰਘ ਮਾਹਲ ਨੂੰ ਸ੍ਰੀ ਸਾਹਿਬ ਨਾਲ ਸਨਮਾਨਿਤ ਕਰਦੇ ਹੋਏ ਸਰਬਜੀਤ ਸਿੰਘ ਜਾਗੋਵਾਲ। ਤਸਵੀਰ: ਪਰਮ ਮਿਨਹਾਸ 14-09-2026
ਘੱਲੂਘਾਰਾ ਸਾਹਿਬ, 13 ਸਤੰਬਰ (ਪਰਮ ਮਿਨਹਾਸ) ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੀ ਪਿੰਡ ਜਾਗੋਵਾਲ ਬਾਂਗਰ ਵਿਖੇ ਹੋਈ ਲੋਕ ਮਿਲਣੀ ਉਸ ਸਮੇਂ ਰੈਲੀ ਦਾ ਰੂਪ ਧਾਰ ਗਈ, ਜਦੋਂ ਵੱਡੀ ਗਿਣਤੀ ’ਚ ਪਾਰਟੀ ਵਰਕਰਾਂ ਤੇ ਇਲਾਕਾ ਵਾਸੀਆਂ ਨੇ ਸ਼ਿਰਕਤ ਕਰਕੇ ਆਪਣੀ ਹਾਜ਼ਰੀ ਦਰਜ ਕਰਵਾਈ। ‘ਆਪ’ ਦੇ ਸੀਨੀਅਰ ਆਗੂ ਤੇ ਸੈਣੀ ਭਲਾਈ ਬੋਰਡ ਦੇ ਸਾਬਕਾ ਡਾਇਰੈਕਟਰ ਸਰਬਜੀਤ ਸਿੰਘ ਜਾਗੋਵਾਲ ਤੇ ਕੁਲਵੰਤ ਸਿੰਘ ਦੇ ਪ੍ਰਬੰਧਾਂ ਹੇਠ ਕਰਵਾਈ ਇਸ ਰੈਲੀ ਦੇ ਦੌਰਾਨ ਗੁਰਇਕਬਾਲ ਸਿੰਘ ਮਾਹਲ ਨੇ ਹਾਜ਼ਰ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਇਲਾਕੇ ਦੇ ਵਿਕਾਸ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਸਰਬਜੀਤ ਸਿੰਘ ਜਾਗੋਵਾਲ ਨੇ ਆਏ ਹੋਏ ਆਗੂਆਂ, ਵਰਕਰਾਂ ਤੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਹਿਸਾਬ ਦੇ ਨਾਲ ਲੋਕ ਮਿਲਣੀ ਪ੍ਰੋਗਰਾਮ ਵਿੱਚ ਲੋਕਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ, ਉਸ ਤੋਂ ਸਾਬਤ ਹੈ ਕਿ 2027 ਦੇ ਵਿੱਚ ਮਾਹਲ ਦੀ ਜਿੱਤ ਯਕੀਨੀ ਹੈ, ਕਿਉਂਕਿ ਲੋਕ ਫਿਰ ਤੋਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਫਤਵਾ ਦੇਣ ਲਈ ਉਤਾਵਲੇ ਹਨ। ਇਸ ਮੌਕੇ ਸਰਬਜੀਤ ਸਿੰਘ ਜਾਗੋਵਾਲ ਨੇ ਮਾਹਲ ਨੂੰ ਸ਼੍ਰੀ ਸਾਹਿਬ ਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਰਨੈਲ ਸਿੰਘ ਭਾਈ, ਦਾਰਾ ਸਿੰਘ ਮੈਂਬਰ ਪੰਚਾਇਤ, ਕੁਲਵਿੰਦਰ ਸਿੰਘ ਕਾਸੂ, ਸੁਖਵਿੰਦਰ ਸਿੰਘ ਜਾਫਲਪੁਰ, ਅਵਿੰਦਰ ਸਿੰਘ ਲਾਧੂਪੁਰ, ਮਨਜੀਤ ਸਿੰਘ ਨਿਹੰਗ, ਮਲਕੀਤ ਸਿੰਘ ਨਾਥਪੁਰ, ਜਗੀਰ ਸਿੰਘ ਜਾਗੋਵਾਲ, ਮਨਮੋਹਨ ਸਿੰਘ ਗਿੱਲ, ਮਨਪ੍ਰੀਤ ਸਿੰਘ ਐਮਪੀ, ਨਾਜਰ ਸਿੰਘ ਜਾਗੋਵਾਲ, ਸੁਰਿੰਦਰ ਸਿੰਘ ਜਾਗੋਵਾਲ, ਕਮਲਜੀਤ ਮਿਸਤਰੀ, ਹਰਜੀਤ ਮਸੀਹ ਮਿਸਤਰੀ, ਸੁਖ ਮਸੀਹ ਪਾਸਟਰ, ਪਰਵਿੰਦਰ ਸਿੰਘ, ਸਾਬੀ ਫੌਜੀ, ਤਰਸੇਮ ਸਿੰਘ ਸੋਮਾ, ਅਮਨ ਸਿੰਘ ਜਾਗੋਵਾਲ, ਗੁਰਦੀਪ ਕੌਰ ਲੰਬੜਦਾਰ ਨੀ, ਜਸਬੀਰ ਸਿੰਘ ਲੰਬੜਦਾਰ, ਲਾਡੀ ਲੰਬੜਦਾਰ, ਅੰਜੂ ਬਾਲਾ, ਸਾਬਕਾ ਪੰਚਾਇਤ ਮੈਂਬਰ ਚੰਨੋ, ਸਾਬਕਾ ਪੰਚਾਇਤ ਮੈਂਬਰ ਕਰਮਜੀਤ ਕੌਰ, ਸਾਬਕਾ ਚੇਅਰਮੈਨ ਜਸਪਾਲ ਸਿੰਘ ਪੰਧੇਰ , ਦਲੇਰ ਸਿੰਘ ਜਾਗੋਵਾਲ, ਮਨਜੀਤ ਸਿੰਘ ਖਾਲਸਾ ਸਾਬਕਾ ਪ੍ਰਧਾਨ ਗੁਰਦੁਆਰਾ ਕਮੇਟੀ, ਮੈਨੂਅਲ ਮਸੀਹ, ਪਰਮਜੀਤ ਸਿੰਘ ਪਾਠੀ, ਬੀਬੀ ਕੁਲਵਿੰਦਰ ਕੌਰ ਘਨਾੜਾ, ਬੀਬੀ ਪ੍ਰਭਜੀਤ ਕੌਰ ਭਾਈ, ਹਰਭਜਨ ਕੌਰ ਭਾਈ, ਇੰਦਰਜੀਤ ਕੌਰ ਭਾਈ, ਦਰਸ਼ਨ ਕੌਰ, ਸਿਕੰਦਰ ਸਿੰਘ, ਮਾਸਟਰ ਰਣਜੀਤ ਸਿੰਘ, ਬਲਵਿੰਦਰ ਸਿੰਘ ਲੰਬੜਦਾਰ ਜਾਗੋਵਾਲ, ਲਖਵਿੰਦਰ ਸਿੰਘ ਫੌਜੀ ਜਾਗੋਵਾਲ, ਕੁਲਵੰਤ ਸਿੰਘ ਸਾਬਕਾ ਪੰਚਾਇਤ ਮੈਂਬਰ ਜਾਗੋਵਾਲ, ਅਮਰਜੀਤ ਸਿੰਘ ਚੱਕੀ ਵਾਲਾ ਜਾਗੋਵਾਲ, ਅਜੀਤ ਸਿੰਘ ਬਾਰੀਆ ਜਾਗੋਵਾਲ, ਕੁਲਦੀਪ ਸਿੰਘ ਸਾਬਕਾ ਪੰਚਾਇਤ ਮੈਂਬਰ ਜਾਗੋਵਾਲ, ਤਰਸੇਮ ਸਿੰਘ ਢਟ,ਸਰਵਣ ਸਿੰਘ ਸਿੰਘ, ਜਤਿੰਦਰਜੀਤ ਸਿੰਘ ਸਾਬਾ, ਸਰਬਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਦਲਬੀਰ ਸਿੰਘ ਸੋਹਲ ਨਮਿਤ ਸ਼ਰਧਾਂਜ਼ਲੀ ਸਮਾਗਮ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਿੰਡ ਅਠਵਾਲ ’ਚ ਨਵੀਂ ਇਕਾਈ ਦਾ ਗਠਨ ਅੱਜ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਹਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।