ਤਿੱਬੜ, 2 ਅਕਤੂਬਰ (ਸੋਹਨ ਮਲਿਕ)-ਥਾਣਾ ਤਿੱਬੜ ਦੇ ਏ.ਐਸ.ਆਈ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਕੱਟੜੇ ਹਾਈਵੇ ਅੰਡਰਬ੍ਰਿਜ ’ਤੇ ਦੋਸ਼ੀ ਡੇਵਿਡ ਮਸੀਹ ਪੁੱਤਰ ਜਲਾਲ ਮਸੀਹ ਵਾਸੀ ਬੱਬਰੀ ਨੰਗਲ ਨੂੰ ਸ਼ੱਕ ਦੇ ਤਹਿਤ ਕਾਬੂ ਕਰਕੇ ਜਦੋਂ ਉਸ ਦੀ ਛਾਣਬੀਣ ਕੀਤੀ ਤਾਂ ਉਸ ਕੋਲ ਪਈ ਕੈਨੀ ਨੂੰ ਚੈੱਕ ਕਰਨ ਸਮੇਂ 7500 ਐਮ.ਐਲ. ਨਾਜਾਇਜ਼ ਸ਼ਰਾਬ ਬਰਾਮਦ ਹੋਈ। ਜਿਸ ’ਤੇ ਪੁਲਿਸ ਵਲੋਂ ਉਕਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।