04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪੰਡਤ ਮੋਹਨ ਲਾਲ ਐਸ.ਡੀ. ਕਾਲਜ ਵਿਖੇ ਪ੍ਰੇਰਨਾਦਾਇਕ ਭਾਸ਼ਨ ਕਰਵਾਇਆ

ਫਤਿਹਗੜ੍ਹ ਚੂੜੀਆਂ, 2 ਅਕੂਤੂਬਰ( ਐਮ ਐਸ ਫੁੱਲ)-ਸਥਾਨਕ ਪੰਡਤ ਮੋਹਨ ਲਾਲ ਐਸ. ਡੀ.

ਅਜੀਤ ਡੈਸਕ 03-10-2026
ਫਤਿਹਗੜ੍ਹ ਚੂੜੀਆਂ, 2 ਅਕੂਤੂਬਰ( ਐਮ ਐਸ ਫੁੱਲ)-ਸਥਾਨਕ ਪੰਡਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਗਰਲਜ਼, ਫਤਿਹਗੜ੍ਹ ਚੂੜੀਆਂ ਦੇ ਕਾਮਰਸ ਵਿਭਾਗ ਵਲੋਂ ਸੁਪਨੇ ਵੱਡੇ ਵੇਖੋ, ਲਗਾਤਾਰ ਮਿਹਨਤ ਕਰੋ:ਨੌਕਰੀ ਤੱਕ ਦਾ ਸਫ਼ਰ ਵਿਸ਼ੇ ’ਤੇ ਇੱਕ ਵਿਸ਼ੇਸ਼ ਅਤੇ ਪ੍ਰੇਰਨਾਦਾਇਕ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਦੇ ਮੁੱਖ ਬੁਲਾਰੇ ਵਜੋਂ ਆਈ.ਬੀ.ਟੀ. ਇੰਸਟੀਚਿਊਟ, ਅੰਮ੍ਰਿਤਸਰ ਦੇ ਸੈਂਟਰ ਮੈਨੇਜਰ ਜਤਿੰਦਰ ਕੁਮਾਰ ਨੇ ਸ਼ਿਰਕਤ ਕੀਤੀ। ਲੈਕਚਰ ’ਚ ਵੱਖ-ਵੱਖ ਕਲਾਸਾਂ ਦੀਆ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਆਪਣੇ ਪ੍ਰਭਾਵਸ਼ਾਲੀ ਭਾਸ਼ਣ ਵਿੱਚ ਜਤਿੰਦਰ ਕੁਮਾਰ ਨੇ ਵਿਦਿਆਰਥਣਾਂ ਨੂੰ ਲਗਨ, ਟੀਚਾ-ਨਿਰਧਾਰਨ ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਵਿਹਾਰਕ ਤਿਆਰੀ ਦੀ ਮਹੱਤਤਾ ਬਾਰੇ ਦੱਸਿਆ। ਕਾਲਜ ਪ੍ਰਿੰਸੀਪਲ ਡਾ. ਮ੍ਰਿਣਾਲ ਗੁਪਤਾ ਨੇ ਮੁੱਖ ਬੁਲਾਰੇ ਜਤਿੰਦਰ ਕੁਮਾਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਤੇ ਇਸ ਸਾਰਥਕ ਕਰੀਅਰ-ਸਬੰਧੀ ਸੈਸ਼ਨ ਦੇ ਸਫਲ ਆਯੋਜਨ ਲਈ ਕਮਰਸ ਵਿਭਾਗ ਦੇ ਮੁਖੀ ਡਾ. ਰੁਚੀ ਕੋਹਲੀ, ਪ੍ਰਭਜੋਤ ਕੌਰ ਅਤੇ ਪਰਮਿੰਦਰ ਕੌਰ ਦੇ ਯਤਨਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਮੰਚ ਸੰਚਾਲਕ ਦੀ ਭੂਮਿਕਾ ਡਾ.ਰੁਚੀ ਕੋਹਲੀ ਨੇ ਨਿਭਾਈ ।
ਪਿਛਲੀ ਖ਼ਬਰ ਬਟਾਲਾ ’ਚ ਮੈਗਾ ਡਾਕ ਸੇਵਾ ਕੈਂਪ ਲਗਾਇਆ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਦੋਸ਼ੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।