21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸੈਦੋਵਾਲ ਸਕੂਲ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਸਮਾਗਮ

ਘਰੋਟਾ, 20 ਅਕਤੂਬਰ (ਸੰਜੀਵ ਗੁਪਤਾ)-ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਕਮਲਦੀਪ ਕੌਰ ਤੇ ਡਿਪਟੀ ਡੀ. ਈ.

ਅਜੀਤ ਡੈਸਕ 21-10-2026
ਘਰੋਟਾ, 20 ਅਕਤੂਬਰ (ਸੰਜੀਵ ਗੁਪਤਾ)-ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਕਮਲਦੀਪ ਕੌਰ ਤੇ ਡਿਪਟੀ ਡੀ.ਈ.ਓ. ਡੀ.ਜੀ. ਸਿੰਘ ਦੀ ਰਹਿਨੁਮਾਈ ਹੇਠ ਪਠਾਨਕੋਟ ਦੀਆਂ ਬਲਾਕ ਪੱਧਰੀ ਖੇਡਾਂ ਦਾ ਆਯੋਜਨ ਕੀਤਾ ਗਿਆ । ਜਿਸ ’ਚ ਸੈਦੋਵਾਲ ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ । ਉਨ੍ਹਾਂ ਦਾ ਸਕੂਲ ’ਚ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ । ਜਿਸ ’ਚ ਆਰਟਿਸਟ ਯੋਗਾ ਵਿਚ ਅੰਸ ਮਹਿਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਜਾਨਵੀ ਨੇ ਲੰਬੀ ਛਾਲ ਵਿਚ ਦੂਜਾ ਨਾਮ ਪ੍ਰਾਪਤ ਕੀਤਾ । ਦਿਵਿਆ ਤੇ ਜਾਨਵੀ ਨੇ ਬੈਡਮਿੰਟਨ ’ਚ ਦੂਜੀ ਪੁਜੀਸ਼ਨ ਹਾਸਲ ਕੀਤੀ । ਕੁਨਾਲ, ਲਵਨੇਸ ਅਰਨਵ ਨੇ ਕਬੱਡੀ, ਖੋ-ਖੋ ਅਤੇ ਰੱਸਾਕੱਸੀ ਵਿਚ ਦੂਜੀ ਪੁਜੀਸ਼ਨ ਹਾਸਲ ਕੀਤੀ । ਸਾਰੇ ਹੀ ਜੇਤੂ ਵਿਦਿਆਰਥੀਆਂ ਨੂੰ ਡੀ.ਜੀ. ਸਿੰਘ ਵਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ । ਸਕੂਲ ਇੰਚਾਰਜ ਤਜਿੰਦਰ ਪਾਲ ਸਿੰਘ ਨੇ ਕਿਹਾ ਕਿ ਇਹ ਸਾਰੇ ਬੱਚਿਆਂ ਤੇ ਸਕੂਲ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ ।
ਪਿਛਲੀ ਖ਼ਬਰ ਸੰਕਲਪ ਸੇਵਾ ਸੰਸਥਾ ਵਲੋਂ ਡਾਂਡੀਆ ਉਤਸਵ ਮਨਾਇਆ ਅਗਲੀ ਖ਼ਬਰ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਦੀ ਬਰਸੀ 28 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।