ਵੱਖ-ਵੱਖ ਥਾਈਂ ਦੁਸਹਿਰਾ ਧੂਮਧਾਮ ਨਾਲ ਮਨਾਇਆ
ਸਫ਼ਾ 5 ਦੀ ਬਾਕੀ ਹਜ਼ਾਰਾਂ ਲੋਕਾਂ ਨੇ ਵੇਖਿਆ ਰਾਵਣ ਦਹਿਨ ਦਾ ਦ੍ਰਿਸ਼, ਵਿਧਾਇਕ ਅਸ਼ਵਨੀ ਸ਼ਰਮਾ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ ਪਠਾਨਕੋਟ, (ਸੰਧੂ)-ਬਜਰੰਗ ਨਾਟਕ ਕਲੱਬ ਵਲੋਂ ਲਮੀਨੀ ਸਟੇਡੀਅਮ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਦੁਸਹਿਰਾ ਵੇਖਣ ਲਈ ਪਹੁੰਚੇ ।
ਦ
ਦੁਸਹਿਰੇ ਦੌਰਾਨ ਹਾਜ਼ਰ ਮੁੱਖ ਮਹਿਮਾਨ ਅਤੇ ਕਲੱਬ ਮੈਂਬਰ । ਤਸਵੀਰ: ਜਗਦੀਪ ਸਿੰਘ
21-10-2026
ਸਫ਼ਾ 5 ਦੀ ਬਾਕੀ ਹਜ਼ਾਰਾਂ ਲੋਕਾਂ ਨੇ ਵੇਖਿਆ ਰਾਵਣ ਦਹਿਨ ਦਾ ਦ੍ਰਿਸ਼, ਵਿਧਾਇਕ ਅਸ਼ਵਨੀ ਸ਼ਰਮਾ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ ਪਠਾਨਕੋਟ, (ਸੰਧੂ)-ਬਜਰੰਗ ਨਾਟਕ ਕਲੱਬ ਵਲੋਂ ਲਮੀਨੀ ਸਟੇਡੀਅਮ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਦੁਸਹਿਰਾ ਵੇਖਣ ਲਈ ਪਹੁੰਚੇ । ਸਮਾਗਮ ਵਿਚ ਵਿਧਾਇਕ ਅਸ਼ਵਨੀ ਸ਼ਰਮਾ, ਸਮਾਜ ਸੇਵਕ ਸ੍ਰੀਜਲ ਗੁਪਤਾ, ਸੀਨੀਅਰ ਕਾਂਗਰਸੀ ਆਗੂ ਆਸ਼ੀਸ਼ ਵਿਜ, ਟਰੱਸਟ ਦੇ ਚੇਅਰਮੈਨ ਸੌਰਭ ਬਹਿਲ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਕੌਂਸਲਰ ਨਿਤਿਨ ਮਹਾਜਨ ਲਾਡੀ, ਹਿੰਦੂ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ, ਭਾਜਪਾ ਆਗੂ ਰੋਹਿਤ ਪੁਰੀ, ਕੌਂਸਲਰ ਨਰਿੰਦਰ ਕਾਲਾ, ਚੰਦਨ ਮਹਿੰਦਰੂ, ਬਿੰਦੂ ਮਹਾਜਨ ਤੇ ਸਿਧਾਰਥ ਮਹਾਜਨ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ । ਸਮਾਗਮ ਦੌਰਾਨ ਭਗਵਾਨ ਸ੍ਰੀ ਰਾਮ, ਮਾਤਾ ਸੀਤਾ, ਲਕਸ਼ਮਣ ਤੇ ਹਨੂੰਮਾਨ ਜੀ ਦੀ ਵੇਸ਼ਭੂਸ਼ਾ ਵਿਚ ਸਜੇ ਕਲਾਕਾਰਾਂ ਨੇ ਮੈਦਾਨ ਵਿਚ ਪਹੁੰਚ ਕੇ ਲੋਕਾਂ ਦਾ ਮਨ ਮੋਹ ਲਿਆ । ਇਸ ਤੋਂ ਬਾਅਦ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਵਿਸ਼ਾਲ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ । ਪੁਤਲਿਆਂ ਦੇ ਦਹਿਨ ਸਮੇਂ ਸਾਰਾ ਮੈਦਾਨ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ । ਗਾਇਕਾ ਪੂਨਮ ਭਾਰਦਵਾਜ ਨੇ ਭਗਵਾਨ ਸ੍ਰੀ ਰਾਮ ਦੇ ਭਜਨਾਂ ਦਾ ਗੁਣਗਾਨ ਕਰਕੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ । ਇਸ ਮੌਕੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਲੋਕਾਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੱਤੀ। ਸਮਾਜ ਸੇਵਕ ਸ੍ਰੀਜਲ ਗੁਪਤਾ ਨੇ ਵੀ ਦੁਸਹਿਰੇ ਦੀ ਵਧਾਈ ਦਿੰਦਿਆਂ ਲੋਕਾਂ ਨੂੰ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ’ਤੇ ਚੱਲਣ ਤੇ ਸਮਾਜ ਵਿਚ ਪਿਆਰ, ਭਾਈਚਾਰਾ ਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ । ਕਬੀਰ ਨਾਟਕ ਕਲੱਬ ਵਲੋਂ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ * ਅਮਿਤ ਵਿੱਜ ਨੇ ਤੀਰ ਮਾਰ ਕੇ ਰਾਵਣ ਦੇ ਪੁਤਲੇ ਨੂੰ ਕੀਤਾ ਅਗਨ ਭੇਟ ਪਠਾਨਕੋਟ (ਸੰਧੂ)-ਕਬੀਰ ਨਾਟਕ ਕਲੱਬ ਵਲੋਂ ਕਲੱਬ ਦੇ ਪ੍ਰਧਾਨ ਵਿਜੇ ਕੁਮਾਰ ਭਗਤ ਦੀ ਪ੍ਰਧਾਨਗੀ ਹੇਠ ਸਥਾਨਕ ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਮਾਰਗ ਵਿਖੇ ਦਸਹਿਰੇ ਦੇ ਤਿਉਹਾਰ ਸਬੰਧੀ ਵਿਸ਼ਾਲ ਮੇਲਾ ਕਰਵਾਇਆ ਗਿਆ । ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਖਜ਼ਾਨਚੀ ਤੇ ਸਾਬਕਾ ਵਿਧਾਇਕ ਅਮਿਤ ਵਿੱਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਸਾਬਕਾ ਮੇਅਰ ਪੰਨਾ ਲਾਲ ਭਾਟੀਆ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ । ਇਸ ਤੋਂ ਇਲਾਵਾ ਸਾਬਕਾ ਡਿਪਟੀ ਮੇਅਰ ਅਜੇ ਕੁਮਾਰ ਤੇ ਹੋਰ ਕਾਂਗਰਸੀ ਆਗੂਆਂ ਨੇ ਵੀ ਸਮਾਗਮ ਵਿਚ ਸ਼ਿਰਕਤ ਕੀਤੀ । ਇਸ ਮੌਕੇ ਮੁੱਖ ਮਹਿਮਾਨ ਅਸ਼ੀਸ਼ ਅਮਿਤ ਵਿੱਜ ਨੇ ਤੀਰ ਮਾਰ ਕੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕਰਨ ਦੀ ਰਸਮ ਅਦਾ ਕੀਤੀ । ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਦੀ ਭਰਵੀਂ ਹਾਜ਼ਰੀ ਰਹੀ ਤੇ ਲੋਕਾਂ ਨੇ ਉਤਸ਼ਾਹ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ । ਸ੍ਰੀ ਸਨਾਤਨ ਧਰਮ ਸਭਾ ਸ਼ਾਹਪੁਰ ਕੰਢੀ ਟਾਊਨਸ਼ਿਪ ਵਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ ਸ਼ਾਹਪੁਰ ਕੰਢੀ, (ਰਣਜੀਤ ਸਿੰਘ)- ਦੁਸਹਿਰੇ ਦਾ ਪਵਿੱਤਰ ਤਿਉਹਾਰ ਸ੍ਰੀ ਸਨਾਤਨ ਧਰਮ ਸਭਾ ਸ਼ਾਹਪੁਰ ਕੰਢੀ ਟਾਊਨਸ਼ਿਪ ਵਲੋਂ ਪ੍ਰਧਾਨ ਸ਼ਿਵ ਪ੍ਰਕਾਸ਼ ਦੀ ਅਗਵਾਈ ਹੇਠ ਦੁਸਹਿਰਾ ਗਰਾਊਂਡ ਵਿਖੇ ਸ਼ਰਧਾ ਨਾਲ ਮਨਾਇਆ ਗਿਆ । ਜਿਸ ਵਿਚ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਵਿਜੇ ਕੁਮਾਰ ਗਰਗ, ਐਸ.ਡੀ.ਐਮ. ਸ਼ੰਕਰ ਸ਼ਰਮਾ ਤੇ ਚੇਅਰਪਰਸਨ ਰੂਚੀ ਚੌਹਾਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ । ਸਨਾਤਨ ਧਰਮ ਸਭਾ ਵਲੋਂ ਖੂਬਸੂਰਤ ਝਾਕੀਆਂ ਤਿਆਰ ਕੀਤੀਆਂ ਗਈਆਂ । ਜਿਨ੍ਹਾਂ ਵਿਚ ਭਗਵਾਨ ਸ੍ਰੀ ਰਾਮ ਜੀ ਦੀਆਂ ਸੈਨਾਵਾਂ ਤੇ ਰਾਵਣ ਦੀਆਂ ਸੈਨਾ ਤਿਆਰ ਕੀਤੀਆਂ ਗਈਆਂ ਸਨ । ਸੂਰਜ ਡੁੱਬਣ ਸਮੇਂ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਅਗਨ ਭੇਟ ਕੀਤੇ ਗਏ । ਇਸ ਮੌਕੇ ਜਰਨਲ ਸਕੱਤਰ ਸੁਰਜੀਤ ਸਿੰਘ, ਮਿਨਹਾਸ ਸੁਰਿੰਦਰ ਸਿੰਘ ਬਿੱਟੂ, ਸੁਮੇਸ਼ ਸ਼ਰਮਾ, ਵਿਜੇ ਕੁਮਾਰ, ਬਾਬਾ ਪਵਨ ਕੁਮਾਰ, ਓ.ਪੀ. ਵਰਮਾ, ਜਤਿਨ ਮਹਿਤਾ, ਸੁਰਿੰਦਰ ਕੋਹਲੀ, ਓਮ ਪ੍ਰਕਾਸ਼ ਅਤੇ ਅਸ਼ਵਨੀ ਸ਼ਰਮਾ ਆਦਿ ਹਾਜ਼ਰ ਸਨ । ਕੋਲੀਆਂ ਵਿਖੇ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ ਨਰੋਟ ਜੈਮਲ ਸਿੰਘ, (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਪਿੰਡ ਕੋਲੀਆਂ ਵਿਖੇ ਮੰਗਤ ਰਾਮ ਨਾਈਟ ਕਲੱਬ ਵਲੋਂ ਕਲੱਬ ਦੇ ਪ੍ਰਧਾਨ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ । ਪ੍ਰਧਾਨ ਸੁਰਿੰਦਰ ਕੁਮਾਰ ਨੇ ਦੱਸਿਆ ਕਿ 9 ਨਰਾਤਿਆਂ ਦੀ ਰਾਤ ਰਾਮਲੀਲ੍ਹਾ ਤੋਂ ਬਾਅਦ ਅੱਜ 10ਵੇਂ ਦਿਨ ਦੁਸਹਿਰੇ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਕਲੱਬ ਦੇ ਮੈਂਬਰਾਂ ਤੇ ਕਲੱਬ ਦੇ ਪਾਤਰਾਂ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਪ੍ਰਧਾਨ ਨੇ ਦੱਸਿਆ ਕਿ ਦੁਸਹਿਰੇ ਨੂੰ ਮਨਾਉਣ ਲਈ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਬੁੱਤ ਬਣਾਏ ਗਏ ਜਿਨਾਂ ਵਿਚ ਖੂਬ ਆਤਿਸ਼ਬਾਜ਼ੀ ਪਾਈ ਗਈ । ਆਲੇ ਦੁਆਲੇ ਦੇ ਆਏ ਪਿੰਡਾਂ ਦੇ ਲੋਕਾਂ ਨੇ ਸ੍ਰੀ ਰਾਮ ਚੰਦਰ, ਲਕਸ਼ਮਣ, ਸੀਤਾ ਮਾਤਾ ਤੇ ਹਨੂੰਮਾਨ ਜੀ ਦੇ ਬਸਤਰਾਂ ਵਿਚ ਕਲਾਕਾਰਾਂ ਨੂੰ ਅਤੇ ਸੂਰਜ ਛਿਪਣ ਤੋਂ ਬਾਅਦ ਵਾਰੀ-ਵਾਰੀ ਤਿੰਨਾਂ ਬੁੱਤਾਂ ਨੂੰ ਅੱਗ ਲਗਾਈ ਗਈ । ਇਸ ਮੌਕੇ ਕਲੱਬ ਦੇ ਪ੍ਰਧਾਨ ਸੁਰਿੰਦਰ ਕੁਮਾਰ ਨੇ ਦੂਰੋਂ ਨੇੜਿਓਂ ਆਏ ਲੋਕਾਂ ਦਾ ਦੁਸਹਿਰੇ ਮੇਲੇ ਵਿਚ ਸ਼ਾਮਿਲ ਹੋਣ ’ਤੇ ਧੰਨਵਾਦ ਕੀਤਾ । ਇਸ ਮੌਕੇ ’ਤੇ ਸਾਬਕਾ ਮੈਂਬਰ ਨਰਿੰਦਰ ਕੁਮਾਰ ਬਿੱਟੂ, ਖਜਾਨਚੀ ਪੁਰਸ਼ੋਤਮ ਲਾਲ, ਸਾਬਕਾ ਸਰਪੰਚ ਸੋਮਰਾਜ, ਸੇਵਾ ਮੁਕਤ ਥਾਣੇਦਾਰ ਸੂਰਤੀਰਾਮ, ਪ੍ਰਭਲੀਨ, ਸੁਖਬੀਰ, ਨੀਰਜ ਕੁਮਾਰ (ਸੰਨੀ) ਲਾਡੀ, ਲਲਿਤ, ਲਵਦੀਪ, ਰਾਮਲੀਲਾ ਦੇ ਸਾਬਕਾ ਪਾਤਰ ਤੇ ਪੱਤਰਕਾਰ ਜਤਿੰਦਰ ਕੁਮਾਰ, ਮੂਰਤੀ ਲਾਲ, ਰਬਿਤ ਕੁਮਾਰ, ਵੰਸ਼, ਸਿਧਾਰਥ, ਚੰਨਣ ਕੁਮਾਰ, ਸਤੀਸ਼, ਰਮਨ ਕੁਮਾਰ, ਰਣਬੀਰ ਕੁਮਾਰ, ਮਿੰਟੂ ਅਤੇ ਦੁਸਹਿਰਾ ਪ੍ਰੇਮੀ ਹਾਜ਼ਰ ਸਨ । ਸੁਜਾਨਪੁਰ ਸ਼ਹਿਰ ’ਚ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ ਸੁਜਾਨਪੁਰ, (ਜਗਦੀਪ ਸਿੰਘ)-ਸ੍ਰੀ ਰਾਮ ਲੀਲ੍ਹਾ ਕਲੱਬ ਸੁਜਾਨਪੁਰ ਵਲੋਂ ਪ੍ਰਧਾਨ ਇੰਜੀ: ਅਜੇ ਮਹਾਜਨ ਦੀ ਦੇਖਰੇਖ ਹੇਠ ਦੁਸਹਿਰਾ ਕਮੇਟੀ ਦੇ ਪ੍ਰਧਾਨ ਅਸ਼ੋਕ ਮਹਿਰਾ ਦੀ ਪ੍ਰਧਾਨਗੀ ਹੇਠ ਦੁਸਹਿਰੇ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਜਾਨਪੁਰ ਹਲਕਾ ਇੰਚਾਰਜ ਸਵਰਨ ਸਲਾਰੀਆ ਵਿਸ਼ੇਸ਼ ਮਹਿਮਾਨ ਤੇ ਪਵਨ ਕੁਮਾਰ ਰਿਸ਼ੂ ਤੇ ਡੀ.ਐਸ.ਪੀ. ਰਜੇਸ਼ ਕੱਕੜ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ । ਦੁਸਹਿਰਾ ਮੇਲਾ ਕਮੇਟੀ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਦੌਰਾਨ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਨਾਲ ਸਬੰਧਿਤ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ । ਇਸ ਮੌਕੇ ਸੁਰੇਸ਼ ਮਹਾਜਨ ਰਾਜੂ, ਵਿਕਾਸ ਮਹਾਜਨ, ਅਜਿਇੰਸ਼ ਮਹਾਜਨ, ਸੁਰਿੰਦਰ ਮਿਨਹਾਸ, ਸਤੀਸ਼ ਸ਼ਰਮਾ, ਸੁਰਿੰਦਰ ਸ਼ਰਮਾ, ਵਿਜੇ ਧੀਮਾਨ, ਕੁਨਾਲ ਧੀਮਾਨ, ਹਨੀ ਸ਼ਰਮਾ, ਸੋਨੂੰ ਮਹਾਜਨ, ਰਵਿੰਦਰ ਮਹਰਾਜਨ, ਡਿੰਪਲ ਸ਼ਰਮਾ, ਰਜੀਵ ਮਹਾਜਨ, ਤਰਲੋਕ ਮਹਾਜਨ, ਅਸ਼ੋਕ ਮਹਿਰਾ, ਵਿਨੇ ਕੁਮਾਰ, ਸੁਭਾਸ਼ ਚੰਦਰ ਰਾਜੇਸ਼, ਭਗਤ ਸਵਾਰ, ਰਿਸ਼ੂ ਸ਼ਰਮਾ, ਨਰੇਸ਼ ਮਹਿਰਾ, ਭਾਰਤ ਭੂਸ਼ਣ ਆਦਿ ਹਾਜ਼ਰ ਸਨ ।