ਬਟਾਲਾ, 21 ਅਕਤੂਬਰ (ਸਤਿੰਦਰ ਸਿੰਘ)- ਪੰ.ਰਾ.ਬਿ.ਬੋਰਡ ਕਰਮਚਾਰੀ ਦਲ ਸਰਕਲ ਗੁਰਦਾਸਪੁਰ ਵਰਕਿੰਗ ਕਮੇਟੀ ਦੀ ਚੋਣ 26ਨੰ 66 ਕੇਵੀ ਸਬ ਸਟੇਸ਼ਨ ਬਟਾਲਾ ਵਿਖੇ ਦਿਲਬਾਗ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਹੌਈ। ਮੀਟਿੰਗ ’ਚ ਦਲਬੀਰ ਸਿੰਘ ਉਸਾਹਣ ਸੂਬਾ ਵਿੱਤ ਸਕੱਤਰ, ਸੁਖਵਿੰਦਰ ਸਿੰਘ ਗਿੱਲ ਸੂਬਾ ਸਕੱਤਰ, ਮਨਜੀਤ ਸਿੰਘ ਸੂਬਾਈ ਸਕੱਤਰ, ਰਾਜਵਿੰਦਰ ਸਿੰਘ ਟਰਪੱਲਾ ਸੂਬਾ ਮੀਤ ਪ੍ਰਧਾਨ ਤੇ ਹਰਜੀਤ ਸਿੰਘ ਟਰਪਈ ਕਨਵੀਨਰ ਯੂਨਾਈਟਿਡ ਪੈਨਸ਼ਨਰਜ਼ ਐਸ਼ੋਸਿਏਸ.ਨ ਜ਼ਿਲ੍ਹਾ ਗੁਰਦਾਸਪੁਰ ਵਿਸ਼ੇਸ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਪਹਿਲੇ ਮੰਡਲ ਪ੍ਰਧਾਨ ਅਰਜਨ ਸਿੰਘ ਪਰਮਾਰ ਨੇ ਸਰਬ ਸੰਮਤੀ ਨਾਲ ਪਹਿਲੀ ਕਮੇਟੀ ਭੰਗ ਕਰ ਦਿੱਤੀ ਤੇ ਸੀਨੀਅਰ ਆਗੂਆਂ ਵਲੋਂ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਜਿਸ ਦੇ ਤਹਿਤ ਅਰਜਨ ਸਿੰਘ ਪਰਮਾਰ ਸਰਪ੍ਰਸਤ, ਪਰਮਜੀਤ ਸਿੰਘ ਕਲਸੀ ਪ੍ਰਧਾਨ, ਪ੍ਰਭਜੋਤ ਸਿੰਘ ਪੱਡਾ ਸਕੱਤਰ, ਦਵਿੰਦਰ ਸਿੰਘ ਰਿਆੜ ਸੀਨੀ ਮੀਤ ਪ੍ਰਧਾਨ, ਵਰਿੰਦਰ ਸਿੰਘ ਜੇਈ ਸੀਨੀਅਰ ਮੀਤ ਪ੍ਰਧਾਨ, ਗੁਰਮੀਤ ਸਿੰਘ ਛੀਨਾ ਮੀਤ ਪ੍ਰਧਾਨ, ਜਤਿੰਦਰ ਕੁਮਾਰ ਮੀਤ ਪ੍ਰਧਾਂਨ , ਕੰਵਲਜੀਤ ਸਿੰਘ ਕਲੇਰ ਵਿੱਤ ਸਕੱਤਰ, ਸਰਬਜੀਤ ਸਿੰਘ ਆਲੋਵਾਲੀ ਸਹਾਇਕ ਵਿੱਤ ਸਕੱਤਰ, ਸੰਦੀਪ ਵੋਹਰਾ ਸਹਾਇਕ ਸਕੱਤਰ, ਰਵਿੰਦਰ ਕੁਮਾਰ ਰੰਘੂਵੰਸੀ ਪ੍ਰੈਸ ਸਕੱਤਰ, ਪਰਮਿੰਦਰ ਸਿੰਘ ਜਥੇਬੰਦਕ ਸਕੱਤਰ ਪਰਮਿੰਦਰ ਕੁਮਾਰ ਸਮੇਤ 12 ਮੈਂਬਰੀ ਕਮੇਟੀ ਚੁਣੀ ਗਈ। ਨਵੀਂ ਚੁਣ ਗਈ ਕਮੇਟੀ ਨੂੰ ਸੀਨੀਅਰ ਆਗੂਆਂ ਵਲੋਂ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਰਜੀਤ ਸਿੰਘ ਅਮਰਗੜ੍ਹ, ਸੁੱਚਾ ਸਿੰਘ ਪ੍ਰਧਾਨ ਕਸ਼ਮੀਰ ਸਿੰਘ ਉਮਰਪੁਰਾ, ਬਲਜਿੰਦਰ ਸਿੰਘ, ਜਸਵਿੰਦਰ ਸਿੰਘ ਜੇਈ, ਮਨਜੀਤ ਸਿੰਘ ਵਿੱਤ ਸਕੱਤਰ, ਰਾਜਬੀਰ ਸਿੰਘ, ਦੀਪਕ ਕੁਮਾਰ ਪ੍ਰਧਾਨ, ਸੁਖਵਿੰਦਰ ਸਿੰਘ ਜੇਈ, ਫੁੱਲਪ੍ਰੀਤ ਸਿੰਘ, ਤਰਲੋਕ ਸਿੰਘ, ਅਰੁਣ ਕੁਮਾਰ, ਸੰਜੀਵ ਕੁਮਾਰ, ਸੁਖਵਿੰਦਰ ਸਿੰਘ ਪੰਜਗਰਾਈਆਂ, ਰਾਜੀਵ ਕੁਮਾਰ, ਰਵਿੰਦਰ ਸਿੰਘ, ਮੁਖਤਾਰ ਸਿੰਘ ਰੰਧਾਵਾ, ਸਤਨਾਮ ਸਿੰਘ ਬੇਰੀਵਾਲ, ਕੁਲਵੰਤ ਸਿੰਘ, ਹਜੀਤ ਸਿੰਘ, ਪ੍ਰਦੁਮਣ ਸਿੰਘ ਪ੍ਰੀਤਪਾਲ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਕੁਮਾਰ ਆਦਿ ਹਾਜ਼ਰ ਸਨ।