25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਉਪ ਚੇਅਰਮੈਨ ਡਾ. ਕੇ. ਜੇ. ਵਲੋਂ ‘ਮਾਨ ਦੇ ਮੁਨਾਫੇ’ ਤਹਿਤ ਘੁਮਾਣ ਵਿਖੇ ਲੋਕਾਂ ਨਾਲ ਕੀਤਾ ਸਿੱਧਾ ਸੰਪਰਕ

ਘੁਮਾਣ, 24 ਅਕਤੂਬਰ (ਬੰਮਰਾਹ, ਬਾਵਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣੇ ਪਿਛਲੇ ਸਾਢੇ 4 ਸਾਲ ਦੇ ਕਾਰਜਕਾਲ ਦੌਰਾਨ ਕੀਤੇ ਇਤਿਹਾਸਕ ਫ਼ੈਸਲੇ ‘ਮਾਨ ਦੇ ਮੁਨਾਫੇ’ ਤਹਿਤ ਸਮੁੱਚੇ ਪੰਜਾਬ ਅੰਦਰ ਘਰ-ਘਰ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਪਿੰਡ ਘੁਮਾਣ ਵਿਚ ਮੁਹਿੰਮ ਤਹਿਤ ਲੋਕਾਂ ਨਾਲ ਸਿੱਧਾ ਸੰਪਰਕ ਕੀਤਾ। ਇਸ ਮੌਕੇ ਡਾ.

ਅਜੀਤ ਡੈਸਕ 25-10-2026
ਘੁਮਾਣ, 24 ਅਕਤੂਬਰ (ਬੰਮਰਾਹ, ਬਾਵਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣੇ ਪਿਛਲੇ ਸਾਢੇ 4 ਸਾਲ ਦੇ ਕਾਰਜਕਾਲ ਦੌਰਾਨ ਕੀਤੇ ਇਤਿਹਾਸਕ ਫ਼ੈਸਲੇ ‘ਮਾਨ ਦੇ ਮੁਨਾਫੇ’ ਤਹਿਤ ਸਮੁੱਚੇ ਪੰਜਾਬ ਅੰਦਰ ਘਰ-ਘਰ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਪਿੰਡ ਘੁਮਾਣ ਵਿਚ ਮੁਹਿੰਮ ਤਹਿਤ ਲੋਕਾਂ ਨਾਲ ਸਿੱਧਾ ਸੰਪਰਕ ਕੀਤਾ। ਇਸ ਮੌਕੇ ਡਾ. ਕਮਲਜੀਤ ਸਿੰਘ ਕੇ. ਜੇ. ਸੀਨੀਅਰ ਉਪ ਚੇਅਰਮੈਨ ਤੇ ‘ਆਪ’ ਆਗੂ ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਨੇ ਕਿਹਾ ਕਿ ਸਰਕਾਰ ਨੇ ਸਾਢੇ 4 ਸਾਲ ਵਿਚ ਜੋ ਕੰਮ ਪੰਜਾਬ ਦੇ ਹਿੱਤ ਲਈ ਕੀਤੇ ਹਨ, ਉਹ ਪਿਛਲੀਆਂ ਸਰਕਾਰਾਂ ਤੇ ਰਵਾਇਤੀ ਪਾਰਟੀਆਂ ਨਹੀਂ ਕਰ ਸਕੀਆਂ। ਪੰਜਾਬ ਦੇ ਲੋਕਾਂ ਨਾਲ ਜਿੰਨੇ ਵਾਅਦੇ ਕੀਤੇ ਸਨ, ਉਨ੍ਹਾਂ ਸਾਰਿਆਂ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ 600 ਯੂਨਿਟ ਬਿਜਲੀ ਹਰ ਵਰਗ ਨੂੰ ਮੁਫਤ ਮੁਹਈਆ ਕਰਵਾਈ ਗਈ ਹੈ, ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦਿਨ ਵੇਲੇ ਮੁਹੱਈਆ ਕਰਵਾਈ ਗਈ, ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ ਤਹਿਤ 1500 ਤੇ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਗਿਆ। 10 ਲੱਖ ਤੱਕ ਦਾ ਮੁਫਤ ਇਲਾਜ ਕਰਨ ਲਈ ਸਿਹਤ ਬੀਮਾ ਯੋਜਨਾ ਚਾਲੂ ਕੀਤੀ ਗਈ। ਮੁਹੱਲਾ ਕਲੀਨਿਕ ਖੋਲਣ ਦੇ ਨਾਲ-ਨਾਲ ਸੜਕਾਂ ਦਾ ਨਵੀਨੀਕਰਨ ਤੇ ਨਵੀਆਂ ਸੜਕਾਂ ਪੰਜਾਬ ਨੂੰ ਦਿੱਤੀਆਂ ਗਈਆਂ। ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਪੂਰੇ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿਚ ਵੱਡੇ ਤੇ ਵਧੀਆ ਆਧੁਨਿਕ ਤਕਨੀਕ ਦੇ ਖੇਡ ਸਟੇਡੀਅਮ ਉਸਾਰੇ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਅਨੇਕਾਂ ਹੀ ਲੋਕ ਭਲਾਈ ਸਕੀਮਾਂ ਚਲਾਈਆਂ ਗਈਆਂ, ਜਿਸ ਦਾ ਪੰਜਾਬ ਦੇ ਲੋਕ ਫਾਇਦਾ ਲੈ ਰਹੇ ਹਨ। ਇਸ ਮੌਕੇ ਗੁਰਮੁਖ ਸਿੰਘ, ਰਾਜਵਿੰਦਰ ਸਿੰਘ ਬਬਲੂ ਹਲਕਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਸੂਬੇਦਾਰ ਗੁਰਦੀਪ ਸਿੰਘ, ਕਾਮਰੇਡ ਹਰਦੀਪ ਸਿੰਘ ਪੰਡੋਰੀ, ਮੁਖਤਿਆਰ ਸਿੰਘ ਬਿੱਲਾ ਪੰਡੋਰੀ, ਗੁਰਦੀਪ ਸਿੰਘ ਪੰਮਾ ਡੇਅਰੀ ਵਾਲੇ, ਬੂਥ ਇੰਚਾਰਜ ਦਿਲਜੀਤ ਸਿੰਘ ਬੱਬੂ, ਬੀਬੀ ਅਮਰਜੀਤ ਕੌਰ, ਅੰਮ੍ਰਿਤਪਾਲ ਸਿੰਘ, ਬੀਬੀ ਕਸ਼ਮੀਰ ਕੌਰ, ਪ੍ਰਿੰਸੀਪਲ ਕਸ਼ਮੀਰ ਸਿੰਘ, ਭੋਲਾ ਪਟਵਾਰੀ, ਸਰਦੂਲ ਸਿੰਘ ਪੰਡੋਰੀ, ਨੰਬਰਦਾਰ ਰਛਪਾਲ ਸਿੰਘ, ਕੁਲਵਿੰਦਰ ਸਿੰਘ ਘੁਮਾਣ, ਬਿੱਟੂ ਘੁਮਾਣ, ਪ੍ਰਧਾਨ ਪਰਲੋਕ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਵੈਭਵ ਸ਼ਰਮਾ ਤੇ ਗੁਰਮਨਪ੍ਰੀਤ ਸਿੰਘ ਦੀ ਪੰਜਾਬ ਰਾਜ ਪੱਧਰੀ ਕਲਾ, ਸੱਭਿਆਚਾਰ ਅਤੇ ਵਿਰਾਸਤ ਕੁਇਜ਼ ਮੁਕਾਬਲੇ ਲਈ ਚੋਣ ਅਗਲੀ ਖ਼ਬਰ ਜ਼ਿਲਾ ਪੱਧਰੀ ਗੁਰਮਤਿ ਸਮਾਗਮ ਅਤੇ ਮਹਾਨ ਅੰਮ੍ਰਿਤ ਸੰਚਾਰ 29 ਨੂੰ- ਜਥੇ ਲੰਗਾਹ, ਜਥੇਦਾਰ ਗੋਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।