ਪਿੰਡ ਸਿੰਬਲੀ ਤੋਂ ਬਹੂਰੀਆਂ ਲਿੰਕ ਸੜਕ ’ਤੇ 6 ਮਹੀਨਿਆਂ ਤੋਂ ਪਏ ਪੱਥਰ ਬਣੇ ਰਾਹਗੀਰਾਂ ਲਈ ਮੁਸੀਬਤ
ਭੈਣੀ ਮੀਆਂ ਖਾਂ, 24 ਅਕਤੁੂਬਰ (ਜਸਬੀਰ ਸਿੰਘ ਬਾਜਵਾ)-ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡਾਂ ਸਿੰਬਲੀ ਅਤੇ ਬਹੂਰੀਆਂ ਤੋਂ ਹੁੰਦੀ ਹੋਈ ਗੁੰਨੋਪੁਰ, ਪੁਰਾਣਾ ਸ਼ਾਲਾ-ਮੁੱਖ ਸੜਕ ਨੂੰ ਮਿਲਣ ਵਾਲੀ ਲਿੰਕ ਸੜਕ ਦੇ ਦੋਵੇਂ ਪਾਸੇ ਚੌੜਾਈ ਕਰਨ ਲਈ ਪਾਏ ਗਏ ਪੱਥਰ ਲੋਕਾਂ ਲਈ ਵੱਡੀ ਮੁਸੀਬਤ ਬਣੇ ਹੋਏ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਦੇ ਕਿਨਾਰਿਆਂ ’ਤੇ ਪੱਥਰ ਪਏ ਨੂੰ 6 ਮਹੀਨਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਅਜੇ ਤੱਕ ਸਬੰਧਤ ਲੋਕ ਨਿਰਮਾਣ.
ਪ
ਪਿੰਡ ਸਿੰਬਲੀ ਤੋਂ ਬਹੂਰੀਆਂ ਨੂੰ ਜਾਂਦੀ ਲਿੰਕ ਸੜਕ ਉੱਤੇ ਪਏ ਮੋਟੇ ਪੱਥਰ। ਤਸਵੀਰ : ਜਸਵੀਰ ਸਿੰਘ ਬਾਜਵਾ
25-10-2026
ਭੈਣੀ ਮੀਆਂ ਖਾਂ, 24 ਅਕਤੁੂਬਰ (ਜਸਬੀਰ ਸਿੰਘ ਬਾਜਵਾ)-ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡਾਂ ਸਿੰਬਲੀ ਅਤੇ ਬਹੂਰੀਆਂ ਤੋਂ ਹੁੰਦੀ ਹੋਈ ਗੁੰਨੋਪੁਰ, ਪੁਰਾਣਾ ਸ਼ਾਲਾ-ਮੁੱਖ ਸੜਕ ਨੂੰ ਮਿਲਣ ਵਾਲੀ ਲਿੰਕ ਸੜਕ ਦੇ ਦੋਵੇਂ ਪਾਸੇ ਚੌੜਾਈ ਕਰਨ ਲਈ ਪਾਏ ਗਏ ਪੱਥਰ ਲੋਕਾਂ ਲਈ ਵੱਡੀ ਮੁਸੀਬਤ ਬਣੇ ਹੋਏ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਦੇ ਕਿਨਾਰਿਆਂ ’ਤੇ ਪੱਥਰ ਪਏ ਨੂੰ 6 ਮਹੀਨਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਅਜੇ ਤੱਕ ਸਬੰਧਤ ਲੋਕ ਨਿਰਮਾਣ.ਵਿਭਾਗ ਦੇ ਅਧਿਕਾਰੀਆਂ ਵਲੋਂ ਸੜਕ ’ਤੇ ਲੁੱਕ ਪਾਉਣ ਦਾ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ। ਇਨ੍ਹਾਂ ਪੱਥਰਾਂ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਹਨਾਂ ਦੇ ਟਾਇਰਾਂ ਹੇਠੋਂ ਉੱਛਲ ਕੇ ਨਿਕਲਣ ਵਾਲੇ ਪੱਥਰ ਕਈ ਵਾਰ ਸਕੂਲ ਜਾਣ ਵਾਲੇ ਵਿਦਿਆਰਥੀਆਂ ਅਤੇ ਹੋਰ ਰਾਹਗੀਰਾਂ ਨੂੰ ਲੱਗਣ ਕਾਰਨ ਨੁਕਸਾਨ ਦਾ ਖ਼ਤਰਾ ਪੈਦਾ ਕਰ ਰਹੇ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਲਕੇ ਦੇ ਸਬੰਧਤ ਅਧਿਕਾਰੀਆਂ ਦੇ ਧਿਆਨ ਵਿਚ ਕਈ ਵਾਰ ਮਾਮਲਾ ਲਿਆਂਦਾ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋਈ। ਇਹ ਸੜਕ ਨਾ ਸਿਰਫ਼ ਇਲਾਕੇ ਦੇ ਪਿੰਡਾਂ ਨੂੰ ਆਪਸ ਵਿਚ ਜੋੜਦੀ ਹੈ, ਸਗੋਂ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਣ ਵਾਲੀਆਂ ਸੰਗਤਾਂ ਲਈ ਵੀ ਮਹੱਤਵਪੂਰਨ ਰਸਤਾ ਹੈ। ਇਲਾਕਾ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੜਕ ਦਾ ਨਿਰਮਾਣ ਕਾਰਜ ਜਲਦ ਪੂਰਾ ਕਰਵਾਇਆ ਜਾਵੇ, ਤਾਂ ਜੋ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਸਮੇਂ ਦਰਪੇਸ਼ ਮੁਸ਼ਕਲਾਂ ਤੋਂ ਨਿਜ਼ਾਤ ਮਿਲ ਸਕੇ।