30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਡੀ.ਏ.ਵੀ ਸਕੂਲ ਦੀਨਾਨਗਰ ਵਿਖੇ ਮਹਿੰਦੀ ਮੁਕਾਬਲੇ ਕਰਵਾਏ

ਦੀਨਾਨਗਰ, 29 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਐਸ. ਐਸ.

ਅਜੀਤ ਡੈਸਕ 30-10-2026
ਦੀਨਾਨਗਰ, 29 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਐਸ.ਐਸ. ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਵਿੰਦ ਮਹਿਤਾ ਦੀ ਪ੍ਰਧਾਨਗੀ ਹੇਠ ਵਿਦਿਆਰਥਣਾਂ ਦੇ ਮਹਿੰਦੀ ਮੁਕਾਬਲੇ ਕਰਵਾਏ ਗਏ । ਮੁਕਾਬਲਿਆਂ ਦੌਰਾਨ ਵਿਦਿਆਰਥਣਾਂ ਨੇ ਅਪਣੇ ਹੱਥਾਂ ਉੱਪਰ ਮਹਿੰਦੀ ਨਾਲ ਸੁੰਦਰ ਡਿਜ਼ਾਈਨ ਤਿਆਰ ਕਰਕੇ ਅਪਣੀ ਕਲਾ ਦਾ ਪ੍ਰਦਰਸ਼ਨ ਕੀਤਾ । ਮੁਕਾਬਲਿਆਂ ’ਚ ਪੰਜਵੀਂ ਜਮਾਤ ’ਚੋਂ ਅਸ਼ਮਨਿਆ ਤੇ ਕੋਮਲਪ੍ਰੀਤ ਨੇ ਪਹਿਲਾ ਸਥਾਨ, ਵੰਸ਼ਿਕਾ ਤੇ ਰਿਤਿਕਾ ਨੇ ਦੂਜਾ ਸਥਾਨ, ਰਿਧੀਮਾ ਤੇ ਪ੍ਰਿਆ ਨੇ ਤੀਜਾ ਸਥਾਨ ਤੇ ਸਿਮਰਨਪ੍ਰੀਤ ਤੇ ਵਰਿੰਦਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ । ਛੇਵੀਂ ਜਮਾਤ ’ਚੋਂ ਬੇਲਾ ਤੇ ਬਨਿਕਾ ਨੇ ਪਹਿਲਾ, ਵੰਸ਼ਿਕਾ ਤੇ ਸਮ੍ਰਿਤੀ ਨੇ ਦੂਜਾ, ਜਸਪ੍ਰੀਤ ਤੇ ਸਮਰਿਧੀ ਨੇ ਤੀਜਾ ਤੇ ਕਨਿਕਾ ਅਤੇ ਕੌਸ਼ਲਪ੍ਰੀਤ ਨੇ ਚੌਥਾ ਸਥਾਨ ਪ੍ਰਾਪਤ ਕੀਤਾ । ਸੱਤਵੀਂ ਜਮਾਤ ’ਚੋਂ ਜਾਨਵੀ ਨੇ ਪਹਿਲਾ ਸਥਾਨ, ਸੁਹਾਨੀ ਨੇ ਦੂਜਾ, ਪੱਲਵੀ ਨੇ ਤੀਜਾ ਸਥਾਨ ਅਤੇ ਮਹਿਕ ਨੇ ਚੌਥਾ ਸਥਾਨ ਪ੍ਰਾਪਤ ਕੀਤਾ । ਅੱਠਵੀਂ ਜਮਾਤ ’ਚੋਂ ਸਿਮਰਨ ਨੇ ਪਹਿਲਾ, ਮਾਹੀ ਤੇ ਮੀਨਾਕਸ਼ੀ ਨੇ ਦੂਜਾ, ਪਰਨੀਤੀ ਤੇ ਅਰਾਧਿਆ ਨੇ ਤੀਜਾ ਅਤੇ ਯਸ਼ਿਕਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ । ਜੇਤੂ ਵਿਦਿਆਰਥਣਾਂ ਨੂੰ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕਰਨ ਮੌਕੇ ਪ੍ਰਧਾਨ ਅਰਵਿੰਦ ਮਹਿਤਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਹਿ-ਪਾਠਕ੍ਰਮ ਗਤੀਵਿਧੀਆਂ ’ਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਵਿਦਿਆਰਥੀਆਂ ਅੰਦਰ ਆਤਮ ਵਿਸ਼ਵਾਸ਼ ਵਧਦਾ ਹੈ ਤੇ ਮੁਕਾਬਲੇ ਦੀ ਭਾਵਨਾ ਵਧਦੀ ਹੈ । ਪ੍ਰਿੰਸੀਪਲ ਰਚਨਾ ਸੈਣੀ ਸੈਣੀ ਨੇ ਵਿਦਿਆਰਥਣਾਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਅਜਿਹੇ ਯਤਨ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਵਾਈਸ ਪ੍ਰਿੰਸੀਪਲ ਸ਼ਲਾਗਾ ਨੇ ਵੀ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੂੰ ਸ੍ਰੀ ਅੰਮ੍ਰਿਤਸਰ ਸ੍ਰੋਤ ਪੁਸਤਕ ਦੀ ਕਾਪੀ ਭੇਟ ਅਗਲੀ ਖ਼ਬਰ ਕਣਕ ਦੀ ਬਿਜਾਈ ਵਾਸਤੇ ਡੀ.ਏ.ਪੀ. ਖਾਦ ਨਾ ਮਿਲਣ ਕਰਕੇ ਕਿਸਾਨਾਂ ’ਚ ਮਚੀ ਹਾਹਾਕਾਰ-ਪੰਜਗਰਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।