ਐਫ.ਐਸ.ਮਾਨ ਸਿਲਵਰ ਕਰੀਕ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਅੰਮ੍ਰਿਤ ਪਾਨ
ਬਟਾਲਾ, 30 ਅਕਤੂਬਰ (ਹਰਦੇਵ ਸਿੰਘ ਸੰਧੂ)- ਸਹਿਜ ਪਾਠ ਸੰਸਥਾਂ ਵਲੋਂ ਗੁਰਦੁਆਰਾ ਸਤਿਕਰਤਾਰੀਆਂ ਬਟਾਲਾ ਵਿਖੇ ਕਰਵਾਏ ਅੰਮ੍ਰਿਤ ਸੰਚਾਰ ਮੌਕੇ ਸ਼ਹਿਰ ਬਟਾਲਾ ਦੀ ਨਾਮਵਰ ਵਿੱਦਿਅਕ ਸੰਸਥਾਂ ਫੌਜਾ ਸਿੰਘ ਮਾਨ ਸਿਲਵਰ ਕਰੀਕ ਸਕੂਲ ਰਾਧਾ ਕ੍ਰਿਸ਼ਨ ਕਾਲੋਨੀ ਦੇ ਵਿਦਿਆਰਥੀਆਂ ਵਲੋਂ ਅੰਮ੍ਰਿਨ ਪਾਨ ਕੀਤਾ ਗਿਆ। ਇਸ ਬਾਰੇ ਪ੍ਰਿੰਸੀਪਲ ਹਰਜਾਪ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਹਿਜ ਪਾਠ ਸੰਸਥਾਂ ਬਟਾਲਾ ਦੇ ਉਪਰਾਲੇ ਸਦਕਾ ਗੁਰਦੁਆਰਾ ਸਤਿਕਰਤਾਰੀਆਂ ਬਟਾਲਾ ਵਿਖੇ ਕਰਵਾਏ ਗਏ ਅੰਮ੍ਰਿਤ ਸੰਚਾਰ ਮੌਕੇ ਸਾਡੇ ਸਕੂਲ ਦੇ ਇਕ ਦਰਜ਼ਨ ਤੋਂ ਵੱਧ ਵਿਦਿਆਰਥੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ।
ਅਜੀਤ ਡੈਸਕ
31-10-2026