ਗੁਰੂ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਨਾਲ ਧਰਮ ਯੁੱਧ ਮੋਰਚੇ ਨੂੰ ਮਿਲੇਗੀ ਫਤਿਹ : ਭਾਈ ਗੁਰਪ੍ਰੀਤ ਸਿੰਘ
ਮੋਰਚੇ ’ਤੇ ਮਨਾਇਆ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
ਬਟਾਲਾ, 2 ਨਵੰਬਰ (ਸਤਿੰਦਰ ਸਿੰਘ)- ਆਪਣੇ ਗੁਰੂ ਘਰਾਂ ਦੀ ਆਨ-ਸ਼ਾਨ ਲਈ ਸਿੰਘ ਮੋਰਚੇ ਲਗਾਉਂਦੇ ਆਏ ਹਨ ਤੇ ਬਟਾਲੇ ਵਿਖੇ ਲੱਗਾ ਧਰਮ ਯੁੱਧ ਮੋਰਚਾ ਵੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੀ ਕਿਰਪਾ ਨਾਲ ਲੱਗਾ ਹੈ ਜੋ ਉਨ੍ਹਾਂ ਦੀ ਮਿਹਰ ਤੇ ਸੰਗਤਾਂ ਦੇ ਸਹਿਯੋਗ ਨਾਲ ਫਤਿਹ ਹੋਣਾ ਹੈ। ਇਹ ਵਿਚਾਰ ਮੋਰਚਾ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਮਹਾਨ ਗੁਰਮਤਿ ਸਮਾਗਮ ਵਿਚ ਆਈਆਂ ਸੰਗਤਾਂ ਨਾਲ ਸਾਂਝੇ ਕੀਤੇ।
ਬਟਾਲਾ, 2 ਨਵੰਬਰ (ਸਤਿੰਦਰ ਸਿੰਘ)- ਆਪਣੇ ਗੁਰੂ ਘਰਾਂ ਦੀ ਆਨ-ਸ਼ਾਨ ਲਈ ਸਿੰਘ ਮੋਰਚੇ ਲਗਾਉਂਦੇ ਆਏ ਹਨ ਤੇ ਬਟਾਲੇ ਵਿਖੇ ਲੱਗਾ ਧਰਮ ਯੁੱਧ ਮੋਰਚਾ ਵੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੀ ਕਿਰਪਾ ਨਾਲ ਲੱਗਾ ਹੈ ਜੋ ਉਨ੍ਹਾਂ ਦੀ ਮਿਹਰ ਤੇ ਸੰਗਤਾਂ ਦੇ ਸਹਿਯੋਗ ਨਾਲ ਫਤਿਹ ਹੋਣਾ ਹੈ। ਇਹ ਵਿਚਾਰ ਮੋਰਚਾ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਮਹਾਨ ਗੁਰਮਤਿ ਸਮਾਗਮ ਵਿਚ ਆਈਆਂ ਸੰਗਤਾਂ ਨਾਲ ਸਾਂਝੇ ਕੀਤੇ। ਬਟਾਲਾ ਵਿਖੇ 27 ਸਤੰਬਰ ਤੋਂ ਚੱਲ ਰਹੇ ਧਰਮ ਯੁੱਧ ਮੋਰਚੇ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਹਾਨ ਗੁਰਮਤਿ ਸਮਾਗਮ ਦੇ ਰੂਪ ਵਿਚ ਮਨਾਇਆ ਗਿਆ। ਇਸ ਮੌਕੇ ਬੀਬੀ ਮਨਜੀਤ ਕੌਰ ਦੀ ਅਗਵਾਈ ਹੇਠ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਉਜਾਗਰ ਨਗਰ ਦੇ ਬੀਬੀਆਂ ਦੇ ਜਥੇ ਵਲੋਂ ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ। ਉਪਰੰਤ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ, ਅਖੰਡ ਕੀਰਤਨੀ ਜਥਾ ਗੁਰਦਾਸਪੁਰ ਦੇ ਸਿੰਘਾਂ ਤੇ ਭਾਈ ਅਜੇਪਾਲ ਸਿੰਘ ਵੜੈਚ ਦੇ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ’ਤੇ ਕਥਾ ਦੀ ਹਾਜ਼ਰੀ ਭਰਨ ਆਏ ਗਿਆਨੀ ਹਰਵਿੰਦਰ ਸਿੰਘ ਸੁਹਾਣੇ ਵਾਲਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਬਾਬਾ ਗੁਰਦੀਪ ਸਿੰਘ ਭੁੱਲਰ ਨੇ ਗੁਰੂ ਚਰਨਾਂ ਵਿਚ ਅਰਦਾਸ ਕੀਤੀ ਭਾਈ ਕੁਲਵਿੰਦਰ ਸਿੰਘ ਗੌਸਪੁਰਾ ਨੇ ਪਵਿੱਤਰ ਹੁਕਮਨਾਮੇ ਦੀ ਵਿਚਾਰ ਸੰਗਤਾਂ ਨਾਲ ਸਾਂਝੀ ਕੀਤੀ। ਇਸ ਮੌਕੇ ਭਾਈ ਗੁਰਨਾਮ ਸਿੰਘ ਸਤਿਕਾਰ ਕਮੇਟੀ, ਭਾਈ ਗੁਰਮੁਖ ਸਿੰਘ ਰੰਗੀਲਪੁਰ, ਭਾਈ ਸ਼ਮਸ਼ੇਰ ਸਿੰਘ ਚਨੇਵਾਲ, ਭਾਈ ਮਹਿੰਦਰ ਸਿੰਘ ਬਟਾਲਾ ਨੇ ਆਏ ਜਥਿਆਂ ਨੂੰ ਸਿਰੋਪਾਓ ਭੇਟ ਕੀਤੇ। ਇਸ ਮੌਕੇ ਭਾਈ ਕੰਵਲਜੀਤ ਸਿੰਘ ਰੰਧਾਵਾ, ਭਾਈ ਹਰਜਿੰਦਰ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਨਵਰੂਪ ਸਿੰਘ, ਭਾਈ ਕਿਰਪਾਲ ਸਿੰਘ, ਹਰਤਾਜ ਸਿੰਘ ਹਾਜ਼ਰ ਸਨ।