06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

‘ ਮੇਰੀ ਦੁਕਾਨ ਮੇਰੇ ਨਾਮ’ ਯੋਜਨਾ ਤਹਿਤ ਫਤਿਹਗੜ੍ਹ ਚੂੜੀਆਂ ਵਿਖੇ ਦੁਕਾਨਦਾਰਾਂ ਨੂੰ ਵੰਡੇ ਫਾਰਮ: ਅਨਮੋਲਦੀਪ ਸਿੰਘ ਰੰਧਾਵਾ

ਫਤਿਹਗੜ੍ਹ ਚੂੜੀਆਂ,4 ਨਵੰਬਰ (ਐਮ. ਐਸ.

ਦੁਕਾਨਦਾਰਾਂ ਨੂੰ ਫਾਰਮ ਭੇਟ ਕਰਦੇ ਹੋਏ ਅਨਮੋਲਦੀਪ ਸਿੰਘ ਰੰਧਾਵਾ ਤੇ ਹੋਰ ‘ਆਪ’ ਆਗੂ। ਤਸਵੀਰ: ਐਮ.ਐਸ.ਫੁੱਲ 05-11-2026
ਫਤਿਹਗੜ੍ਹ ਚੂੜੀਆਂ,4 ਨਵੰਬਰ (ਐਮ.ਐਸ.ਫੁੱਲ): ਪੰਜਾਬ ਸਰਕਾਰ ਵਲੋਂ ਆਮ ਲੋਕਾਂ ਅਤੇ ਵਪਾਰਕ ਵਰਗ ਨੂੰ ਵੱਡੀਆਂ ਸਹੂਲਤਾਂ ਦੇਣ ਦੇ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਫਤਿਹਗੜ੍ਹ ਚੂੜੀਆਂ ਵਿਖੇ ਦੁਕਾਨਦਾਰਾਂ ਨੂੰ ‘ਮੇਰੀ ਦੁਕਾਨ ਮੇਰੇ ਨਾਮ’ ਯੋਜਨਾ ਤਹਿਤ ਵਿਸ਼ੇਸ਼ ਫਾਰਮ ਵੰਡੇ ਗਏ। ਇਸ ਮੁਹਿੰਮ ਦੀ ਅਗਵਾਈ ਪ੍ਰਮੁੱਖ ਆਗੂ ਅਨਮੋਲਦੀਪ ਸਿੰਘ ਰੰਧਾਵਾ ਵੱਲੋਂ ਕੀਤੀ ਗਈ। ਉਨ੍ਹਾਂ ਖੁਦ ਦੁਕਾਨਾਂ ’ਤੇ ਜਾ ਕੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਤੇ ਸਰਕਾਰ ਦੀ ਇਸ ਨਿਵੇਕਲੀ ਯੋਜਨਾ ਬਾਰੇ ਜਾਣਕਾਰੀ ਸਾਂਝੀ ਕੀਤੀ। ਗੱੱਲਬਾਤ ਕਰਦਿਆਂ ਅਨਮੋਲਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਅਹਿਮ ਸਕੀਮ ਤਹਿਤ ਦੁਕਾਨਦਾਰਾਂ ਨੂੰ ਉਨ੍ਹਾਂ ਦੀਆਂ ਦੁਕਾਨਾਂ ਦੇ ਪੱਕੇ ਮਾਲਕੀ ਹੱਕ ਦੇਣ ਦੀ ਦਿਸ਼ਾ ’ਚ ਵੱਡਾ ਕਦਮ ਚੁੱਕਿਆ ਗਿਆ ਹੈ। ਇਸ ਮੌਕੇ ਹਰਪਿੰਦਰਪਾਲ ਸਿੰਘ ਸੰਧੂ (ਮੈਂਬਰ, ਪੰਜਾਬ ਸਕੂਲ ਸਿੱਖਿਆ ਬੋਰਡ), ਗੁਰਪ੍ਰੀਤ ਸਿੰਘ (ਚੇਅਰਮੈਨ), ਗੁਰਪ੍ਰੀਤ ਸਿੰਘ (ਪੀ.ਏ.), ਗੁਰਵਿੰਦਰ ਸਿੰਘ ਪੰਨੂ, ਪਰਮਜੀਤ ਸਿੰਘ ਡੂਲਟ, ਜਤਿੰਦਰ ਸਿੰਘ ਦਮੋਦਰ, ਤੇਜਵਿੰਦਰ ਸਿੰਘ (ਸ਼ਹਿਰੀ ਪ੍ਰਧਾਨ), ਮਾਧਵ ਬੇਦੀ, ਸਤਨਾਮ ਸਿੰਘ ਗਿੱਲ, ਮੰਗਲ ਸਿੰਘ ਬਦੇਸ਼ਾ, ਸਰਪੰਚ ਬਲਜਿੰਦਰ ਸਿੰਘ (ਕਿਲਾ ਦੇਸਾ ਸਿੰਘ) ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਝੋਨੇ ਦੀ ਖ਼ਰੀਦ ਨਾ ਹੋਣ ਤੋਂ ਸਤਾਏ ਆੜ੍ਹਤੀਆਂ ਨੇ ਸ੍ਰੀ ਹਰਿਗੋਬਿੰਦਪੁਰ ਵਿਖੇ ਟਾਂਡਾ ਰੋਡ ਨੂੰ ਕੀਤਾ ਜਾਮ ਅਗਲੀ ਖ਼ਬਰ ਸੰਗਰੂਰ ਇਨਸਾਫ਼ ਰੈਲੀ ’ਚ ਪ੍ਰਿੰਸੀਪਲ ਸੁਲੱਖਣ ਸਿੰਘ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਕਾਂਗਰਸੀ ਵਰਕਰਾਂ ਨੇ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।