ਜਲਾਲਾਬਾਦ, 17 ਫਰਵਰੀ (ਜਤਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਜਲਾਲਾਬਾਦ ਦੀ ਮੀਟਿੰਗ ਸਥਾਨਕ ਦਾਣਾ ਮੰਡੀ ਵਿਖੇ ਸਥਿਤ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸਾਹਿਬ ਸਿੰਘ ਸਿੱਧੂ ਕਾਰਜਕਾਰੀ ਪ੍ਰਧਾਨ ਨੇ ਕੀਤੀ | ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਜ਼ਿਲ੍ਹਾ ਮੀਤ ਪ੍ਰਧਾਨ ਉਪਿੰਦਰ ਸਿੰਘ ਉੱਜਲ ਧਵਨ ਤੇ ਹਰਜਿੰਦਰ ਸਿੰਘ ਸੰਧੂ ਜ਼ਿਲ੍ਹਾ ਜਨਰਲ ਸਕੱਤਰ ਹਾਜ਼ਰ ਹੋਏ | ਮੀਟਿੰਗ 'ਚ ਕਿਸਾਨਾਂ ਦੇ ਮਸਲੇ ਵਿਚਾਰੇ ਗਏ ਤੇ 14 ਮਾਰਚ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਦੀ ਹੋਣ ਵਾਲੀ ਯੂਨੀਅਨ ਦੀ ਮੀਟਿੰਗ ਲਈ ਪਿੰਡ ਵਾਰ ਡਿਊਟੀਆਂ ਵੀ ਲਗਾਈਆਂ ਗਈਆਂ | ਇਸ ਮੌਕੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ 14 ਮਾਰਚ ਨੂੰ ਯੂਨੀਅਨ ਦੀ ਜ਼ਿਲ੍ਹਾ ਫ਼ਾਜ਼ਿਲਕਾ ਪੱਧਰ ਦੀ ਰੈਲੀ ਕੀਤੀ ਜਾਣੀ ਹੈ, ਜਿਸ 'ਚ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਤੇ ਹੋਰ ਆਗੂ ਪਹੁੰਚ ਰਹੇ ਹਨ | ਉਨ੍ਹਾਂ ਹੋਰ ਦੱਸਿਆ ਕਿ ਸੂਬਾ ਪ੍ਰਧਾਨ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਨੀਅਨ ਨੇ ਪੰਜਾਬ 'ਚ ਕਿਸਾਨਾਂ ਦੇ ਮਸਲੇ ਅਤੇ ਪੰਜ ਨੁਕਤੀ ਪ੍ਰੋਗਰਾਮ, ਜਿਸ ਵਿਚ ਕਿਸਾਨੀ ਕਰਜ਼ੇ ਦੀ ਮੁਆਫ਼ੀ, ਪੰਜਾਬ ਵਿਚ ਵਿਕ ਰਿਹਾ ਨਕਲੀ ਦੁੱਧ, ਪਨੀਰ, ਖੋਆ, ਬੀਜ ਸੋਧ ਬਿੱਲ ਦਾ ਵਿਰੋਧ ਅਤੇ ਬਿਜਲੀ ਐਕਟ ਦਾ ਵਿਰੋਧ ਆਦਿ ਸ਼ਾਮਿਲ ਹਨ, ਲਈ ਵਿਰੋਧ ਦਰਜ ਕਰਵਾਉਣ ਤੇ ਸਰਕਾਰਾਂ ਦੀਆ ਅੱਖਾਂ ਖੋਲ੍ਹਣ ਲਈ , ਜ਼ਿਲ੍ਹਾ ਪੱਧਰ 'ਤੇ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਅੰਤਰਗਤ 14 ਮਾਰਚ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਦੀ ਰੈਲੀ ਕੀਤੀ ਜਾਵੇਗੀ | ਇਸ ਮੌਕੇ ਬਲਾਕ ਪ੍ਰਧਾਨ ਸ਼ਿੰਗਾਰ ਸਿੰਘ, ਅਮਰਜੀਤ ਸਿੰਘ ਸੰਧੂ ਬਲਾਕ ਜਨਰਲ ਸਕੱਤਰ, ਹਰਮੀਤ ਸਿੰਘ, ਹਰਿੰਦਰ ਸਿੰਘ ਜੀਵਾਂ ਅਰਾਈਾ, ਅਮਰ ਸਿੰਘ ਟਰੇਆਂ ਪ੍ਰਧਾਨ ਘੁਬਾਇਆ ਸਰਕਲ, ਲੱਕੀ ਸਿਡਾਨਾ, ਤਰਲੋਕ ਸਿੰਘ ਬੂਰ ਵਾਲਾ, ਗੁਰਮੀਤ ਸਿੰਘ ਚੁੱਘ, ਸਾਰਜ ਸਿੰਘ ਘਾਂਗਾ, ਸਤਪਾਲ ਸਿੰਘ ਘਾਂਗਾ, ਇਕਬਾਲ ਸਿੰਘ ਖੈਰੇ ਕੇ, ਸੋਮਨਾਥ ਹਾਂਡਾ, ਰਣਜੋਤ ਸਿੰਘ ਮੋਕਲ, ਜਗਜੀਵਨ ਸਿੰਘ ਬਜੀਦਾ, ਗੁਰਵਿੰਦਰ ਸਿੰਘ ਛੀਂਬਿਆਂ ਵਾਲੀ, ਸੁਖਚੈਨ ਸਿੰਘ, ਨਿਸ਼ਾਨ ਸਿੰਘ, ਸਰਪ੍ਰੀਤ ਸਿੰਘ, ਸਤਨਾਮ ਸਿੰਘ ਥਿੰਦ ਤੇ ਹੋਰ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ |