ਫ਼ਾਜ਼ਿਲਕਾ, 18 ਫਰਵਰੀ (ਦਵਿੰਦਰ ਪਾਲ ਸਿੰਘ)-ਸਥਾਨਕ ਮਾਨਯੋਗ ਅਦਾਲਤ ਵਲੋਂ ਚੈੱਕ ਬਾਉਂਸ ਦੇ ਇਕ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਸ਼ਿੰਦਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਅਲਿਆਣਾ ਨੂੰ ਦੋਸ਼ਾਂ ਤੋਂ ਮੁਕਤ ਕਰਦਿਆਂ ਬਰੀ ਕਰ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਰਮੇਸ਼ ਸਿੰਘ ਪੁੱਤਰ ਲਾਲ ਸਿੰਘ ਵਾਸੀ ਅਲਿਆਣਾ ਵਲੋਂ ਸ਼ਿੰਦਰ ਸਿੰਘ ਦੇ ਖ਼ਿਲਾਫ਼ ਮਾਨਯੋਗ ਅਦਾਲਤ ਵਿਚ ਚੈੱਕ ਬਾਉਂਸ ਦਾ ਕੇਸ ਦਾਇਰ ਕਰਵਾਇਆ ਗਿਆ ਸੀ | ਇਸ ਮਾਮਲੇ ਵਿਚ ਚੈੱਕ ਦੀ ਰਾਸ਼ੀ 2,80,000 ਰੁਪਏ ਦੱਸੀ ਗਈ ਸੀ | ਇਸ ਕੇਸ ਦੀ ਸੁਣਵਾਈ ਮਾਨਯੋਗ ਅਦਾਲਤ ਮੈਡਮ ਰਵਨੀਤ ਕੌਰ (ਜੇ.ਐਮ.ਆਈ.ਸੀ) ਫ਼ਾਜ਼ਿਲਕਾ ਦੀ ਅਦਾਲਤ ਵਿਚ ਹੋਈ | ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸ੍ਰੀਮਤੀ ਮੀਨੂੰ ਬਜਾਜ ਜੋ ਕਿ ਸ਼ਿੰਦਰ ਸਿੰਘ ਦੇ ਵਕੀਲ ਸਨ, ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਉਸ ਨੂੰ ਇਸ ਕੇਸ ਵਿਚੋਂ ਬਾਇੱਜ਼ਤ ਬਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ |