ਫ਼ਾਜ਼ਿਲਕਾ, 18 ਫਰਵਰੀ (ਦਵਿੰਦਰ ਪਾਲ ਸਿੰਘ)-ਸਥਾਨਕ ਗਊਸ਼ਾਲਾ ਵਿਚ ਗਊਆਂ ਨੂੰ ਪੌਸ਼ਟਿਕ ਆਹਾਰ ਦੇਣ ਲਈ ਚਲਾਏ ਜਾ ਰਹੇ 'ਸਵਾਮਣੀ ਪ੍ਰੋਜੈਕਟ' ਤਹਿਤ ਸਿਵਲ ਹਸਪਤਾਲ ਦੇ ਡਾ.ਅਮਿੱਤ ਜਸੂਜਾ ਵਲੋਂ ਗਊ-ਸੇਵਾ ਕੀਤੀ ਗਈ | ਇਸ ਪ੍ਰੋਜੈਕਟ ਦੇ ਤਹਿਤ ਲੋਕ ਆਪਣੇ ਪਰਿਵਾਰਕ ਖ਼ੁਸ਼ੀ ਦੇ ਮੌਕਿਆਂ ਅਤੇ ਬਜ਼ੁਰਗਾਂ ਦੀ ਯਾਦ ਵਿਚ ਗਊਆਂ ਨੂੰ ਗੁੜ ਅਤੇ ਦਲ਼ੀਏ ਨਾਲ ਤਿਆਰ ਕੀਤਾ ਗਿਆ ਵਿਸ਼ੇਸ਼ 'ਭਾਂਤ' (ਸਵਾਮਣੀ) ਖੁਆਉਂਦੇ ਹਨ | ਸ੍ਰੀ ਗਊ ਰਕਸ਼ਣੀ ਸਭਾ ਫ਼ਾਜ਼ਿਲਕਾ ਦੇ ਪ੍ਰਧਾਨ ਅਸ਼ੋਕ ਗੁਲਬੱਧਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਿਵਲ ਹਸਪਤਾਲ ਦੇ ਡਾ. ਅਮਿੱਤ ਜਸੂਜਾ ਅਤੇ ਉਨ੍ਹਾਂ ਦੀ ਪਤਨੀ ਇਸਤਰੀ ਰੋਗ ਮਾਹਿਰ ਡਾ.ਅੰਕਿਤਾ ਜਸੂਜਾ ਨੇ ਗਊ-ਸੇਵਾ ਦੀ ਭਾਵਨਾ ਨਾਲ ਗਊਸ਼ਾਲਾ ਵਿਚ ਸਵਾਮਣੀ ਕਰਵਾਈ | ਇਸ ਮੌਕੇ ਉਨ੍ਹਾਂ ਦੇ ਮਾਤਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਸ੍ਰੀ ਗੁਲਬੱਧਰ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ਦੇ ਖ਼ੁਸ਼ੀ ਦੇ ਮੌਕਿਆਂ ਅਤੇ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਵੱਧ ਤੋਂ ਵੱਧ ਸਵਾਮਣੀ ਕਰਵਾਉਣ ਤਾਂ ਜੋ ਗਊ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਸਕੇ |