ਜਲਾਲਾਬਾਦ, 18 ਫਰਵਰੀ (ਜਤਿੰਦਰ ਪਾਲ ਸਿੰਘ)-ਮੇਨ ਲਾਈਨ ਗੈਟਰੀ ਤੋਂ ਟਾਵਰ ਨੰਬਰ 1 ਤੱਕ ਜੰਪਰ ਰਿਪੇਅਰ/ ਬਦਲੀ ਕਰਨ ਨੂੰ ਲੈ ਕੇ 19 ਫਰਵਰੀ ਨੂੰ ਵੱਖ-ਵੱਖ ਸਬ ਸਟੇਸ਼ਨਾਂ ਦੇ ਅਧੀਨ ਚੱਲਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀ.ਐੱਸ.ਪੀ.ਸੀ.ਐੱਲ ਦੇ ਐੱਸ.ਡੀ.ੳ ਨਵਜੋਤ ਸਿੰਘ ਨੇ ਦੱਸਿਆ ਕਿ ਮੇਨ ਲਾਈਨ ਗੈਟਰੀ ਤੋਂ ਟਾਵਰ ਨੰਬਰ 1 ਤੱਕ ਜੰਪਰ ਰਿਪੇਅਰ/ਬਦਲੀ ਕਰਨ ਨੂੰ ਲੈ ਕੇ 19 ਫਰਵਰੀ ਨੂੰ ਸਵੇਰੇ 9 ਵਜੇ ਤੋਂ 5 ਵਜੇ ਤੱਕ 66ਕੇ.ਵੀ ਸਬ ਸਟੇਸ਼ਨ ਢੰਡੀ ਕਦੀਮ, 66 ਕੇ.ਵੀ ਸਬ ਸਟੇਸ਼ਨ ਜੋਧਾ ਭੈਣੀ, 66 ਕੇ.ਵੀ ਸਬ ਸਟੇਸ਼ਨ ਜੀਵਾਂ ਅਰਾਈਾ ,66 ਕੇ.ਵੀ ਸਬ ਸਟੇਸ਼ਨ ਬਾਜੇ ਕੇ, 66 ਕੇ.ਵੀ ਸਬ ਸਟੇਸ਼ਨ ਨੂਰੇ ਕੇ, 66ਕੇ.ਵੀ ਪੀਰ ਬਖ਼ਸ਼ ਚੌਹਾਨ ਅਤੇ 66 ਕੇ.ਵੀ ਸਬ ਸਟੇਸ਼ਨ ਪੰਜੇ ਕੇ ਤੋਂ ਚੱਲਣ ਵਾਲੀ ਬਿਜਲੀ ਸਪਲਾਈ ਜ਼ਰੂਰੀ ਕੰਮਾਂ ਲਈ ਨਿਰਧਾਰਿਤ ਸਮੇਂ ਤੋਂ ਲੈ ਕੇ ਬੰਦ ਰੱਖੀ ਜਾਵੇਗੀ¢ ਐੱਸ.ਡੀ.ੳ ਨਵਜੋਤ ਸਿੰਘ ਨੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਿਰਧਾਰਿਤ ਸਮੇਂ ਤੋਂ ਪਹਿਲਾ ਬਿਜਲੀ ਨਾਲ ਸਬੰਧਿਤ ਕੰਮ ਨਿਪਟਾ ਲੈਣ ਤਾਂ ਕਿ ਬਾਅਦ 'ਚ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ¢