17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਬੈਡਮਿੰਟਨ ਕੋਰਟ 'ਤੇ ਫ਼ਾਜ਼ਿਲਕਾ ਦੀ ਬੇਟੀ ਦਾ ਜਲਵਾ-ਸਿਮਰਨ ਗਿਲਹੋਤਰਾ ਨੇ ਜਿੱਤੇ ਸੋਨੇ ਅਤੇ ਚਾਂਦੀ ਦੇ ਤਗਮੇ <br/>

ਅਜੀਤ ਡੈਸਕ 19-02-2026
ਫ਼ਾਜ਼ਿਲਕਾ, 18 ਫਰਵਰੀ (ਦਵਿੰਦਰ ਪਾਲ ਸਿੰਘ)-ਖੇਡਾਂ ਦੇ ਮੈਦਾਨ ਤੋਂ ਫ਼ਾਜ਼ਿਲਕਾ ਲਈ ਇਕ ਵਾਰ ਫਿਰ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ | ਸਥਾਨਕ ਬੇਟੀ ਸਿਮਰਨ ਗਿਲਹੋਤਰਾ ਨੇ ਜਲੰਧਰ ਦੇ ਵੱਕਾਰੀ ਰਾਏਜ਼ਾਦਾ ਹੰਸਰਾਜ ਸਟੇਡੀਅਮ ਵਿਖੇ ਆਯੋਜਿਤ 'ਪੰਜਾਬ ਇੰਟਰ-ਡਿਸਟਿ੍ਕਟ ਬੈਡਮਿੰਟਨ ਚੈਂਪੀਅਨਸ਼ਿਪ' ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਹੋਏ ਦੋਹਰੇ ਤਗਮੇ ਹਾਸਲ ਕੀਤੇ ਹਨ | ਸਿਮਰਨ ਨੇ ਅੰਡਰ-19 ਵਰਗ ਵਿਚ ਸੋਨ ਤਗਮਾ ਅਤੇ ਸੀਨੀਅਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਜ਼ਿਲ੍ਹੇ ਦਾ ਨਾਂ ਪੂਰੇ ਸੂਬੇ ਵਿਚ ਰੌਸ਼ਨ ਕੀਤਾ ਹੈ | ਜ਼ਿਕਰਯੋਗ ਹੈ ਕਿ ਸਿਮਰਨ ਗਿਲਹੋਤਰਾ ਹਾਲ ਹੀ ਵਿਚ ਪੰਜਾਬ ਸਟੇਟ ਅੰਡਰ-19 ਵਿਚ ਸੋਨ ਤਗਮਾ ਜਿੱਤਣ ਵਾਲੇ ਅਨੀਰੁੱਧ ਗਿਲਹੋਤਰਾ ਦੀ ਸੱਕੀ ਭੈਣ ਹੈ | ਇੱਕੋ ਪਰਿਵਾਰ ਦੇ ਦੋ ਬੱਚਿਆਂ ਵਲੋਂ ਰਾਜ ਪੱਧਰ 'ਤੇ ਸੋਨ ਤਗਮੇ ਜਿੱਤਣਾ ਨਾ ਕੇਵਲ ਗਿਲਹੋਤਰਾ ਪਰਿਵਾਰ ਬਲਕਿ ਪੂਰੇ ਖੇਤਰ ਦੇ ਖੇਡ ਇਤਿਹਾਸ ਵਿਚ ਇਕ ਸੁਨਹਿਰੀ ਅਧਿਆਇ ਹੈ | ਦੋਵਾਂ ਭੈਣ-ਭਰਾਵਾਂ ਦੀ ਇਸ ਸਫਲਤਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਫ਼ਾਜ਼ਿਲਕਾ ਵਿਚ ਖੇਡ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ | ਵਿਨੀਤ ਗਿਲਹੋਤਰਾ ਅਤੇ ਸ੍ਰੀਮਤੀ ਰਾਧਾ ਗਿਲਹੋਤਰਾ ਦੀ ਸਪੁੱਤਰੀ ਸਿਮਰਨ ਨੇ ਆਪਣੀ ਤਕਨੀਕ ਅਤੇ ਫੁਰਤੀ ਨਾਲ ਵਿਰੋਧੀਆਂ ਨੂੰ ਪਛਾੜਦੇ ਹੋਏ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ | ਜਿੱਥੇ ਉਸ ਨੇ ਅੰਡਰ-19 ਵਿਚ ਖ਼ਿਤਾਬੀ ਜਿੱਤ ਦਰਜ ਕੀਤੀ, ਉੱਥੇ ਹੀ ਸੀਨੀਅਰ ਵਰਗ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਮੈਡਲ ਆਪਣੇ ਨਾਂ ਕੀਤਾ |

ਪਿਛਲੀ ਖ਼ਬਰ ਰਾਸ਼ਟਰੀ ਖਾਦ ਤੇਲ ਮਿਸ਼ਨ ਤਹਿਤ ਖੂਈਆਂ ਸਰਵਰ ਵਿਖੇ 'ਖੇਤ ਦਿਵਸ' ਮਨਾਇਆ <br/> ਅਗਲੀ ਖ਼ਬਰ ਵੱਖ-ਵੱਖ ਸਬ ਸਟੇਸ਼ਨਾਂ ਦੀ ਬਿਜਲੀ ਸਪਲਾਈ ਅੱਜ ਰਹੇਗੀ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।