28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਅਗਰਵਾਲ ਸਭਾ ਦੀ ਮੀਟਿੰਗ ਦੌਰਾਨ ਆਗਾਮੀ ਸਮੇਂ 'ਚ ਕੀਤੇ ਜਾਣ ਵਾਲੇ ਸਮਾਜ ਸੇਵੀ ਕੰਮਾਂ ਬਾਬਤ ਹੋਈ ਚਰਚਾ <br/>

ਅਬੋਹਰ ਦੇ ਸ਼੍ਰੀ ਸਨਾਤਨ ਧਰਮ ਮੰਦਰ ਵਿਖੇ ਅਗਰਵਾਲ ਸਭਾ ਦੀ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਅਗਰਵਾਲ ਸਭਾ ਦੇ ਪ੍ਰਧਾਨ ਭਰਤ ਗੋਇਲ ਅਤੇ ਮੀਟਿੰਗ ਦੌਰਾਨ ਹਾਜ਼ਰ ਸਭਾ ਮੈਂਬਰ | ਤਸਵੀਰਾਂ : ਤੇਜਿੰਦਰ ਸਿੰਘ ਖ਼ਾਲਸਾ <br/> 20-02-2026
ਅਬੋਹਰ, 19 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਅਗਰਵਾਲ ਸਭਾ ਦੀ ਮੀਟਿੰਗ ਅਬੋਹਰ ਦੇ ਸ਼੍ਰੀ ਸਨਾਤਨ ਧਰਮ ਮੰਦਰ ਵਿਖੇ ਸ਼੍ਰੀ ਸ਼ੰਕਰ ਲਾਲ ਅਗਰਵਾਲ ਦੀ ਅਗਵਾਈ ਹੇਠ ਹੋਈ | ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਭਰਤ ਗੋਇਲ, ਚੇਅਰਮੈਨ ਰੋਤਾਸ਼ ਗੁਪਤਾ, ਸਕੱਤਰ ਡਾ.ਸਾਹਿਲ ਮਿੱਤਲ, ਜਨਰਲ ਸਕੱਤਰ ਸੰਜੇ ਸਿੰਗਲਾ, ਖ਼ਜ਼ਾਨਚੀ ਸੁੰਦਰ ਗੁਪਤਾ ਸਮੇਤ ਕੋਰ ਕਮੇਟੀ ਦੇ ਅਹੁਦੇਦਾਰ ਹਾਜ਼ਰ ਹੋਏ | ਮੀਟਿੰਗ ਦੌਰਾਨ ਸਭਾ ਵਲੋਂ ਆਗਾਮੀ ਸਮੇਂ ਵਿਚ ਕੀਤੇ ਜਾਣ ਵਾਲੇ ਕਈ ਸਮਾਜਿਕ ਅਤੇ ਸੰਗਠਨਾਤਮਕ ਕੰਮਾਂ 'ਤੇ ਵਿਚਾਰ ਚਰਚਾ ਕੀਤੀ ਗਈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਰਤ ਗੋਇਲ ਨੇ ਦੱਸਿਆ ਕਿ ਸੰਸਥਾ ਵਲੋਂ ਪਰਿਵਾਰਕ ਮਿਲਣ ਸਮਾਰੋਹ ਆਯੋਜਿਤ ਕਰਨਾ, ਬੁੱਕ ਬੈਂਕ ਸਥਾਪਿਤ ਕਰਨਾ, ਸਿਲਾਈ ਸੈਂਟਰ ਸ਼ੁਰੂ ਕਰਨਾ, ਆਮ ਜਨਤਾ ਦੀ ਸੁਵਿਧਾ ਦੇ ਲਈ ਇਕ ਆਧੁਨਿਕ ਲੈਬੋਰੇਟਰੀ ਖੋਲ੍ਹਣ ਅਤੇ ਸ਼ਾਨਦਾਰ ਸ਼ੋਭਾ ਯਾਤਰਾ ਕੱਢਣ ਦੇ ਮਤੇ 'ਤੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ | ਸਭਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਆਉਣ ਵਾਲੇ ਸਾਲ ਵਿਚ ਕੋਰ ਕਮੇਟੀ ਦੀ ਅਗਵਾਈ ਹੇਠ ਸਮਾਜ ਭਲਾਈ ਨਾਲ ਜੁੜੇ ਕਈ ਪ੍ਰੋਗਰਾਮ ਕੀਤੇ ਜਾਣਗੇ | ਇਨ੍ਹਾਂ ਯੋਜਨਾਵਾਂ ਦਾ ਉਦੇਸ਼ ਸਮਾਜ ਵਿਚ ਸਿੱਖਿਆ, ਸੇਵਾ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ | ਮੀਟਿੰਗ ਦੀ ਸਮਾਪਤੀ ਆਪਸੀ ਸਹਿਮਤੀ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਮਤੇ ਨਾਲ ਹੋਈ | ਇਸ ਮੌਕੇ 'ਤੇ ਡਾ.ਜੀ.ਐੱਸ ਮਿੱਤਲ, ਸੁਸ਼ੀਲ ਗਰਗ, ਰਾਮ ਪ੍ਰਕਾਸ਼ ਮਿੱਤਲ, ਚਿਮਨ ਲਾਲ ਬਾਂਸਲ, ਵਿਕਰਮ ਦੱਤ ਗਰਗ, ਰਾਜ ਗਰਗ, ਰਾਜਿੰਦਰ ਨਗੌਰੀ, ਸ਼ੁਭਮ ਅਗਰਵਾਲ, ਹਰੀਸ਼ ਗੁਪਤਾ, ਪਾਰੁਲ ਗੁਪਤਾ, ਮਨੋਜ ਅਗਰਵਾਲ, ਨਰੇਸ਼ ਗੋਇਲ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਪੰਜਾਬ ਦੀ 'ਆਪ' ਸਰਕਾਰ ਨਗਰ ਨਿਗਮ ਚੋਣਾਂ ਤੋਂ ਭੱਜ ਰਹੀ ਹੈ-ਸ਼ੁਭਾਸ ਬਾਘਲਾ <br/> ਅਗਲੀ ਖ਼ਬਰ 'ਆਪ' ਤੋਂ ਅੱਕੇ ਲੋਕਾਂ ਦਾ ਮੁੜ ਅਕਾਲੀ ਦਲ 'ਚ ਵਿਸ਼ਵਾਸ ਵਧਣ ਲੱਗਿਆ-ਯੂਥ ਆਗੂ ਗੋਰਾ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।