28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

'ਆਪ' ਤੋਂ ਅੱਕੇ ਲੋਕਾਂ ਦਾ ਮੁੜ ਅਕਾਲੀ ਦਲ 'ਚ ਵਿਸ਼ਵਾਸ ਵਧਣ ਲੱਗਿਆ-ਯੂਥ ਆਗੂ ਗੋਰਾ ਸਿੰਘ <br/>

ਅਜੀਤ ਡੈਸਕ 20-02-2026
ਬੱਲੂਆਣਾ, 19 ਫਰਵਰੀ (ਜਸਮੇਲ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਨੇ ਪੰਜਾਬ ਦੀ ਵਾਗ ਡੋਰ ਆਪਣੇ ਹੱਥਾਂ 'ਚ ਕਰਨ ਲਈ ਸੂਬੇ ਦੇ ਲੋਕਾਂ ਨਾਲ ਅਨੇਕਾਂ ਵਾਅਦੇ ਕੀਤੇ ਅਤੇ ਕਈ ਤਰ੍ਹਾਂ ਦੇ ਸੁਪਨੇ ਵਿਖਾਏ | ਜਿਸ ਤਹਿਤ ਆਮ ਆਦਮੀ ਪਾਰਟੀ ਸਰਕਾਰ ਬਣਾਉਣ 'ਚ ਕਾਮਯਾਬ ਹੋ ਗਈ | ਪਰੰਤੂ ਚਾਰ ਸਾਲ ਬੀਤ ਜਾਣ 'ਤੇ ਵੀ ਇਕਾ ਦੁੱਕਾ ਵਾਅਦਿਆਂ ਨੂੰ ਛੱਡ ਬਾਕੀ ਕੋਈ ਵੀ ਵਾਅਦਾ ਮੌਕੇ ਦੀ ਸਰਕਾਰ ਪੂਰਾ ਨਹੀਂ ਕਰ ਸਕੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਆਗੂ ਸ਼ੋ੍ਰਮਣੀ ਅਕਾਲੀ ਦਲ ਗੋਰਾ ਸਿੰਘ ਬੱਲੂਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਝੂਠੇ ਵਾਅਦਿਆਂ ਅਤੇ ਗਰੰਟੀਆਂ ਕਰ ਕੇ ਇਕ ਵਾਰੀ ਤਾਂ ਆਮ ਆਦਮੀ ਪਾਰਟੀ ਸਤਾ ਵਿਚ ਆ ਗਈ ਪਰ ਹੁਣ ਦਿਨੋਂ ਦਿਨ ਪੰਜਾਬ ਦੇ ਲੋਕਾਂ ਦਾ 'ਆਪ' ਸਰਕਾਰ ਤੋਂ ਮੋਹ ਭੰਗ ਹੋ ਰਿਹਾ ਹੈ | ਹੁਣ ਪੰਜਾਬ ਦੇ ਲੋਕਾਂ ਦਾ ਮੁੜ ਅਕਾਲੀ ਦਲ ਵਿਚ ਵਿਸ਼ਵਾਸ ਵਧਣ ਲੱਗਿਆ ਹੈ | ਕਾਨੂੰਨ ਨਾ ਦੀ ਕੋਈ ਪੰਜਾਬ ਵਿਚ ਚੀਜ਼ ਨਹੀਂ | ਰਿਸ਼ਵਤ ਅੱਗੇ ਨਾਲੋਂ ਕਈ ਗੁਣਾ ਵੱਧ ਗਈ | ਦਿਨ ਦਿਹਾੜੇ ਪੰਜਾਬ ਵਿਚ ਸ਼ਰੇਆਮ ਕਤਲ ਹੋ ਰਹੇ ਹਨ | ਚੋਰੀ ਦੀਆਂ ਵਾਰਦਾਤਾਂ ਦਿਨੋਂ ਦਿਨ ਵੱਧ ਰਹੀਆਂ ਹਨ ਪਰ ਚੋਰ ਪੁਲਿਸ ਦੇ ਕਾਬੂ ਨਹੀਂ ਆ ਰਹੇ | ਉਨ੍ਹਾਂ ਕਿਹਾ ਕਿ ਝੂਠੇ ਵਾਅਦਿਆਂ ਦਾ ਖ਼ਮਿਆਜ਼ਾ ਆਮ ਆਦਮੀ ਪਾਰਟੀ ਨੂੰ 2027 ਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ |

ਪਿਛਲੀ ਖ਼ਬਰ ਅਗਰਵਾਲ ਸਭਾ ਦੀ ਮੀਟਿੰਗ ਦੌਰਾਨ ਆਗਾਮੀ ਸਮੇਂ 'ਚ ਕੀਤੇ ਜਾਣ ਵਾਲੇ ਸਮਾਜ ਸੇਵੀ ਕੰਮਾਂ ਬਾਬਤ ਹੋਈ ਚਰਚਾ <br/> ਅਗਲੀ ਖ਼ਬਰ ਸਰਕਾਰੀ, ਸੀਨੀ ਸੈਕੇ. ਸਕੂਲ ਕੇਰਾ ਖੇੜਾ ਦੀ ਰਜਨੀ ਬਾਲਾ ਨੇ ਸਲੋਗਨ ਲਿਖਣ 'ਚ ਰਾਜ ਪੱਧਰ 'ਤੇ ਹਾਸਿਲ ਕੀਤਾ ਪਹਿਲਾ ਸਥਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।