28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਫੁੱਫੜ ਬਲਦੇਵ ਸਿੰਘ ਜਾਖੜ ਦਾ ਹਾਲ-ਚਾਲ ਜਾਣਿਆ <br/>

ਅਬੋਹਰ ਦੇ ਪਿੰਡ ਕਿੱਲਿ੍ਹਆਂਵਾਲੀ ਵਿਖੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਆਪਣੇ 94 ਸਾਲਾਂ ਫੁੱਫੜ ਬਲਦੇਵ ਸਿੰਘ ਜਾਖੜ ਦਾ ਹਾਲ ਚਾਲ ਜਾਣਨ ਬਾਅਦ ਜਾਣਕਾਰੀ ਦਿੰਦੇ ਹੋਏ ਅਤੇ ਨਾਲ ਹਾਜ਼ਰ ਹੋਰ | ਤਸਵੀਰ-ਸੁਖਜੀਤ ਸਿੰਘ ਬਰਾੜ <br/> 20-02-2026
ਅਬੋਹਰ, 19 ਫਰਵਰੀ (ਸੁਖਜੀਤ ਸਿੰਘ ਬਰਾੜ)-ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅਬੋਹਰ ਹਲਕੇ ਦੇ ਪਿੰਡ ਕਿੱਲਿ੍ਹਆਂਵਾਲੀ ਵਿਖੇ ਪੁੱਜ ਕੇ ਆਪਣੇ 94 ਸਾਲਾ ਫੁੱਫੜ ਬਲਦੇਵ ਸਿੰਘ ਜਾਖੜ (ਬਜ਼ੁਰਗ ਖਿਡਾਰੀ) ਦਾ ਹਾਲ ਚਾਲ ਜਾਣਿਆ | 94 ਸਾਲਾ ਬਲਦੇਵ ਸਿੰਘ ਜਾਖੜ ਜੋ ਕਿ ਬਜ਼ੁਰਗ ਖਿਡਾਰੀ ਹਨ ਅਤੇ ਹੁਣ ਤੱਕ ਬਜ਼ੁਰਗ ਦੀਆਂ ਵਿਸ਼ਵ, ਏਸ਼ੀਅਨ ਅਤੇ ਰਾਸ਼ਟਰੀ ਖੇਡਾਂ 'ਚ 200 ਦੇ ਕਰੀਬ ਤਗਮੇ ਜਿੱਤ ਚੁੱਕੇ ਹਨ | ਮੰਤਰੀ ਖੁੱਡੀਆਂ ਨੇ ਜਦੋਂ ਆਪਣੇ ਫੁੱਫੜ ਬਲਦੇਵ ਸਿੰਘ ਜਾਖੜ ਨੂੰ ਲੰਬੀ ਜ਼ਿੰਦਗੀ ਜਿਊਣ ਦਾ ਰਾਜ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਹੁਣ ਕੁੱਝ ਸਮਾਂ ਪਹਿਲਾਂ ਤੱਕ ਵੀ ਖੇਡਾਂ 'ਚ ਭਾਗ ਲੈਂਦੇ ਰਹੇ ਹਨ ਅਤੇ ਖੇਡਾਂ ਉਨ੍ਹਾਂ ਦੀ ਲੰਮੀ ਉਮਰ ਦਾ ਰਾਜ ਹੈ | ਮੰਤਰੀ ਖੁੱਡੀਆਂ ਨੇ ਉਨ੍ਹਾਂ ਨਾਲ ਇਸ ਤਰ੍ਹਾਂ ਕਾਫ਼ੀ ਸਮਾਂ ਗੱਲਾਬਾਤਾਂ ਸਾਂਝੀਆਂ ਕੀਤੀਆਂ | ਇਸ ਮੌਕੇ ਸਾਬਕਾ ਸਰਪੰਚ ਮੋਹਨ ਸਿੰਘ ਜਾਖੜ, ਸਰਪੰਚ ਕਿੰਗਪਾਲ ਸਿੰਘ ਦਾਨੇਵਾਲੀਆ, ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ, ਵੀਰਇੰਦਰ ਸਿੰਘ ਜਾਖੜ, ਹਰਮੰਦਰ ਸਿੰਘ, ਨਵਜੋਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਕਿਯੂ ਕਾਦੀਆਂ ਦੀ ਪਿੰਡ ਜੀਵਾਂ ਅਰਾਈਾ ਵਿਖੇ ਮੀਟਿੰਗ <br/> ਅਗਲੀ ਖ਼ਬਰ ਪੰਜਾਬ ਦੀ 'ਆਪ' ਸਰਕਾਰ ਨਗਰ ਨਿਗਮ ਚੋਣਾਂ ਤੋਂ ਭੱਜ ਰਹੀ ਹੈ-ਸ਼ੁਭਾਸ ਬਾਘਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।