ਗੋਲੂ ਕਾ ਮੋੜ, 19 ਫਰਵਰੀ (ਸੁਰਿੰਦਰ ਸਿੰਘ ਪੁਪਨੇਜਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਪਿੰਡ ਜੀਵਾਂ ਅਰਾਈਾ ਵਿਖੇ ਇਕਾਈ ਪ੍ਰਧਾਨ ਹਰਿੰਦਰ ਪਾਲ ਸਿੰਘ ਦੀ ਅਗਵਾਈ ਵਿਚ ਹੋਈ | ਜਿਸ ਵਿਚ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਸ਼ਹਿਰੀ ਪ੍ਰਧਾਨ ਅਸ਼ੋਕ ਦਹੂਜਾ, ਬਲਾਕ ਮੀਤ ਪ੍ਰਧਾਨ ਜਸਬੀਰ ਸਿੰਘ ਡੱਬੂ, ਰਣਜੋਧ ਸਿੰਘ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ | ਇਸ ਮੀਟਿੰਗ ਵਿਚ ਕਿਸਾਨੀ ਮਸਲੇ ਵਿਚਾਰੇ ਗਏ | ਜਿਸ ਵਿਚ ਕਿਸਾਨੀ ਕਰਜ਼ੇ ਦੀ ਮੁਆਫ਼ੀ, ਪੰਜਾਬ ਵਿਚ ਵਿਕ ਰਿਹਾ ਨਕਲੀ ਦੁੱਧ, ਪਨੀਰ, ਖੋਆ, ਬੀਜ ਸੋਧ ਬਿੱਲ ਦਾ ਵਿਰੋਧ ਅਤੇ ਬਿਜਲੀ ਐਕਟ ਦਾ ਵਿਰੋਧ ਆਦਿ ਬਾਰੇ ਚਰਚਾ ਕੀਤੀ ਗਈ | ਇਸ ਮੌਕੇ ਰਵਿੰਦਰ ਪਾਲ ਸਿੰਘ, ਹਰਬਖ਼ਸ਼ ਸਿੰਘ, ਉਡੀਕ ਸਿੰਘ, ਸੋਹਣ ਸਿੰਘ, ਅਮਰੀਕ ਸਿੰਘ, ਰਸ਼ਪਾਲ ਸਿੰਘ, ਸ਼ਿੰਦਰ ਸਿੰਘ, ਬਖਸ਼ਿੰਦਰ ਸਿੰਘ, ਹਰਪ੍ਰੀਤ ਸਿੰਘ, ਜਗਦੀਸ਼ ਕੁਮਾਰ ਆਦਿ ਅਹੁਦੇਦਾਰ ਅਤੇ ਹੋਰ ਕਿਸਾਨ ਹਾਜ਼ਰ ਸਨ |