28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸੀਤੋ ਗੰੁਨੋ੍ਹ ਸੀ.ਐੱਚ.ਸੀ. ਵਿਖੇ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਯੋਗਾ ਕੈਂਪ ਲਗਾਇਆ <br/>

ਡਾ. ਸੁਨੀਲ ਸੇਠੀ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ | ਅਜੀਤ ਤਸਵੀਰ <br/> 20-02-2026
ਫ਼ਾਜ਼ਿਲਕਾ, 19 ਫਰਵਰੀ (ਦਵਿੰਦਰ ਪਾਲ ਸਿੰਘ)-'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਦੇ ਤਹਿਤ ਬਜ਼ੁਰਗਾਂ ਦੀ ਸਿਹਤ ਸੰਭਾਲ ਅਤੇ ਉਨ੍ਹਾਂ ਦੇ ਸਨਮਾਨ ਲਈ ਸੀਤੋ ਗੰੁਨੋ੍ਹ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਇਕ ਵਿਸ਼ੇਸ਼ ਯੋਗਾ ਅਤੇ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ | ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਨਵਨੀਤ ਕੌਰ ਦੇ ਵਾਰ-ਵਾਰ ਕਹਿਣ 'ਤੇ ਯੋਗਾਚਾਰੀਆ ਡਾ. ਸੁਨੀਲ ਸੇਠੀ ਨੇ ਇਸ ਕੈਂਪ ਵਿਚ ਸ਼ਿਰਕਤ ਕੀਤੀ | ਇਸ ਮੌਕੇ ਵਿਧਾਇਕ ਗੋਲਡੀ ਮੁਸਾਫਿਰ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਡਾ.ਸੁਨੀਲ ਸੇਠੀ ਨੂੰ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਯੋਗਾਚਾਰੀਆ ਡਾ.ਸੁਨੀਲ ਸੇਠੀ ਵਲੋਂ ਕਰਵਾਈ ਗਈ | ਉਨ੍ਹਾਂ ਨੇ 'ਕਰੋ ਯੋਗ, ਰਹੋ ਨਿਰੋਗ' ਦਾ ਨਾਅਰਾ ਦਿੰਦਿਆਂ ਸਾਰੇ ਬਜ਼ੁਰਗਾਂ ਨੂੰ ਅਪੀਲ ਕੀਤੀ ਕਿ ਉਹ ਦਿਨ ਵਿਚ ਭਾਵੇਂ ਅੱਧਾ ਘੰਟਾ ਹੀ ਕੱਢਣ, ਪਰ ਯੋਗਾ ਜ਼ਰੂਰ ਕਰਨ | ਡਾ. ਸੇਠੀ ਨੇ ਬਜ਼ੁਰਗਾਂ ਨੂੰ ਜੋਗਿੰਗ ਅਤੇ ਗੋਡਿਆਂ ਦੀ ਕਸਰਤ ਖ਼ੁਦ ਕਰਕੇ ਦਿਖਾਈ ਤਾਂ ਜੋ ਉਹ ਸਰੀਰਕ ਤੌਰ 'ਤੇ ਤੰਦਰੁਸਤ ਰਹਿ ਸਕਣ | ਕੈਂਪ ਦੌਰਾਨ ਯੋਗਾ ਦੇ ਫ਼ਾਇਦਿਆਂ ਦੇ ਨਾਲ-ਨਾਲ ਖਾਣ-ਪੀਣ ਦੀਆਂ ਆਦਤਾਂ ਬਾਰੇ ਵੀ ਦੱਸਿਆ ਗਿਆ | ਡਾ. ਸੇਠੀ ਨੇ ਜਾਣਕਾਰੀ ਦਿੱਤੀ ਕਿ ਕਿਵੇਂ ਜੀਵਨ ਸ਼ੈਲੀ ਵਿਚ ਬਦਲਾਅ ਕਰਕੇ ਸ਼ੂਗਰ ਵਰਗੀਆਂ ਬਿਮਾਰੀਆਂ ਨੂੰ ਬਿਨਾਂ ਦਵਾਈ ਤੋਂ ਠੀਕ ਕੀਤਾ ਜਾ ਸਕਦਾ ਹੈ |

ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਭਾਕਿਯੂ ਕਾਦੀਆਂ ਦੀ ਪਿੰਡ ਜੀਵਾਂ ਅਰਾਈਾ ਵਿਖੇ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।