31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਬੁੱਲੇ ਸ਼ਾਹ ਬਾਰੇ ਸੁਰਜੀਤ ਸਿੱਧੂ ਦੇ ਲਿਖੇ ਤੇ ਜੱਜ ਸਿੰਘ ਸੰਧੂ ਦੇ ਗਾਏ ਗੀਤ ਦਾ ਕੀਤਾ ਫ਼ਿਲਮਾਂਕਣ <br/>

ਬਾਬਾ ਬੁੱਲੇ ਸ਼ਾਹ ਦੀ ਮਜ਼ਾਰ 'ਤੇ ਹਾਜ਼ਰ ਗਾਇਕ ਤੇ ਗੀਤਕਾਰ ਸਮੇਤ ਹੋਰ | ਅਜੀਤ ਤਸਵੀਰ <br/> 21-02-2026
ਮੰਡੀ ਅਰਨੀਵਾਲਾ, 20 ਫਰਵਰੀ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਕੰਧਵਾਲਾ ਹਾਜ਼ਰ ਖਾਂ ਵਿਖੇ ਬਾਬਾ ਬੁੱਲ੍ਹੇਸ਼ਾਹ ਦੀ ਮਜ਼ਾਰ 'ਤੇ ਬਾਬਾ ਬੁੱਲ੍ਹੇਸ਼ਾਹ ਬਾਰੇ ਲਿਖੇ ਅਤੇ ਗਾਏ ਗੀਤ ਦਾ ਫ਼ਿਲਮਾਂਕਣ ਕੀਤਾ | ਗਾਇਕ ਜੱਜ ਸਿੰਘ ਸੰਧੂ ਜੋ ਕਿ ਬਾਬਾ ਗੁਲਾਬ ਸਿੰਘ ਦੇ ਪੋਤਰੇ ਹਨ, ਵਲੋਂ ਗੀਤਕਾਰ ਸੁਰਜੀਤ ਸਿੰਘ ਸਿੱਧੂ ਦਾ ਬਾਬੇ ਬੁੱਲ੍ਹੇਸ਼ਾਹ ਬਾਰੇ ਲਿਖਿਆ ਗੀਤ 'ਪਿੰਡ ਕੰਧਵਾਲੇ 'ਚ ਮੇਲਾ ਲੱਗਦਾ' ਦਾ ਇਥੇ ਫ਼ਿਲਮਾਂਕਣ ਕੀਤਾ | ਇਸ ਮੌਕੇ ਨਾਮਵਰ ਹਸਤੀਆਂ ਵਲੋਂ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਗਈ |
ਵਰਨਣਯੋਗ ਹੈ ਕਿ ਬਾਬਾ ਗੁਲਾਬ ਸਿੰਘ ਵਲੋਂ ਪਾਕਿਸਤਾਨ ਦੇ ਪਿੰਡ ਪਾਂਡੋ ਕੇ ਤੋਂ ਬਾਬਾ ਬੁੱਲ੍ਹੇਸ਼ਾਹ ਦੀ ਮਜ਼ਾਰ ਤੋਂ ਇੱਟ ਲਿਆ ਕੇ ਇਥੇ ਲਾਈ ਸੀ ਅਤੇ ਜਿਥੇ ਹੁਣ ਬੁੱਲੇ ਸ਼ਾਹ ਦੀ ਮਜ਼ਾਰ ਬਣੀ ਹੋਈ ਹੈ ਸੀ | ਹੁਣ ਇਸ ਜਗ੍ਹਾ 'ਤੇ ਹਰ ਸਾਲ ਮੇਲਾ ਲੱਗਦਾ ਹੈ, ਜਿਸ ਨੂੰ ਸੰਬੰਧਿਤ ਗੀਤ ਦਾ ਫ਼ਿਲਮਾਂਕਣ ਅੱਜ ਕੀਤਾ | ਇਥੇ ਬਾਬਾ ਗੁਲਾਬ ਸਿੰਘ ਦੀ ਯਾਦ ਚ ਗੇਟ ਦਾ ਨਿਰਮਾਣ ਕਰਵਾਇਆ ਜਾਵੇਗਾ | ਇਸ ਮੌਕੇ ਪਿੰਡ ਦੇ ਸਰਪੰਚ ਪ੍ਰਗਟ ਸਿੰਘ ਛੀਨਾ, ਗਾਇਕ ਸੁੱਖਾ ਸਿੱਧੂ, ਅੰਗਰੇਜ਼ ਭੁੱਲਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐੱਫ.ਐੱਫ. ਰੋਡ ਦੇ ਕਿਨਾਰਿਆਂ 'ਤੇ ਨਾਜਾਇਜ਼ ਕਬਜ਼ਿਆਂ ਕਾਰਨ ਰਾਹਗੀਰ ਪ੍ਰੇਸ਼ਾਨ <br/> ਅਗਲੀ ਖ਼ਬਰ ਸਰਹੱਦੀ ਪਿੰਡ ਮੌਜਮ 'ਚ ਬੀ.ਐੱਸ.ਐਫ. ਵਲੋਂ ਸਿਵਿਕ ਐਕਸ਼ਨ ਪ੍ਰੋਗਰਾਮ, ਨਸ਼ਿਆਂ ਖ਼ਿਲਾਫ਼ ਦਿੱਤਾ ਸੁਨੇਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।