31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਐੱਫ.ਐੱਫ. ਰੋਡ ਦੇ ਕਿਨਾਰਿਆਂ 'ਤੇ ਨਾਜਾਇਜ਼ ਕਬਜ਼ਿਆਂ ਕਾਰਨ ਰਾਹਗੀਰ ਪ੍ਰੇਸ਼ਾਨ <br/>

ਮੰਡੀ ਲਾਧੂਕਾ ਐੱਫ ਐੱਫ ਰੋਡ 'ਤੇ ਕੀਤੇ ਰੇਹੜੀਆਂ ਮਾਲਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਦੀਆਂ ਤਸਵੀਰਾਂ | ਤਸਵੀਰ : ਰਾਕੇਸ਼ ਛਾਬੜਾ <br/> 21-02-2026
ਮੰਡੀ ਲਾਧੂਕਾ, 20 ਫਰਵਰੀ (ਰਾਕੇਸ਼ ਛਾਬੜਾ)-ਐੱਫ. ਐੱਫ ਰੋਡ 'ਤੇ ਦੋਵੇਂ ਪਾਸੇ ਫਰੂਟ ਤੇ ਹੋਰ ਖਾਣ ਪੀਣ ਵਾਲੀਆਂ ਰੇਹੜੀਆਂ, ਫੜੀ ਵਾਲਿਆਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਦੇ ਕਾਰਨ ਰਾਹਗੀਰਾਂ ਦੇ ਨਾਲ ਨਾਲ ਬੱਸ ਅੱਡੇ ਦੇ ਦੁਕਾਨਦਾਰਾਂ ਨੂੰ ਵੀ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਨਾਜਾਇਜ਼ ਕਬਜ਼ਿਆਂ ਦੇ ਕਾਰਨ ਮੰਡੀ ਦੇ ਬੱਸ ਅੱਡੇ 'ਤੇ ਸੜਕ ਹਾਦਸੇ ਹੋ ਰਹੇ ਹਨ, ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋਏ ਕਈ ਲੋਕ ਆਪਣੀਆਂ ਲੱਤਾਂ ਬਾਂਹਾਂ ਤੁੜਵਾ ਚੁੱਕੇ ਹਨ | ਮੰਡੀ 'ਚ ਬਹੁਤ ਸਾਰੀਆਂ ਰਾਈਸ ਮਿੱਲਾਂ ਹਨ, ਇਨ੍ਹਾਂ ਰਾਈਸ ਮਿੱਲਾਂ ਵਿਚ ਝੋਨਾ ਤੇ ਹੋਰ ਸਾਮਾਨ ਲੈ ਕੇ ਆਉਣ ਵੇਲੇ ਵੱਡੇ ਵਹੀਕਲਾਂ ਨੂੰ ਐੱਫ. ਐੱਫ. ਰੋਡ ਤੋਂ ਮੰਡੀ ਵੱਲ ਮੁੜਨ ਲੱਗਿਆ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਦੌਰਾਨ ਕਈ ਵਾਰ ਬੱਸ ਅੱਡੇ 'ਤੇ ਟ੍ਰੈਫਿਕ ਜਾਮ ਹੋ ਜਾਂਦਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਮੰਡੀ ਦੀ ਬੱਸ ਅੱਡਾ ਦੁਕਾਨਦਾਰ ਯੂਨੀਅਨ ਨੇ ਫ਼ਾਜ਼ਿਲਕਾ ਦੀ ਡੀ. ਸੀ. ਤੇ ਐੱਸ. ਐੱਸ. ਪੀ. ਨੂੰ ਪੱਤਰ ਲਿਖ ਕੇ ਸੜਕ ਦੇ ਦੋਵੇਂ ਪਾਸੇ ਨਾਜਾਇਜ਼ ਕਬਜ਼ਾ ਕਰਨ ਵਾਲੇ ਰੇਹੜੀ ਮਾਲਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ | ਇਸ ਸੰਬੰਧ ਵਿਚ ਚੌਕੀ ਮੁਖੀ ਏ. ਐੱਸ. ਆਈ. ਬਲਕਾਰ ਸਿੰਘ ਨੇ ਕਿਹਾ ਹੈ ਇਸ ਸੰਬੰਧ 'ਚ ਟ੍ਰੈਫਿਕ ਵਿਚ ਸਮੱਸਿਆ ਪੈਦਾ ਹੋਣ ਵਾਲੇ ਕਾਰਨਾਂ ਦਾ ਪਤਾ ਲਗਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਨੇ ਕਿਹਾ ਹੈ ਸੜਕ ਦੇ ਕਿਨਾਰਿਆਂ 'ਤੇ ਕਬਜ਼ਾ ਕਰਨ ਵਾਲਿਆਂ ਦੇ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਸਿਵਲ ਸਰਜਨ ਡਾ. ਕਵਿਤਾ ਸਿੰਘ ਵਲੋਂ ਸਮੂਹ ਪੋ੍ਰਗਰਾਮ ਅਫ਼ਸਰਾਂ, ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਵਿਸ਼ੇਸ਼ ਮੀਟਿੰਗ... ਅਗਲੀ ਖ਼ਬਰ ਬੁੱਲੇ ਸ਼ਾਹ ਬਾਰੇ ਸੁਰਜੀਤ ਸਿੱਧੂ ਦੇ ਲਿਖੇ ਤੇ ਜੱਜ ਸਿੰਘ ਸੰਧੂ ਦੇ ਗਾਏ ਗੀਤ ਦਾ ਕੀਤਾ ਫ਼ਿਲਮਾਂਕਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।