27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਭੀਮਸੈਨ ਸ਼ਰਮਾ ਨੂੰ ਮਿਲਿਆ ਅੰਤਰਰਾਸ਼ਟਰੀ ਮਾਤ ਭਾਸ਼ਾ ਰਤਨ ਸਨਮਾਨ

ਅਜੀਤ ਡੈਸਕ 22-02-2026

ਫ਼ਾਜ਼ਿਲਕਾ, 21 ਫਰਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਰਾਮਕੋਟ ਦੇ ਰਹਿਣ ਵਾਲੇ ਆਰਮੀ ਸਕੂਲ ਦੇ ਅਧਿਆਪਕ ਭੀਮਸੈਨ ਸ਼ਰਮਾ ਨੂੰ ਨਿਪਾਲ ਦੀ ਰਾਜਧਾਨੀ ਕਾਠਮਾਂਡੂ ਵਿਚ 'ਮਾਤ ਭਾਸ਼ਾ ਰਤਨ ਅੰਤਰਰਾਸ਼ਟਰੀ ਮਾਨੰਦ ਉਪਾਧੀ' ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਸਨਮਾਨ ਉਨ੍ਹਾਂ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਮੌਕੇ 'ਤੇ ਪ੍ਰਦਾਨ ਕੀਤਾ | ਇਹ ਮਾਣਮੱਤਾ ਸਨਮਾਨ ਉਨ੍ਹਾਂ ਨੂੰ ਨਿਪਾਲ ਦੀ ਪ੍ਰਸਿੱਧ ਸਾਹਿਤਕ ਸੰਸਥਾ ਸ਼ਬਦ ਪ੍ਰਤਿਭਾ ਬਹੁ ਖੇਤਰੀ ਸਨਮਾਨ ਫਾਊਾਡੇਸ਼ਨ, ਨਿਪਾਲ ਵਲੋਂ ਦਿੱਤਾ ਗਿਆ ਹੈ | ਇਸ ਦਾ ਉਦੇਸ਼ ਭਾਰਤ-ਨੇਪਾਲ ਮਿੱਤਰਤਾ ਵਿਕਾਸ, ਦੇਵਨਾਗਰੀ ਲਿਪੀ ਦੀ ਸੰਭਾਲ ਤੇ ਹਿੰਦੀ-ਨੇਪਾਲੀ ਵਰਗੀਆਂ ਭਾਸ਼ਾਵਾਂ ਦੇ ਵਿਸ਼ਵ ਪੱਧਰੀ ਪ੍ਰਚਾਰ-ਪਸਾਰ ਦੇ ਨਾਲ-ਨਾਲ ਸਾਹਿਤਕਾਰਾਂ ਤੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉਤਸ਼ਾਹਿਤ ਕਰਨਾ ਹੈ |

ਪਿਛਲੀ ਖ਼ਬਰ ਪ੍ਰੈਗਾਬਾਲੀਨ ਕੈਪਸੂਲਾਂ ਸਮੇਤ ਇਕ ਕਾਬੂ ਅਗਲੀ ਖ਼ਬਰ ਘਰ 'ਚੋਂ ਚੋਰੀ ਕਰਨ ਵਾਲੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।