27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅਕਾਲੀ ਆਗੂ ਸੁਰੇਸ਼ ਸਤੀਜਾ ਦੇ ਨਿਵਾਸ 'ਤੇ ਡਾ. ਅਨਮੋਲ ਰਤਨ ਸਿੱਧੂ ਦਾ ਸ਼ਾਨਦਾਰ ਸਵਾਗਤ

ਗੱਲਬਾਤ ਕਰਦੇ ਹੋਏ ਡਾ. ਅਨਮੋਲ ਰਤਨ ਸਿੱਧੂ | ਤਸਵੀਰਾਂ : ਤੇਜਿੰਦਰ ਸਿੰਘ ਖ਼ਾਲਸਾ
ਚੰਡੀਗੜ੍ਹ ਦੇ ਨਾਮਵਰ ਵਕੀਲ ਡਾ. ਅਨਮੋਲ ਰਤਨ ਸਿੰਘ ਸਿੱਧੂ ਦਾ ਅਬੋਹਰ ਪੁੱਜਣ 'ਤੇ ਸਵਾਗਤ ਕਰਦੇ ਹੋਏ ਸੁਰੇਸ਼ ਸਤੀਜਾ ਦੇ ਨਾਲ ਵਕੀਲ ਭਾਈਚਾਰਾ |
22-02-2026
ਅਬੋਹਰ, 21 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ 8 ਵਾਰ ਪ੍ਰਧਾਨ ਅਤੇ ਪੰਜਾਬ ਸਰਕਾਰ ਦੇ ਸਾਬਕਾ ਐਡਵੋਕੇਟ ਜਨਰਲ ਰਹਿ ਚੁੱਕੇ ਨਾਮਵਰ ਵਕੀਲ ਡਾ. ਅਨਮੋਲ ਰਤਨ ਸਿੰਘ ਸਿੱਧੂ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਦੀਆਂ ਮਾਰਚ 'ਚ ਹੋਣ ਜਾ ਰਹੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਆਪਣੇ ਪੁੱਤਰ ਉਮੀਦਵਾਰ ਐਡਵੋਕੇਟ ਸੁਵੀਰ ਸਿੱਧੂ ਦੇ ਪੱਖ 'ਚ ਪ੍ਰਚਾਰ ਕਰਨ ਲਈ ਵਿਸ਼ੇਸ਼ ਤੌਰ 'ਤੇ ਅਬੋਹਰ ਵਿਖੇ ਅਕਾਲੀ ਦਲ ਦੇ ਸ਼ਹਿਰੀ ਸਰਕਲ ਪ੍ਰਧਾਨ ਤੇ ਨਾਮਵਰ ਵਪਾਰੀ ਸੁਰੇਸ਼ ਸਤੀਜਾ ਦੇ ਨਿਵਾਸ ਸਥਾਨ 'ਤੇ ਪੁੱਜੇ | ਜਿਥੇ ਸ਼ਹਿਰ ਦੇ 100 ਦੇ ਕਰੀਬ ਵਕੀਲਾਂ, ਸ਼ਹਿਰ ਦੀਆਂ ਨਾਮਵਰ ਸ਼ਖ਼ਸੀਅਤਾਂ ਤੇ ਸਤੀਜਾ ਪਰਿਵਾਰ ਨੇ ਡਾ. ਅਨਮੋਲ ਰਤਨ ਸਿੰਘ ਸਿੱਧੂ ਦਾ ਬੁੱਕੇ ਦਿੰਦੇ ਹੋਏ ਸ਼ਾਨਦਾਰ ਸਵਾਗਤ ਕੀਤਾ | ਇਸ ਦੌਰਾਨ ਡਾ. ਅਨਮੋਲ ਰਤਨ ਸਿੱਧੂ ਨੇ ਦੱਸਿਆ ਕਿ ਬਾਰ ਕੌਂਸਲ ਦੀਆਂ 17 ਤੇ 18 ਮਾਰਚ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਆਪਣੇ ਪੁੱਤਰ ਐਡਵੋਕੇਟ ਸੁਵੀਰ ਸਿੱਧੂ ਜੋ ਕਿ ਬਾਰ ਕੌਂਸਲ ਚੋਣਾਂ ਲਈ ਇਕ ਖ਼ਾਰ ਫਿਰ ਚੋਣ ਮੈਦਾਨ 'ਚ ਨਿੱਤਰਿਆ ਹੈ, ਲਈ ਵੋਟ ਮੰਗਣ ਲਈ ਆਏ ਹਨ | ਇਸ ਤੋਂ ਪਹਿਲਾ ਮੈਂ ਖ਼ੁਦ ਅਤੇ ਮੇਰੇ ਪੁੱਤਰ ਸੁਵੀਰ ਸਿੱਧੂ ਨੇ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਈਆਂ ਹਨ | ਉਨ੍ਹਾਂ ਦੱਸਿਆ ਕਿ ਸੁਵੀਰ ਸਿੱਧੂ ਮੌਜੂਦਾ ਸਮੇਂ ਸਭ ਤੋਂ ਛੋਟੀ ਉਮਰ ਦੇ ਦੇਸ਼ ਦੀ ਸੁਪਰੀਮ ਕੋਰਟ ਦੀ ਬਾਰ ਕੌਂਸਲ ਦੇ ਵੀ ਮੈਂਬਰ ਹਨ | ਸੁਵੀਰ ਸਿੱਧੂ ਨੇ ਬਾਰ ਕੌਂਸਲ ਚੇਅਰਮੈਨ ਹੋਣ ਸਮੇਂ ਵੀ ਮਿਲਦੀਆਂ ਸਹੂਲਤਾਂ ਤੋਂ ਹੱਟ ਕੇ ਨਵੀਂ ਪਹਿਲ ਕਾਇਮ ਕੀਤੀ ਸੀ ਅਤੇ ਉਨ੍ਹਾਂ ਤੱਕ ਕੋਈ ਵੀ ਕੰਮ ਲਿਆਉਣ ਵਾਲੇ ਵਕੀਲ ਨੂੰ ਕਦੇ ਵੀ ਨਿਰਾਸ਼ ਵਾਪਸ ਨਹੀਂ ਮੋੜਿਆ | ਉਨ੍ਹਾਂ ਇਲਾਕੇ ਦੇ ਸਾਰੇ ਵਕੀਲਾਂ ਨੂੰ ਉਨ੍ਹਾਂ ਦੇ ਪੁੱਤਰ ਸੁਵੀਰ ਸਿੱਧੂ ਦੇ ਹੱਕ ਵਿਚ ਪਹਿਲੀ ਪਸੰਦ ਦੇ ਤੌਰ 'ਤੇ 117 ਸੀਰੀਅਲ ਨੰਬਰ ਲਈ ਵੋਟ ਕਰਨ ਦੀ ਅਪੀਲ ਕੀਤੀ | ਇਸ ਤੋਂ ਬਾਅਦ ਡਾ. ਸਿੱਧੂ ਨੇ ਵਕੀਲਾਂ ਤੇ ਹੋਰ ਪਤਵੰਤੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ | ਇਸ ਮੌਕੇ ਸੁਰੇਸ਼ ਸਤੀਜਾ, ਅਨਿਲ ਸਤੀਜਾ, ਐਡਵੋਕੇਟ ਅਸ਼ਵਨੀ ਝੂਥਰਾ, ਐਡਵੋਕੇਟ ਵਰਿੰਦਰ ਗਰੋਵਰ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਤਿੰਨਾ, ਸਾਬਕਾ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ, ਲਖਵਿੰਦਰ ਸਿੰਘ ਸਿੱਧੂ, ਐਡਵੋਕੇਟ ਰਮੇਸ਼ ਜੈਨ, ਐਡਵੋਕੇਟ ਅਮਿੱਤ ਸਤੀਜਾ, ਐਡਵੋਕੇਟ ਅਮਨ ਵਧਵਾ, ਐਡਵੋਕੇਟ ਮੀਨਾਕਸ਼ੀ ਸਤੀਜਾ, ਐਡਵੋਕੇਟ ਵਨੀਤਾ ਸਤੀਜਾ, ਐਡਵੋਕੇਟ ਨਿਧੀ ਬੈਰੀ, ਐਡਵੋਕੇਟ ਜ਼ੀਨਤ ਸੇਠੀ ਫ਼ਾਜ਼ਿਲਕਾ, ਐਡਵੋਕੇਟ ਰਸ਼ਮੀ ਚੌਧਰੀ, ਐਡਵੋਕੇਟ ਅਭਿਸ਼ੇਕ ਬੱਠਲਾ, ਐਡਵੋਕੇਟ ਇੰਦਰਪ੍ਰੀਤ ਸਿੰਘ ਸਿੱਧੂ, ਐਡਵੋਕੇਟ ਅਜੀਤਪਾਲ ਸਿੰਘ ਸੰਧੂ, ਐਡਵੋਕੇਟ ਬਿਕਰਮ ਪਵਾਰ, ਐਡਵੋਕੇਟ ਦਿਨੇਸ਼ ਰਾਜੋਰਾ, ਐਡਵੋਕੇਟ ਰਾਘਵ ਪਾਹੂਜਾ, ਐਡਵੋਕੇਟ ਵਿਜੈ ਜੱਗਾ, ਐਡਵੋਕੇਟ ਅਜੈ ਗਿਲਹੋਤਰਾ, ਐਡਵੋਕੇਟ ਰਾਜ ਕੁਮਾਰ ਕੌਂਡਲ, ਐਡਵੋਕੇਟ ਵਰੁਨ ਵਰਮਾ, ਐਡਵੋਕੇਟ ਵਰੁਨ ਰਾਜਪੂਤ, ਐਡਵੋਕੇਟ ਸੁਨੀਲ ਡੋਡਾ, ਐਡਵੋਕੇਟ ਮਾਧਵ ਪੇਡੀਵਾਲ, ਐਡਵੋਕੇਟ ਰਜਨੀਸ਼ ਅਗਰਵਾਲ, ਐਡਵੋਕੇਟ ਅਰੁਣ ਮੁੰਜਾਲ, ਐਡਵੋਕੇਟ ਰਣਜੀਤ ਸਿੰਘ, ਐਡਵੋਕੇਟ ਅਮਨਦੀਪ ਸਿੰਘ ਸੰਧੂ, ਐਡਵੋਕੇਟ ਰਾਜਾ ਮਿੱਢਾ, ਐਡਵੋਕੇਟ ਜੇ. ਕੇ. ਭੋਬਰੀਆ ਆਦਿ ਵਕੀਲਾਂ ਤੋਂ ਇਲਾਵਾ ਗੁਰਿੰਦਰ ਸਿੰਘ ਲਾਊ ਜਾਖੜ, ਹਰਚਰਨ ਸਿੰਘ ਪੱਪੂ, ਮਹਿੰਦਰ ਕਾਲੀ ਬੱਠਲਾ, ਹਰਪਾਲ ਸਿੰਘ ਸੰਧੂ, ਰਾਕੇਸ਼ ਛਾਬੜਾ ਟੀਟੂ, ਡਾ. ਰਿਸ਼ੀ ਨਾਰੰਗ, ਸੁਨੀਲ ਹਾਂਡਾ, ਰੋਹਿਤ ਝਾਂਬ, ਕਿਸਾਨ ਆਗੂ ਅਜੈ ਵਧਵਾ ਆਦਿ ਅਕਾਲੀ-ਭਾਜਪਾ ਆਗੂ ਤੇ ਪਤਵੰਤੇ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਅਜ਼ੀਮ ਦੇਸ਼ ਪ੍ਰੇਮ ਸੰਗਠਨ ਨੇ ਕੂੜਾ ਸਾੜੇ ਜਾਣ ਖ਼ਿਲਾਫ਼ ਅਧਿਕਾਰੀਆਂ ਨੂੰ ਭੇਜਿਆ ਪੱਤਰ
ਅਗਲੀ ਖ਼ਬਰ ਬਿਜਲੀ ਦੀਆਂ ਸਰਕਾਰੀ ਤਾਰਾਂ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।