22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਜਨ ਸੇਵਾ ਸੁਸਾਇਟੀ ਵਲੋਂ ਹੈਰੀਟੇਜ ਸਕੂਲ 'ਚ ਰੀਸਾਈਕਲਿੰਗ ਪ੍ਰਾਜੈਕਟ ਦਾ ਆਗਾਜ਼ <br/>

ਹੈਰੀਟੇਜ ਸਕੂਲ ਵਿਖੇ ਰੀਸਾਈਕਲਿੰਗ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਜਨ ਸੇਵਾ ਸੁਸਾਇਟੀ ਦੇ ਅਹੁਦੇਦਾਰ | ਅਜੀਤ ਤਸਵੀਰ <br/> 01-03-2026
ਫ਼ਾਜ਼ਿਲਕਾ, 28 ਫਰਵਰੀ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਦੇ ਕੰਮਾਂ 'ਚ ਮੋਹਰੀ ਰਹਿਣ ਵਾਲੀ ਸੰਸਥਾ 'ਜਨ ਸੇਵਾ ਸੁਸਾਇਟੀ' ਵਲੋਂ ਹੈਰੀਟੇਜ ਸਕੂਲ 'ਚ ਇਕ ਵਿਸ਼ੇਸ਼ ਰੀਸਾਈਕਲਿੰਗ ਪ੍ਰਾਜੈਕਟ ਚਲਾਇਆ | ਇਸ ਮੁਹਿੰਮ ਰਾਹੀਂ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਪਰ-ਉਪਕਾਰ ਦੀ ਭਾਵਨਾ ਨਾਲ ਜੋੜਨ ਦਾ ਉਪਰਾਲਾ ਕੀਤਾ | ਸੁਸਾਇਟੀ ਦੇ ਪ੍ਰਧਾਨ ਰਮਨ ਸੇਤੀਆ ਨੇ ਦੱਸਿਆ ਕਿ ਪ੍ਰਾਜੈਕਟ ਇੰਚਾਰਜ ਨੀਲਮ ਸਚਦੇਵਾ ਤੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਚਦੇਵਾ ਨੇ ਬੱਚਿਆਂ ਨੂੰ ਕਾਗ਼ਜ਼ ਦੀ ਸਹੀ ਵਰਤੋਂ ਬਾਰੇ ਜਾਗਰੂਕ ਕੀਤਾ | ਉਨ੍ਹਾਂ ਦੱਸਿਆ ਕਿ ਅਕਸਰ ਸਾਲ ਦੇ ਅੰਤ ਵਿਚ ਬੱਚਿਆਂ ਦੀਆਂ ਕਾਪੀਆਂ 'ਚ ਕਈ ਪੰਨੇ ਖ਼ਾਲੀ ਰਹਿ ਜਾਂਦੇ ਹਨ, ਜੋ ਰੱਦੀ ਵਿਚ ਸੁੱਟ ਦਿੱਤੇ ਜਾਂਦੇ ਹਨ | ਸੁਸਾਇਟੀ ਇਨ੍ਹਾਂ ਖ਼ਾਲੀ ਪੰਨਿਆਂ ਨੂੰ ਇਕੱਠਾ ਕਰਕੇ ਨਵੀਆਂ ਕਾਪੀਆਂ ਤਿਆਰ ਕਰਦੀ ਹੈ, ਜੋ ਕਿ ਲੋੜਵੰਦ ਬੱਚਿਆਂ ਨੂੰ ਮੁਫ਼ਤ ਵੰਡੀਆਂ ਜਾਂਦੀਆਂ ਹਨ | ਬੁਲਾਰਿਆਂ ਨੇ ਕਿਹਾ ਕਿ ਕਾਗ਼ਜ਼ ਬਣਾਉਣ ਲਈ ਹਰ ਸਾਲ ਲੱਖਾਂ ਰੁੱਖ ਕੱਟੇ ਜਾਂਦੇ ਹਨ, ਜਿਸ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ | ਇਸ ਨੇਕ ਪਹਿਲ ਨਾਲ ਵਾਤਾਵਰਨ ਵੀ ਬਚੇਗਾ ਤੇ ਗ਼ਰੀਬ ਬੱਚਿਆਂ ਦੀ ਸਹਾਇਤਾ ਵੀ ਹੋਵੇਗੀ | ਸਕੂਲ ਦੀ ਪਿ੍ੰਸੀਪਲ ਨੈਂਸੀ ਛਾਬੜਾ ਤੇ ਮੈਨੇਜਮੈਂਟ ਕਮੇਟੀ ਦੇ ਨਵਦੀਪ ਛਾਬੜਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਬੱਚਿਆਂ ਵਿਚ ਚੰਗੀਆਂ ਆਦਤਾਂ ਪੈਦਾ ਹੋਣਗੀਆਂ | ਸੁਸਾਇਟੀ ਨੇ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਖ਼ਾਲੀ ਪੰਨੇ ਦਾਨ ਕਰਨਾ ਚਾਹੁੰਦਾ ਹੈ ਤਾਂ ਉਹ ਰਾਕੇਸ਼ ਗਿਲਹੋਤਰਾ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ ਰਤਨ ਗਰੋਵਰ, ਸੁਮਨ ਕੁੱਕੜ, ਸੰਦੀਪ ਗੁਪਤਾ, ਰਮੇਸ਼ ਕੁਮਾਰ, ਪ੍ਰਦੀਪ ਗੁਪਤਾ ਤੇ ਸਕੂਲ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਟਰੱਕ ਯੂਨੀਅਨ ਅਬੋਹਰ ਦੇ ਪ੍ਰਧਾਨ ਮਿੰਕੂ ਕੁੰਡਲ ਦੀ ਗੱਡੀ 'ਤੇ ਹੋਈ ਫਾਇਰਿੰਗ <br/> ਅਗਲੀ ਖ਼ਬਰ ਬਿਜਲੀ ਘਰ ਦੇ ਖੰਡਰ ਕਮਰਿਆਂ 'ਚੋਂ ਨੌਜਵਾਨ ਦੀ ਭੇਦ ਭਰੀ ਹਾਲਤ 'ਚ ਲਾਸ਼ ਮਿਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।