22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਟਰੱਕ ਯੂਨੀਅਨ ਅਬੋਹਰ ਦੇ ਪ੍ਰਧਾਨ ਮਿੰਕੂ ਕੁੰਡਲ ਦੀ ਗੱਡੀ 'ਤੇ ਹੋਈ ਫਾਇਰਿੰਗ <br/>

ਅਬੋਹਰ ਦੇ ਪਿੰਡ ਕੁੰਡਲ ਦੇ ਸਾਬਕਾ ਸਰਪੰਚ ਜਗਮਨਦੀਪ ਸਿੰਘ ਮਿੰਕੂ ਕੁੰਡਲ ਦੀ ਗੱਡੀ ਦੇ ਸ਼ੀਸ਼ੇ 'ਤੇ ਕੱਢੇ ਫਾਇਰ ਦਾ ਦਿ੍ਸ਼ | ਤਸਵੀਰ : ਸੁਖਜੀਤ ਸਿੰਘ ਬਰਾੜ <br/> 01-03-2026
ਅਬੋਹਰ, 28 ਫਰਵਰੀ (ਸੁਖਜੀਤ ਸਿੰਘ ਬਰਾੜ)-ਟਰੱਕ ਯੂਨੀਅਨ ਅਬੋਹਰ ਦੇ ਪ੍ਰਧਾਨ ਤੇ ਇਲਾਕੇ ਦੇ ਪਿੰਡ ਕੁੰਡਲ ਦੇ ਸਾਬਕਾ ਸਰਪੰਚ ਜਗਮਨਦੀਪ ਸਿੰਘ ਮਿੰਕੂ ਦੀ ਗੱਡੀ 'ਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਜਗਮਨਦੀਪ ਸਿੰਘ ਮਿੰਕੁ ਕੁੰਡਲ ਨੇ ਦੱਸਿਆ ਕਿ ਉਹ ਬੀਤੀ ਰਾਤ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਰੱਤਾ ਟਿੱਬਾ ਵਿਖੇ ਆਪਣੇ ਸਾਲੇ ਖੁਸਮਨ ਸਿੰਘ ਦੇ ਵਿਆਹ 'ਤੇ ਗਿਆ ਹੋਇਆ ਸੀ ਉਥੇ ਉਸ ਦੀ ਬੁਲਟ ਪਰੂਫ਼ ਗੱਡੀ ਖੜ੍ਹੀ ਸੀ | ਬੀਤੀ ਰਾਤ ਕਰੀਬ ਸਵਾ ਕੁ ਨੌਂ ਵਜੇ ਇਕ ਪੈਦਲ ਅਣਪਛਾਤਾ ਵਿਅਕਤੀ ਆਇਆ ਤੇ ਉਸ ਦੀ ਗੱਡੀ 'ਤੇ ਇਕ ਫਾਇਰ ਮਾਰ ਕੇ ਫ਼ਰਾਰ ਹੋ ਗਿਆ | ਉਨ੍ਹਾਂ ਇਹ ਵੀ ਦੱਸਿਆ ਕਿ ਉਸ ਦੇ ਨਾਲ ਦੋ ਅਣਪਛਾਤੇ ਹੋਰ ਵਿਅਕਤੀ ਵੀ ਸੀ. ਸੀ. ਟੀ. ਵੀ. ਕੈਮਰਿਆਂ 'ਚ ਨਜ਼ਰ ਆ ਰਹੇ ਹਨ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੀਤੇ ਕੁੱਝ ਸਮੇਂ ਤੋਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਵੀ ਧਮਕੀਆਂ ਆ ਰਹੀਆਂ ਹਨ | ਇਸ ਕਰਕੇ ਉਨ੍ਹਾਂ ਨੇ ਬੁਲਟ ਪਰੂਫ਼ ਗੱਡੀ ਰੱਖੀ ਹੋਈ ਹੈ | ਉਨ੍ਹਾਂ ਨੇ ਇਸ ਘਟਨਾ ਦੀ ਜਾਣਕਾਰੀ ਥਾਣਾ ਕਬਰ ਵਾਲਾ ਪੁਲਿਸ ਨੂੰ ਦੇ ਦਿੱਤੀ ਹੈ |

ਪਿਛਲੀ ਖ਼ਬਰ ਭਾਰਤੀ ਕ੍ਰਿਕਟ ਟੀਮ ਦਾ ਸਟਾਰ ਖਿਡਾਰੀ ਸ਼ੁਭਮਨ ਗਿੱਲ ਪੁੱਜਿਆ ਆਪਣੇ ਜੱਦੀ ਪਿੰਡ <br/> ਅਗਲੀ ਖ਼ਬਰ ਜਨ ਸੇਵਾ ਸੁਸਾਇਟੀ ਵਲੋਂ ਹੈਰੀਟੇਜ ਸਕੂਲ 'ਚ ਰੀਸਾਈਕਲਿੰਗ ਪ੍ਰਾਜੈਕਟ ਦਾ ਆਗਾਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।